2008, 12,16,21 ਵਿੱਚ ਪ੍ਰਮੋਟ ਹੋਏ ਲੈਕਚਰਾਰਾਂ ਨੂੰ 2024 ਦੀ ਸੂਚੀ ਵਿੱਚ ਕੀਤਾ ਫਿੱਟ; 16 ਇਨਕਰੀਮੈਂਟਾਂ ਦੇ ਨੁਕਸਾਨ ਦਾ ਖ਼ਦਸ਼ਾ
ਚੰਡੀਗੜ੍ਹ 21 ਮਾਰਚ ,ਬੋਲੇ ਪੰਜਾਬ ਬਿਊਰੋ;
ਪੰਜਾਬ ਸਰਕਾਰ ਸਿੱਖਿਆ ਵਿਭਾਗ ਵੱਲੋਂ 25/8/ 25 ਨੂੰ ਲੈਕਚਰਾਰ ਕਾਡਰ ਦੀ ਪ੍ਰੋਵੀਜਨਲ ਸੀਨੀਅਰਤਾ ਸੂਚੀ ਜਾਰੀ ਕਰਕੇ ਇਤਰਾਜ਼ ਮੰਗੇ ਗਏ ਸਨ ਜਿਸ ਨੂੰ ਇਤਰਾਜ਼ ਪ੍ਰਾਪਤ ਕਰਨ ਤੋਂ 13/11/2025 ਨੂੰ ਫਾਈਨਲ ਰੂਪ ਵਿੱਚ ਜ਼ਾਰੀ ਕੀਤਾ ਗਿਆ | ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਪੰਜਾਬ ਫਾਈਨਲ ਸੂਚੀ ਜਾਰੀ ਹੋਣ ਤੋਂ ਹੁਣ ਤੱਕ ਲਗਾਤਾਰ ਇਸ ਸੂਚੀ ਦੇ ਦੋਸ਼ਪੂਰਨ ਅਤੇ ਪੱਖਪਾਤੀ ਹੋਣ ਕਾਰਨ, ਇਸ ਦਾ ਵਿਰੋਧ ਕਰਦੀ ਆ ਰਹੀ ਹੈ |ਇਹ ਸੂਚੀ ਨੂੰ ਬਣਾਉਂਦੇ ਸਮੇਂ ਵਿਭਾਗ ਵੱਲੋਂ ਵਿਭਾਗੀ ਨਿਯਮਾਂ, ਅਦਾਲਤੀ ਫੈਸਲਿਆਂ ਦੀ ਅਣਦੇਖੀ ਕਰਨ ਦੇ ਨਾਲ -ਨਾਲ ਸਮੇਂ-ਸਮੇਂ ਡੀ ਬਾਰ ਕਰਮਚਾਰੀਆਂ ਦਾ ਧਿਆਨ ਨਾ ਰੱਖਣਾ, ਮਾਸਟਰ ਡਿਗਰੀ ਕਰਨ ਦੀ ਮਿਤੀਆਂ ਨੂੰ ਨਜ਼ਰ-ਅੰਦਾਜ਼ ਕਰਨਾ, ਇੱਕ ਹੀ ਸੂਚੀ ਵਿੱਚ ਸੀਨੀਅਰਤਾ ਨਿਰਧਾਰਿਤ ਕਰਨ ਲਈ ਵੱਖ ਵੱਖ ਫਾਰਮੂਲੇ ਅਪਣਾਉਣਾ ਅਤੇ ਨਿਯੁਕਤੀ ਦੀਆਂ ਮਿਤੀਆਂ ਨੂੰ ਅੱਖੋਂ ਪਰੋਖੇ ਕਰਨਾ ਸ਼ਾਮਿਲ ਹੈ|ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਦੇ ਸੂਬਾ ਪ੍ਰਧਾਨ ਸ੍ਰੀ ਸੰਜੀਵ ਕੁਮਾਰ ਨੇ ਦੱਸਿਆ ਕਿ ਹੁਣ ਇਸ ਗ਼ੈਰ ਵਾਜਿਬ ਸੂਚੀ ਦੇ ਪ੍ਰਮਾਣ ਆਉਣੇ ਸ਼ੁਰੂ ਹੋ ਗਏ ਹਨ |ਮਿਤੀ 03/03/2026 ਨੂੰ ਵਿਭਾਗ ਵੱਲੋਂ 245 ਲੈਕਚਰਾਰਾਂ ਦੀ ਰੀਵਰਸ਼ਨ ਦੀ ਸੂਚੀ ਜ਼ਾਰੀ ਕੀਤੀ ਗਈ ਹੈ |ਵਿਭਾਗ ਦੇ ਭਰੋਸੇਯੋਗ ਸੂਤਰਾਂ ਅਨੁਸਾਰ 16 ਵਿਸ਼ਿਆਂ ਦੇ ਹਜਾਰਾਂ ਲੈਕਚਰਾਰਾਂ ਨੂੰ ਇਸ ਸੀਨੀਅਰਤਾ ਸੂਚੀ ਦੇ ਪ੍ਰਭਾਵ ਅਧੀਨ ਰਿਵਰਟ ਕੀਤੇ ਜਾਣ ਦੀ ਕੰਸੋਅ ਹੈ | ਜਥੇਬੰਦੀ ਦੇ ਮੁੱਖ ਸਲਾਹਕਾਰ ਸੁਖਦੇਵ ਸਿੰਘ ਰਾਣਾ ਤੇ ਸੂਬਾ ਜਨਰਲ ਸਕੱਤਰ ਬਲਰਾਜ ਸਿੰਘ ਬਾਜਵਾ ਨੇ ਕਿਹਾ ਕਿ ਸਾਲ 2008 ਵਿੱਚ ਪ੍ਰਮੋਟ ਹੋਏ ਲੈਕਚਰਾਰਾਂ ਨੂੰ ਨਵੀਂ ਸੂਚੀ ਵਿੱਚ ਸਾਲ 2024 ਵਿੱਚ ਫਿੱਟ ਕਰ ਦਿੱਤਾ ਗਿਆ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਸਾਲ 2008, 2012,2016,2021ਵਿੱਚ ਹੋਈਆਂ ਪ੍ਰਮੋਸ਼ਨਾਂ ਨੂੰ 2024 ਵਿੱਚ ਰੀਵਿਊ ਕਰਦੇ ਸਮੇਂ ਪਹਿਲਾਂ ਤੋਂ ਕੰਮ ਕਰ ਰਹੇ ਲੈਕਚਰਾਰਾਂ ਦੀ ਸੀਨੀਅਰਤਾ ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕਰ ਦਿੱਤਾ ਗਿਆ।ਰੀਵਿਊ ਦੌਰਾਨ ਉਨ੍ਹਾਂ ਮਾਸਟਰਾਂ ਨੂੰ ਵੀ ਪਹਿਲਾਂ ਤੋਂ ਪ੍ਰਮੋਟ ਹੋਏ ਲੈਕਚਰਾਰਾਂ ਦੇ ਬਰਾਬਰ ਲਾਭ ਦੇ ਦਿੱਤੇ ਗਏ ਹਨ, ਜਿਨ੍ਹਾਂ ਨੇ ਆਪਣੀ ਮਾਸਟਰ ਡਿਗਰੀ ਸਾਲ 2016 ਜਾਂ 2021 ਤੋਂ ਵੀ ਬਾਅਦ ਵਿੱਚ ਮੁਕੰਮਲ ਕੀਤੀ ਹੈ। ਨਿਯਮਾਂ ਮੁਤਾਬਕ ਜਿਹੜੇ ਲੈਕਚਰਾਰ ਪਿਛਲੇ 15-16 ਸਾਲਾਂ ਤੋਂ ਸੇਵਾਵਾਂ ਨਿਭਾ ਰਹੇ ਹਨ, ਉਨ੍ਹਾਂ ਨੂੰ ਪਿੱਛੇ ਧੱਕ ਕੇ ਨਵੇਂ ਡਿਗਰੀ ਧਾਰਕਾਂ ਦੇ ਬਰਾਬਰ ਖੜ੍ਹਾ ਕਰਨਾ ਪ੍ਰਸ਼ਾਸਨਿਕ ਢਾਂਚੇ ‘ਤੇ ਸਵਾਲ ਖੜ੍ਹੇ ਕਰਦਾ ਹੈ।ਸੂਬਾ ਸਕੱਤਰ ਜਨਰਲ ਸ ਰਵਿੰਦਰਪਾਲ ਸਿੰਘ ਬੈੰਸ ਨੇ ਦੱਸਿਆ ਕਿ ਇਸ ਦੋਸ਼ਪੂਰਨ ਸੂਚੀ ਨਾਲ਼ ਸਿਰਫ਼ ਰਿਵਰਟ ਹੋਣ ਵਾਲ਼ੇ ਸੀਨੀਅਰਤਾ ਨਿਰਧਾਰਨ ਕਾਰਨ 2008, 2012, 2016ਤੇ 2021 ਵਿੱਚ ਪ੍ਰਮੋਟ ਹੋਣ ਵਾਲੇ ਲੈਕਚਰਾਰਾਂ ਨੂੰ ਭਾਰੀ ਵਿੱਤੀ ਮਾਰ ਦਾ ਸਾਹਮਣਾ ਕਰਨਾ ਪਵੇਗਾ ਮਸਲਨ 2008 ਵਿੱਚ ਪ੍ਰਮੋਟ ਲੈਕਚਰਾਰ ਜਿਸ ਨੂੰ 2024 ਵਿੱਚ ਫਿਕਸ ਕੀਤਾ ਗਿਆ ਹੈ ਨੂੰ 16 ਇਨਕਰੀਮੈਂਟਾਂ ਦਾ ਨੁਕਸਾਨ ਹੋਵੇਗਾ ਜਿਸ ਨਾਲ਼ ਉਸਦੀ ਮੌਜੂਦਾ ਤਨਖਾਹ ਅਤੇ ਪੈਨਸ਼ਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਵੇਗੀ |ਸ ਅਵਤਾਰ ਸਿੰਘ, ਜਸਪਾਲ ਸਿੰਘ ਤੇ ਅਮਰਜੀਤ ਸਿੰਘ ਵਾਲੀਆ ਨੇ ਕਿਹਾ ਕਿ ਵਿਦਿਆਰਥੀਆਂ ਦੇ ਹਿੱਤ ਵਿੱਚ ਅਧਿਆਪਕਾ ਦਾ ਸਹਿਜ ਤੇ ਚਿੰਤਾ ਮੁਕਤ ਹੋਣਾ ਬਹੁਤ ਜ਼ਰੂਰੀ ਹੈ |ਸੂਬਾ ਪ੍ਰੈਸ ਸਕੱਤਰ ਰਣਬੀਰ ਸਿੰਘ ਸੋਹਲ ਨੇ ਸਿੱਖਿਆ ਮੰਤਰੀ ਸ ਹਰਜੋਤ ਸਿੰਘ ਬੈੰਸ ਤੋਂ ਮੰਗ ਕੀਤੀ ਕਿ ਇਸ ਸੀਨੀਅਰਤਾ ਸੂਚੀ ਨੂੰ ਉੱਚ ਪੱਧਰੀ ਕਮੇਟੀ ਬਣਾ ਕੇ ਰੀਵਿਓ ਕੀਤਾ ਜਾਵੇ ਅਤੇ ਪ੍ਰਭਾਵਿਤ ਲੈਕਚਰਾਰਾਂ ਨਾਲ਼ ਇਨਸਾਫ਼ ਕੀਤਾ ਜਾਵੇ ਅਤੇ ਗ਼ਲਤ ਢੰਗ ਨਾਲ਼ ਸੀਨੀਅਰਤਾ ਸੂਚੀ ਤਿਆਰ ਕਰਨ ਵਾਲ਼ੇ ਅਧਿਕਾਰੀਆਂ ਨੂੰ ਮਿਸਾਲੀ ਸਜ਼ਾ ਦਿੱਤੀ ਜਾਵੇ ਤਾਂ ਜੋ ਭਵਿੱਖ ਵਿੱਚ ਅਜਿਹਾ ਨਾ ਵਾਪਰੇ












