ਨਵਾਂ ਗਾਉਂ ਵਿੱਚ ਟ੍ਰੇਡਰਜ਼ ਕਮਿਸ਼ਨ ਦੀ ਮੀਟਿੰਗ, ਵਪਾਰੀਆਂ ਦੀਆਂ ਸਮੱਸਿਆਵਾਂ ਦੇ ਤੁਰੰਤ ਨਿਪਟਾਰੇ ਦੇ ਹੁਕਮ

ਪੰਜਾਬ

ਨਵਾਂ ਗਾਉਂ (ਸਾਹਿਬਜ਼ਾਦਾ ਅਜੀਤ ਸਿੰਘ ਨਗਰ), 21 ਮਾਰਚ,ਬੋਲੇ ਪੰਜਾਬ ਬਿਊਰੋ:

ਪੰਜਾਬ ਟ੍ਰੇਡਰਜ਼ ਕਮਿਸ਼ਨ ਵੱਲੋਂ ਅੱਜ ਵਿਧਾਨ ਸਭਾ ਹਲਕਾ ਖਰੜ ਤਹਿਤ ਮੇਨ ਬਾਜ਼ਾਰ, ਨਵਾਂ ਗਾਉਂ ਵਿਖੇ ਵਪਾਰੀਆਂ ਅਤੇ ਦੁਕਾਨਦਾਰਾਂ ਦੀਆਂ ਸਮੱਸਿਆਵਾਂ ਸੁਣਨ ਲਈ ਇਕ ਵਿਸ਼ੇਸ਼ ਮੀਟਿੰਗ ਆਯੋਜਿਤ ਕੀਤੀ ਗਈ।

ਇਸ ਮੀਟਿੰਗ ਵਿੱਚ ਰਣਜੀਤ ਪਾਲ ਸਿੰਘ, ਚੇਅਰਮੈਨ ਜ਼ਿਲ੍ਹਾ ਟ੍ਰੇਡਰਜ਼ ਕਮਿਸ਼ਨ ਮੋਹਾਲੀ, ਤਰਲੋਚਨ ਸਿੰਘ ਬੈਦਵਾਣ, ਵਾਈਸ ਚੇਅਰਮੈਨ ਜ਼ਿਲ੍ਹਾ ਟ੍ਰੇਡਰਜ਼ ਕਮਿਸ਼ਨ ਮੋਹਾਲੀ, ਯਸ਼ਪਾਲ ਬਾਂਸਲ, ਚੇਅਰਮੈਨ ਵਿਧਾਨ ਸਭਾ ਟ੍ਰੇਡਰਜ਼ ਕਮਿਸ਼ਨ ਖਰੜ ਅਤੇ ਹੋਰ ਮੈਂਬਰਾਂ ਨੇ ਵਿਸ਼ੇਸ਼ ਤੌਰ ‘ਤੇ ਹਾਜ਼ਰੀ ਭਰੀ ਅਤੇ ਵਪਾਰੀਆਂ ਦੀਆਂ ਸਮੱਸਿਆਵਾਂ ਧਿਆਨ ਨਾਲ ਸੁਣੀਆਂ।

ਇਸ ਮੌਕੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਵਿੱਚ ਸ਼੍ਰੀ ਮਨੀਸ਼ ਨਾਇਰ, ਸਹਾਇਕ ਕਮਿਸ਼ਨਰ ਸਟੇਟ ਟੈਕਸ, ਗੁਰਸ਼ੇਰ ਸਿੰਘ ਸਹਾਇਕ ਸਟੇਟ ਟੈਕਸ ਅਫ਼ਸਰ, ਸਤਵੀਰ ਕੌਰ ਅਤੇ ਜਸਮੀਤ ਕੌਰ ਇੰਸਪੈਕਟਰ ਸਟੇਟ ਟੈਕਸ, ਮਨਜੀਤ ਕੌਰ ਫੂਡ ਸਪਲਾਈ ਅਫ਼ਸਰ, ਦੀਪਕ ਕੁਮਾਰ ਇੰਸਪੈਕਟਰ ਐਮ.ਸੀ. ਖਰੜ, ਦਲਜੀਤ ਸਿੰਘ ਸੁਪਰਡੈਂਟ ਐਮ.ਸੀ. ਖਰੜ, ਸੁਰਿੰਦਰ ਸਿੰਘ (ਦਫ਼ਤਰ ਐਮ.ਸੀ. ਖਰੜ), ਰਾਜਵੀਰ ਸਿੰਘ ਤਹਿਸੀਲਦਾਰ ਮਾਜਰੀ, ਰਾਜਵਿੰਦਰ ਸਿੰਘ ਬੀ.ਡੀ.ਪੀ.ਓ. ਮਾਜਰੀ, ਡਾ. ਮਨੋਜ ਸ਼ਰਮਾ ਸਿਵਲ ਹਸਪਤਾਲ ਕੁਰਾਲੀ, ਡਾ. ਰਾਜੇਸ਼ ਐਸ.ਐਮ.ਓ. ਸਿਵਲ ਹਸਪਤਾਲ ਖਰੜ, ਅਮਨਦੀਪ ਸ਼ਰਮਾ (ਦਫ਼ਤਰ ਐਮ.ਸੀ. ਨਵਾਂ ਗਾਉਂ), ਅਸ਼ੋਕ ਕੁਮਾਰ (ਦਫ਼ਤਰ ਐਮ.ਸੀ. ਕੁਰਾਲੀ), ਵਰਿੰਦਰ ਕੁਮਾਰ (ਕਿਰਤ ਵਿਭਾਗ), ਅਸ਼ਵਨੀ ਕੁਮਾਰ ਸੈਨੇਟਰੀ ਇੰਸਪੈਕਟਰ ਨਵਾਂ ਗਾਉਂ, ਏ.ਐਸ.ਆਈ. ਹਰਦੀਪ ਸਿੰਘ ਖਰੜ, ਇਕਬਾਲ ਸਿੰਘ ਜੇ.ਈ. ਲੋਕ ਨਿਰਮਾਣ ਵਿਭਾਗ ਅਤੇ ਦੀਪਾਂਸ਼ੂ ਗੁਪਤਾ ਜੇ.ਈ. ਜਲ ਸਪਲਾਈ ਸਮੇਤ ਹੋਰ ਅਧਿਕਾਰੀ ਮੌਜੂਦ ਸਨ।

ਮੀਟਿੰਗ ਦੌਰਾਨ ਵੱਡੀ ਗਿਣਤੀ ਵਿੱਚ ਵਪਾਰੀਆਂ ਨੇ ਭਾਗ ਲਿਆ ਅਤੇ ਆਪਣੀਆਂ ਸਮੱਸਿਆਵਾਂ ਅਤੇ ਸੁਝਾਅ ਲਿਖਤੀ ਰੂਪ ਵਿੱਚ ਪੇਸ਼ ਕੀਤੇ। ਸੰਬੰਧਿਤ ਵਿਭਾਗਾਂ ਦੇ ਅਧਿਕਾਰੀਆਂ ਵੱਲੋਂ ਮੌਕੇ ‘ਤੇ ਹੀ ਉਨ੍ਹਾਂ ਦੇ ਮੁੱਦਿਆਂ ਦੇ ਜਵਾਬ ਦਿੱਤੇ ਗਏ ਅਤੇ ਕਈ ਮਸਲਿਆਂ ਦੇ ਤੁਰੰਤ ਨਿਪਟਾਰੇ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ।

ਇਸ ਮੌਕੇ ਚੇਅਰਮੈਨ ਰਣਜੀਤ ਪਾਲ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵਪਾਰੀਆਂ ਲਈ ਪਾਰਦਰਸ਼ੀ ਅਤੇ ਸੁਖਦ ਵਪਾਰਕ ਮਾਹੌਲ ਪ੍ਰਦਾਨ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਦੱਸਿਆ ਕਿ ਟ੍ਰੇਡਰਜ਼ ਕਮਿਸ਼ਨ ਵੱਲੋਂ ਵਪਾਰੀਆਂ ਦੀਆਂ ਸਮੱਸਿਆਵਾਂ ਦੇ ਤੁਰੰਤ ਅਤੇ ਸਮੇਂ-ਬੱਧ ਨਿਪਟਾਰੇ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਭਰੋਸਾ ਦਿੱਤਾ ਕਿ ਅੱਜ ਰੱਖੀਆਂ ਗਈਆਂ ਮੁਸ਼ਕਿਲਾਂ ਦਾ ਚਾਰ ਹਫ਼ਤਿਆਂ ਵਿੱਚ ਸਮਾਂ ਬੱਧ ਹੱਲ ਦਿੱਤਾ ਜਾਵੇਗਾ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।