ਡੇਰਾਬੱਸੀ (ਐਸ.ਏ.ਐਸ ਨਗਰ), 26 ਮਾਰਚ,ਬੋਲੇ ਪੰਜਾਬ ਬਿਊਰੋ:
ਪੰਜਾਬ ਨੂੰ ਅਪਰਾਧ ਮੁਕਤ ਬਣਾਉਣ ਲਈ ਪੰਜਾਬ ਪੁਲਿਸ ਵੱਲੋਂ ਚਲਾਈ ਜਾ ਰਹੀ “ਅਪਰਾਧੀਆਂ ਖ਼ਿਲਾਫ਼ ਜੰਗ” ਦੇ ਤਹਿਤ ਐਸ.ਏ.ਐਸ ਨਗਰ ਪੁਲਿਸ ਨੇ ਇੱਕ ਮਹੱਤਵਪੂਰਨ ਸਫਲਤਾ ਹਾਸਲ ਕੀਤੀ ਹੈ। ਸਬ ਡਵੀਜ਼ਨ ਡੇਰਾਬੱਸੀ ਪੁਲਿਸ ਨੇ ਘਰ ਵਿੱਚ ਦਾਖਲ ਹੋ ਕੇ ਕਤਲ ਦੀ ਕੋਸ਼ਿਸ਼ ਕਰਨ ਵਾਲੇ ਮਾਮਲੇ ਨੂੰ ਕੇਵਲ 48 ਘੰਟਿਆਂ ਵਿੱਚ ਸੁਲਝਾ ਲਿਆ ਹੈ।
ਵਧੇਰੇ ਜਾਣਕਾਰੀ ਦਿੰਦਿਆਂ ਐੱਸ ਐੱਸ ਪੀ ਹਰਮਨਦੀਪ ਸਿੰਘ ਹਾਂਸ ਨੇ ਦੱਸਿਆ ਕਿ 24 ਮਾਰਚ 2026 ਨੂੰ ਇੱਕ ਅਣਪਛਾਤਾ ਵਿਅਕਤੀ, ਜਿਸ ਨੇ ਆਪਣੇ ਮੂੰਹ ਹੈਲਮੈਟ ਨਾਲ ਢੱਕਿਆ ਹੋਇਆ ਸੀ, ਕਿੰਗਜ਼ ਵੈਲੀ ਸੋਸਾਇਟੀ, ਗੁਲਾਬਗੜ੍ਹ ਰੋਡ, ਡੇਰਾਬੱਸੀ ਵਿਖੇ ਇੱਕ ਮਹਿਲਾ ਦੇ ਘਰ ਵਿੱਚ ਦਾਖਲ ਹੋਇਆ ਅਤੇ ਤੇਜ਼ਧਾਰ ਹਥਿਆਰ ਨਾਲ ਉਸ ਦੀ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਪੀੜਤਾ ਨੂੰ ਚੋਟਾਂ ਲੱਗੀਆਂ।
ਇਸ ਸਬੰਧੀ ਥਾਣਾ ਡੇਰਾਬੱਸੀ ਵਿਖੇ ਐਫ.ਆਈ.ਆਰ ਨੰਬਰ 126 ਮਿਤੀ 24.03.2026 ਅਧੀਨ ਧਾਰਾ 115(2), 126(2), 333 ਅਤੇ 118(1) ਭਾਰਤੀ ਨਿਆ ਸੰਹਿਤਾ (ਬੀ ਐਨ ਐਸ) ਤਹਿਤ ਦਰਜ ਕੀਤੀ ਗਈ।
ਇਸ ਸਬੰਧੀ ਬਿਕਰਮਜੀਤ ਸਿੰਘ ਬਰਾੜ, ਐੱਸ.ਪੀ. ਡੇਰਾ ਬੱਸੀ ਦੀ ਦੇਖ-ਰੇਖ ਹੇਠ ਇੱਕ ਵਿਸ਼ੇਸ਼ ਟੀਮ ਗਠਿਤ ਕੀਤੀ ਗਈ ਇੰਸਪੈਕਟਰ ਸੁਮਿਤ ਮੋਰ, ਐੱਸ.ਐੱਚ.ਓ. ਡੇਰਾ ਬੱਸੀ ਦੀ ਅਗਵਾਈ ਹੇਠ ਟੀਮ ਨੇ ਤਕਨੀਕੀ ਸੂਤਰਾਂ ਅਤੇ ਮਨੁੱਖੀ ਖੁਫੀਆ ਜਾਣਕਾਰੀ ਦੇ ਆਧਾਰ ‘ਤੇ ਕੰਮ ਕਰਦਿਆਂ ਦੋਸ਼ੀ ਨੂੰ ਟ੍ਰੇਸ ਕਰਕੇ ਗ੍ਰਿਫਤਾਰ ਕਰ ਲਿਆ। ਗ੍ਰਿਫਤਾਰ ਕੀਤੇ ਗਏ ਦੋਸ਼ੀ ਦੀ ਪਛਾਣ ਰਮੇਸ਼ ਕੁਮਾਰ ਪੁੱਤਰ ਵਾਸੀ ਬੁਧਨਪੁਰ, ਸੈਕਟਰ 16, ਪੰਚਕੂਲਾ ਵਜੋਂ ਹੋਈ ਹੈ। ਪੁਲਿਸ ਵੱਲੋਂ ਉਸ ਕੋਲੋਂ ਇੱਕ ਤੇਜ਼ਧਾਰ ਹਥਿਆਰ ਅਤੇ ਇੱਕ ਸਕੂਟਰ (ਐਕਟਿਵਾ) ਵੀ ਬਰਾਮਦ ਕੀਤਾ ਗਿਆ ਹੈ।
ਗ੍ਰਿਫਤਾਰੀ ਤੋਂ ਬਾਅਦ ਦੋਸ਼ੀ ਨੇ ਹਿਰਾਸਤ ਚੋਂ ਭੱਜਣ ਦੀ ਕੋਸ਼ਿਸ਼ ਕਰਦਿਆਂ ਇੱਕ ਕਮਰੇ ਤੋਂ ਛਾਲ ਮਾਰ ਦਿੱਤੀ, ਜਿਸ ਕਾਰਨ ਉਸ ਦੇ ਸੱਜੇ ਬਾਂਹ ਅਤੇ ਪੈਰਾਂ ਵਿੱਚ ਚੋਟਾਂ ਆਈਆਂ।
ਮੁੱਢਲੀ ਪੁੱਛਗਿੱਛ ਦੌਰਾਨ ਸਾਹਮਣੇ ਆਇਆ ਹੈ ਕਿ ਇਸ ਵਾਰਦਾਤ ਦਾ ਮੁੱਖ ਕਾਰਨ ਪੈਸਿਆਂ ਦਾ ਵਿਵਾਦ ਸੀ












