Dubai ਦਾ ਗੁਰਦੁਆਰਾ ਸਾਹਿਬ ਅਣਮਿੱਥੇ ਸਮੇਂ ਲਈ ਬੰਦ

ਸੰਸਾਰ

ਦੁਬਈ, 3 ਅਪ੍ਰੈਲ ,ਬੋਲੇ ਪੰਜਾਬ ਬਿਊਰੋ;

ਦੁਬਈ ਸਰਕਾਰ ਨੇ ਇੱਕ ਗੁਰਦੁਆਰਾ ਸਾਹਿਬ ਅਣਮਿੱਥੇ ਸਮੇਂ ਲਈ ਬੰਦ ਕਰ ਦਿੱਤਾ ਹੈ। ਗੁਰਦੁਆਰਾ ਚੇਅਰਮੈਨ ਸੁਰਿੰਦਰ ਸਿੰਘ ਕੰਧਾਰੀ ਨੇ ਇਸ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ ਕਿ ਦੁਬਈ ਪੁਲਿਸ ਵੱਲੋਂ ਗੁਰਦੁਆਰਾ ਸਾਹਿਬ ਨੂੰ ਬੰਦ ਕਰਨ ਦੇ ਨਿਰਦੇਸ਼ ਮਿਲੇ ਸਨ। ਇਹ ਪਾਬੰਦੀ ਕਿਸੇ ਧਾਰਮਿਕ ਵਿਤਕਰੇ ਕਾਰਨ ਨਹੀਂ, ਸਗੋਂ ਜਨਤਕ ਸੁਰੱਖਿਆ ਲਈ ਲਗਾਈ ਗਈ ਹੈ।

ਦੱਸ ਦਈਏ ਕਿ ਖਾੜੀ ਖੇਤਰ ਵਿੱਚ ਵਧਦੇ ਫੌਜੀ ਤਣਾਅ ਅਤੇ ਸੁਰੱਖਿਆ ਜੋਖਮਾਂ ਦੇ ਮੱਦੇਨਜ਼ਰ ਦੁਬਈ ਸਰਕਾਰ ਨੇ ਜੇਬਲ ਅਲੀ ਸਥਿਤ ਪ੍ਰਸਿੱਧ ਗੁਰਦੁਆਰਾ ਗੁਰੂ ਨਾਨਕ ਦਰਬਾਰ ਨੂੰ ਅਗਲੇ ਹੁਕਮਾਂ ਤੱਕ ਬੰਦ ਕਰਨ ਦਾ ਪੱਤਰ ਵੀ ਜਾਰੀ ਕੀਤਾ ਹੈ। ਕਮਿਊਨਿਟੀ ਡਿਵੈਲਪਮੈਂਟ ਅਥਾਰਟੀ (CDA) ਵੱਲੋਂ ਇਹ ਫੈਸਲਾ ਈਰਾਨ ਅਤੇ ਇਜ਼ਰਾਈਲ-ਅਮਰੀਕਾ ਵਿਚਕਾਰ ਜਾਰੀ ਜੰਗ ਦੇ ਚੱਲਦਿਆਂ ਸੁਰੱਖਿਆ ਕਾਰਨਾਂ ਕਰਕੇ ਲਿਆ ਗਿਆ ਹੈ। ਪ੍ਰਸ਼ਾਸਨ ਦਾ ਕਹਿਣਾ ਹੈ ਕਿ ਜੇਬਲ ਅਲੀ ਪੋਰਟ ਵਰਗੇ ਸੰਵੇਦਨਸ਼ੀਲ ਰਣਨੀਤਕ ਟਿਕਾਣੇ ਦੇ ਨੇੜੇ ਸਥਿਤ ਹੋਣ ਕਾਰਨ, ਮਿਜ਼ਾਈਲ ਇੰਟਰਸੈਪਸ਼ਨ ਦੇ ਮਲਬੇ ਤੋਂ ਜਾਨ-ਮਾਲ ਦੀ ਸੁਰੱਖਿਆ ਯਕੀਨੀ ਬਣਾਉਣਾ ਇਸ ਸਮੇਂ ਸਭ ਤੋਂ ਵੱਡੀ ਤਰਜੀਹ ਹੈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।