ਪਟਿਆਲਾ27 ਮਾਰਚ ,ਬੋਲੇ ਪੰਜਾਬ ਬਿਊਰੋ;
ਪੰਜਾਬ ਸਰਕਾਰ ਵੱਲੋਂ ਜੰਗਲਾਤ ਵਿਭਾਗ ਵਿੱਚ ਕੰਮ ਕਰਦੇ ਕੱਚੇ ਕਾਮਿਆਂ ਦੀਆ ਤਨਖਾਹਾਂ ਅਤੇ ਬਕਾਇਆ ਦਾ ਬਜਟ ਵਿਭਾਗ ਵੱਲੋਂ ਵਾਪਸ ਲੈਣ ਕਾਰਨ ਕਾਮਿਆਂ ਵਿੱਚ ਬੇਚੈਨੀ ਅਤੇ ਰੋਸ ਪਾਇਆ ਜਾ ਰਿਹਾ ਹੈ। ਕਾਮਿਆਂ ਨੂੰ ਬੱਚਿਆਂ ਦੇ ਦਾਖਲੇ ਕਰਵਾਉਣ ਅਤੇ ਘਰ ਦਾ ਗੁਜ਼ਾਰਾ ਚਲਾਉਣ ਲਈ ਚਿੰਤਾ ਵੱਡ ਵੱਡ ਖਾ ਰਹੀ ਹੈ ਜਿਸ ਕਾਰਨ ਅੱਜ ਜੰਗਲਾਤ ਕਾਮਿਆਂ ਵੱਲੋਂ ਪੰਜਾਬ ਸਰਕਾਰ ਖਿਲਾਫ ਜ਼ਿਲ੍ਹਾ ਜੰਗਲਾਤ ਅਫਸਰ ਦੇ ਦਫਤਰ ਅੱਗੇ ਜ਼ਿਲਾ ਪ੍ਰਧਾਨ ਜਸਵਿੰਦਰ ਸਿੰਘ ਸੋਜਾ, ਜਰਨਲ ਸਕੱਤਰ ਜਗਤਾਰ ਸਿੰਘ ਦੀ ਅਗਵਾਈ ਵਿੱਚ ਰੋਸ ਧਰਨਾ ਦੇਣ ਤੋਂ ਬਾਅਦ ਰੋਸ ਮਾਰਚ ਕਰਕੇ ਡਿਪਟੀ ਕਮਿਸ਼ਨਰ ਪਟਿਆਲਾ ਨੂੰ ਮੰਗ ਪੱਤਰ ਦਿੱਤਾ ਗਿਆ ਅਤੇ ਮੰਗ ਕੀਤੀ ਗਈ ਕਿ ਜੰਗਲਾਤ ਵਿਭਾਗ ਅਤੇ ਜੰਗਲੀ ਜੀਵ ਵਿਭਾਗ ਵਿੱੱਚ ਕੰਮ ਕਰਦੇ ਕੱਚੇ ਕਾਮਿਆਂ ਦੀਆਂ ਤਨਖਾਹਾਂ ਦਾ ਅਤੇ ਬਕਾਏ ਦਾ ਬਜਟ ਵਾਪਸ ਲਿਆ ਉਹ ਤੁਰੰਤ ਜਾਰੀ ਕੀਤਾ ਜਾਵੇ ਅਤੇ ਕਮਿਆਂ ਦੀਆਂ ਰਹਿਦੀਆਂ ਤਨਖਾਹਾਂ ਤੇ ਬਕਾਏ ਤੁਰੰਤ ਦਿੱਤੇ ਜਾਣ ਕੱਚੇ ਕਾਮੇ ਬਿਨਾਂ ਸ਼ਰਤ ਪੱਕੇ ਕੀਤੇ ਜਾਣ ਕੱਚੇ ਕਾਮਿਆਂ ਦੀ ਸੀਨੀਆਰਤਾ ਸੂਚੀ ਬਣਾਈ ਜਾਵੇ ਅਤੇ ਕੱਚੇ ਕਾਮਿਆਂ ਨੂੰ ਨਿਯਮਾਂ ਅਨੁਸਾਰ ਬਣਦੀਆਂ ਸਹੂਲਤਾਂ ਜਿਹੜੀਆਂ ਉਹ ਦਿੱਤੀਆਂ ਜਾਣ ਅੱਜ ਜਥੇਬੰਦੀ ਨੂੰ ਉਸ ਸਮੇਂ ਭਾਰੀ ਵਲ ਮਿਲਿਆ ਜਦੋਂ ਦੂਸਰੀਆਂ ਜਥੇਬੰਦੀਆਂ ਛੱਡ ਕੇ ਵੱਡੀ ਗਿਣਤੀ ਵਿੱਚ ਕਾਮੇ ਚਲਦੇ ਧਰਨੇ ਦੌਰਾਨ ਜੰਗਲਾਤ ਵਰਕਰ ਯੂਨੀਅਨ ਪੰਜਾਬ

ਵਿੱਚ ਸ਼ਾਮਿਲ ਹੋਏ ਜਥੇਬੰਦੀ ਵੱਲੋਂ ਸ਼ਾਮਿਲ ਹੋਏ ਕਾਮਿਆਂ ਦਾ ਸਵਾਗਤ ਕੀਤਾ ਗਿਆ ਧਰਨੇ ਨੂੰ ਪੰਜਾਬ ਸੁਬੋਰਡਿਨੇਟ ਸਰਵਸੀਜ ਫੈਡਰੇਸ਼ਨ ਦੇ ਸੂਬਾ ਆਗੂ ਦਰਸ਼ਨ ਸਿੰਘ ਬੇਲੂ ਮਾਜਰਾ, ਜ਼ਿਲਾ ਪ੍ਰਧਾਨ ਲਖਵਿੰਦਰ ਸਿੰਘ ਖਾਨਪੁਰ, ਜਸਵੀਰ ਸਿੰਘ ਖੋਖਰ, ਸੁਖਬੀਰ ਸਿੰਘ ਢੀਡੰਸਾ,ਧਰਮਪਾਲ ਲੇਟ, ਬੰਤ ਰਾਮ, ਭੁਪਿੰਦਰ ਸਿੰਘ ਸਾਧੋਹੇੜੀ,ਸੇਰ ਸਿੰਘ ਸਰਹਿੰਦ, ਭਿੰਦਰ ਸਿੰਘ ਘੱਗਾ,ਨਰੇਸ ਸਿੰਘ,ਅਮਰਜੀਤ ਸਿੰਘ ,ਵਿਪਨ ਪਰਸਾਦ,ਹਰਜਿੰਦਰ ਸਿੰਘ, ਆਦ ਆਗੂਆਂ ਨੇ ਸੰਬੋਧਨ ਕਰਦਿਆਂ ਪੰਜਾਬ ਸਰਕਾਰ ਵੱਲੋਂ ਤਨਖਾਹਾਂ ਦਾ ਬਜਟ ਵਾਪਸ ਲੈਣ ਦੀ ਸਖਤ ਨਿੰਦਾ ਕੀਤੀ ਅਤੇ ਜਥੇਬੰਦੀ ਚ ਸ਼ਾਮਿਲ ਹੋਏ ਸਾਥੀਆਂ ਦਾ ਧੰਨਵਾਦ ਕੀਤਾ ਗਿਆ ਅੱਜ ਦੇ ਰੋਸ ਧਰਨੇ ਵਿੱਚ ਹੋਰਨਾ ਤੋ ਇਲਾਵਾ ਦਵਿੰਦਰ ਸਿੰਘ ਚੌਧਰੀਮਾਜਰਾ ਬਲਕਾਰ ਬਠੋਈ, ਭੁਪਿੰਦਰ ਰੌਣੀ ਗੁਰਮੁੱਖ ਸਿੰਘ ਸਰਹਿੰਦ ਬਲਜੀਤ ਸਿੰਘ ਧਾਮੋਮਾਜਰਾ ਪਾਲਾ ਗੁਰਦਿਆਲਪੁਰਾ, ਹਾਕਮ ਖਾਨ ਜਗਤਾਰ ਸੁਧੇਵਾਲ ਗੋਗੀ ਲੰਗ ਕੁਲਦੀਪ ਕੌਰ ਪਰਮਜੀਤ ਕੌਰ ਜਸਪਾਲ ਕੌਰ ਅਮਰਜੀਤ ਕੌਰ ਆਦੀ ਸਾਮਲ ਹੋਏ ।












