WhatsApp ਯੂਜ਼ਰਸ ਲਈ ਵੱਡੀ ਰਾਹਤ! ‘ਸਿਮ ਬਾਈਡਿੰਗ’ ਨਿਯਮ ਲਾਗੂ ਕਰਨ ਦੀ ਮਿਤੀ ਵਧੀ

ਚੰਡੀਗੜ੍ਹ ਪੰਜਾਬ

ਚੰਡੀਗੜ੍ਹ, 2 ਅਪ੍ਰੈਲ ,ਬੋਲੇ ਪੰਜਾਬ ਬਿਊਰੋ;

ਸਰਕਾਰ ਨੇ ਵਟਸਐਪ, ਟੈਲੀਗ੍ਰਾਮ, ਸਨੈਪਚੈਟ ਵਰਗੇ ਪਲੇਟਫਾਰਮਾਂ ਲਈ ਸਿਮ ਬਾਈਡਿੰਗ ਨਿਯਮ ਲਾਗੂ ਕਰਨ ਦੀ ਮਿਆਦ ਫਿਲਹਾਲ ਵਧਾ ਦਿੱਤੀ ਹੈ। ਸਿਮ ਬਾਈਡਿੰਗ ਦੇ ਨਾਲ-ਨਾਲ OTT ਪਲੇਟਫਾਰਮਾਂ ਦੇ ਵੈੱਬ ਅਤੇ ਡੈਸਕਟਾਪ ਸੈਸ਼ਨਾਂ ਨੂੰ ਹਰ ਛੇ ਘੰਟੇ ਵਿੱਚ ਆਪਣੇ ਆਪ ਲੌਗ ਆਊਟ ਹੋਣ ਅਤੇ QR ਕੋਡ ਪੇਅਰਿੰਗ ਰਾਹੀਂ ਦੁਬਾਰਾ ਪ੍ਰਮਾਣਿਕਤਾ ਕਰਨ ਦੇ ਨਿਰਦੇਸ਼ ਵੀ ਫਿਲਹਾਲ ਲਈ ਟਾਲ ਦਿੱਤੇ ਗਏ ਹਨ।

ਦੱਸ ਦਈਏ ਕਿ ਕੇਂਦਰ ਸਰਕਾਰ ਨੇ ‘ਸਿਮ ਬਾਈਡਿੰਗ’ ਦੇ ਨਿਯਮਾਂ ਨੂੰ ਲਾਗੂ ਕਰਨ ਦੀ ਡੈੱਡਲਾਈਨ ਨੂੰ ਵਧਾ ਕੇ 31 ਦਸੰਬਰ 2026 ਕਰ ਦਿੱਤਾ ਹੈ। ਯਾਨੀ ਨਵੇਂ ਨਿਯਮ ਹੁਣ 1 ਜਨਵਰੀ 2027 ਤੋਂ ਲਾਗੂ ਹੋਣਗੇ। ਇੰਡਸਟਰੀ ਦੀ ਮੰਗ ਨੂੰ ਦੇਖਦੇ ਹੋਏ ਸਰਕਾਰ ਨੇ ਇਹ ਕਦਮ ਚੁੱਕਿਆ ਹੈ।

ਨਵੇਂ ਨਿਯਮਾਂ ਤਹਿਤ ਮੋਬਾਈਲ ਵਿੱਚ ਸਿਮ ਕਾਰਡ ਨਾ ਹੋਣ ‘ਤੇ ਵਟਸਐਪ, ਟੈਲੀਗ੍ਰਾਮ, ਸਿਗਨਲ ਵਰਗੇ ਮੈਸੇਜਿੰਗ ਐਪ ਕੰਮ ਨਹੀਂ ਕਰਨਗੇ। ਕੰਪਿਊਟਰ ‘ਤੇ ਲੌਗਇਨ ਵਟਸਐਪ ਵੀ 6 ਘੰਟੇ ਵਿੱਚ ਆਪਣੇ ਆਪ ਲੌਗਆਊਟ ਹੋ ਜਾਵੇਗਾ। ਸਰਕਾਰ ਦਾ ਦਾਅਵਾ ਹੈ ਕਿ ਇਸ ਨਾਲ ਸਾਈਬਰ ਫਰਾਡ ਰੋਕਣ ਵਿੱਚ ਮਦਦ ਮਿਲੇਗੀ।

ਸਿਮ ਬਾਈਡਿੰਗ ਨਿਯਮ ਦੇ ਤਹਿਤ, ਜਿਸ ਨੰਬਰ ਨਾਲ ਤੁਸੀਂ ਵਟਸਐਪ, ਟੈਲੀਗ੍ਰਾਮ, ਸਨੈਪਚੈਟ, ਸਿਗਨਲ ਵਰਗੇ ਐਪਸ ‘ਤੇ ਲੌਗਇਨ ਕਰਨਾ ਚਾਹੁੰਦੇ ਹੋ, ਉਸ ਸਿਮ ਦਾ ਫ਼ੋਨ ਵਿੱਚ ਹੋਣਾ ਲਾਜ਼ਮੀ ਹੈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।