ਭਾਈ ਨਿੱਝਰ ਕਤਲ ਮਾਮਲੇ ਦੀ ਅਗਲੀ ਸੁਣਵਾਈ ਕੈਨੇਡੀਅਨ ਸੁਪਰੀਮ ਕੋਰਟ ਅੰਦਰ 7 ਅਪ੍ਰੈਲ ਤੋਂ ਹੋਵੇਗੀ

ਨੈਸ਼ਨਲ ਪੰਜਾਬ

ਨਵੀਂ ਦਿੱਲੀ 25 ਮਾਰਚ,ਬੋਲੇ ਪੰਜਾਬ ਬਿਊਰੋ (ਮਨਪ੍ਰੀਤ ਸਿੰਘ ਖਾਲਸਾ):-

ਸਿੱਖ ਪੰਥ ਦੀ ਆਜ਼ਾਦੀ ਦੇ ਲਈ ਚਲ ਰਹੇ ਮੌਜੂਦਾ ਸੰਘਰਸ਼ ਵਿਚ ਸ਼ਹੀਦ ਹੋਏ ਭਾਈ ਹਰਦੀਪ ਸਿੰਘ ਨਿੱਝਰ ਦੇ ਕਤਲ ਮਾਮਲੇ ਦੀ ਸੁਣਵਾਈ ਕੈਨੇਡਾ ਦੀ ਸੁਪਰੀਮ ਅਦਾਲਤ ਵਿਚ 7 ਅਪ੍ਰੈਲ ਤੋਂ ਲਗਾਤਾਰ ਕੀਤੀ ਜਾਏਗੀ। ਇਸ ਬਾਰੇ ਮਾਮਲੇ ਦੀ ਜਾਣਕਾਰੀ ਦੇਂਦਿਆ ਗੁਰਦੁਆਰਾ ਸਾਹਿਬ ਦੇ ਸਕੱਤਰ ਭਾਈ ਗੁਰਮੀਤ ਸਿੰਘ ਤੂਰ ਅਤੇ ਮੈਂਬਰ ਭਾਈ ਨਰਿੰਦਰ ਸਿੰਘ ਰੰਧਾਵਾ ਨੇ ਦਸਿਆ ਕਿ ਇਸ ਮਾਰਚ ਦੇ ਮਹੀਨੇ ਦੌਰਾਨ ਵੀ ਅਦਾਲਤ ਅੰਦਰ ਲਗਾਤਾਰ ਸੁਣਵਾਈ ਕੀਤੀ ਗਈ ਸੀ ‘ਤੇ ਅਪ੍ਰੈਲ ਦੇ ਮਹੀਨੇ ਵਿਚ 7 ਅਪ੍ਰੈਲ ਤੋਂ ਅਗਲੀ ਸੁਣਵਾਈ ਸ਼ੁਰੂ ਹੋਣੀ ਹੈ ਜੋ ਕਿ ਪੂਰਾ ਮਹੀਨਾ ਚਲਣ ਦੀ ਉੱਮੀਦ ਹੈ। ਉਨ੍ਹਾਂ ਦਸਿਆ ਇਸ ਮਾਮਲੇ ਵਿਚ ਵਕੀਲਾਂ ਵਲੋਂ ਸਬੂਤਾਂ ਨੂੰ ਰੋਕਣ ਦੀ ਕੋਸ਼ਿਸ਼ਾਂ ਕਰਦਿਆਂ ਅਦਾਲਤ ਅੰਦਰ ਅਪੀਲ ਲਗਾਈ ਗਈ ਹੈ ਜੋ ਕੀ ਸਿੱਖਾਂ ਨਾਲ ਵੱਡਾ ਧ੍ਰੋਹ ਹੈ ਕਿਉਕਿ ਕੈਨੇਡਾ ਦੇ ਸਾਬਕਾ ਪੀਐਮ ਟਰੂਡੋ ਨੇ ਕੈਨੇਡੀਅਨ ਸੰਸਦ ਵਿਚ ਵੀ ਭਾਈ ਨਿੱਝਰ ਦੇ ਕਤਲ ਵਿਚ ਭਾਰਤੀ ਕਰੰਦਿਆਂ ਦੇ ਹੱਥ ਹੋਣ ਦੇ ਪੁਖਤਾ ਸਬੂਤਾਂ ਬਾਰੇ ਕਿਹਾ ਸੀ ਤੇ ਬੀਤੇ ਦਿਨਾਂ ਵਿਚ ਵੱਖ ਵੱਖ ਅਖਬਾਰਾਂ ਨੇ ਵੀ ਇਸ ਬਾਰੇ ਭਾਰਤੀ ਰਾਜਦੁਤ ਅਤੇ ਇਕ ਮੁਲਜਮ ਦੇ ਸ਼ਕੀ ਕਿਰਦਾਰ ਬਾਰੇ ਗੱਲ ਚੁਕੀ ਸੀ ਅਤੇ ਇਸ ਦੇ ਨਾਲ ਹੀ ਕੈਨੇਡਾ ਦੀ ਏਜੰਸੀ ਦੇ ਅਫਸਰਾਂ ਨੇ ਵੀ ਪੁਖਤਾ ਸਬੂਤਾਂ ਬਾਰੇ ਗੱਲ ਕਹੀ ਹੈ। ਉਨ੍ਹਾਂ ਕਿਹਾ ਕੈਨੇਡਾ ਦੀ ਸਰਕਾਰ ਭਾਈ ਨਿੱਝਰ ਦੇ ਡੁੱਲ੍ਹੇ ਹੋਏ ਖੂਨ ਨੂੰ ਇੰਨਸਾਫ ਨਾ ਦੇਕੇ ਭਾਰਤ ਨਾਲ ਵਿਆਪਾਰ ਨੂੰ ਮਹੱਤਤਾ ਦੇ ਰਹੀ ਜੋ ਕਿ ਨਾਸਹਿਣਯੋਗ ਹੈ। ਉਨ੍ਹਾਂ ਕਿਹਾ ਕੈਨੇਡਾ ਪੁਲਿਸ ਵਲੋਂ ਸਿੱਖਾਂ ਨੂੰ ਜਾਨੀ ਨੁਕਸਾਨ ਹੋਣ ਦੇ ਖਤਰੇ ਬਾਰੇ ਵਾਰ ਵਾਰ ਆਪਣੀ ਸੁਰੱਖਿਆ ਪੁਖਤਾ ਕਰਣ ਲਈ ਚੇਤਾਵਨੀਆਂ ਜਾਰੀ ਕੀਤੀ ਜਾ ਰਹੀਆਂ ਹਨ ਜਿਸ ਨਾਲ ਸਾਬਿਤ ਹੁੰਦਾ ਹੈ ਕਿ ਭਾਰਤ ਵਲੋਂ ਕੈਨੇਡਾ ਵਿਚ ਵਿਚਰ ਰਹੇ ਆਜ਼ਾਦੀਪਸੰਦ ਸਿੱਖਾਂ ਦਾ ਨੁਕਸਾਨ ਕੀਤਾ ਜਾ ਸਕਦਾ ਹੈ। ਇਸ ਲਈ ਅਸੀਂ ਅਦਾਲਤ ਨੂੰ ਅਪੀਲ ਕਰਦੇ ਹਾਂ ਕਿ ਭਾਈ ਨਿੱਝਰ ਕਤਲ ਮਾਮਲੇ ਵਿਚ ਅਦਾਲਤ ਅੰਦਰ ਦਿੱਤੇ ਜਾ ਰਹੇ ਸਬੂਤਾਂ ਨੂੰ ਉਜਾਗਰ ਕੀਤਾ ਜਾਏ ਜਿਸ ਨਾਲ ਭਾਰਤ ਦੀ ਦਹਿਸ਼ਤਗਰਦੀ ਦਾ ਚੇਹਰਾ ਨੰਗਾ ਹੋ ਸਕੇ। ਅੰਤ ਵਿਚ ਉਨ੍ਹਾਂ ਨੇ ਕੈਨੇਡੀਅਨ ਸਿੱਖ ਪੰਜਾਬੀ ਪਰਿਵਾਰਾਂ ਨੂੰ ਭਾਈ ਨਿੱਝਰ ਦੇ ਮਾਮਲੇ ਦੀ ਸੁਣਵਾਈ ਦੌਰਾਨ ਭਾਰੀ ਗਿਣਤੀ ਅੰਦਰ ਅਦਾਲਤ ਦੇ ਅੰਦਰ ਅਤੇ ਬਾਹਰ ਹਾਜ਼ਰੀ ਭਰਣ ਦੀ ਅਪੀਲ ਕੀਤੀ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।