ਆਸਟ੍ਰੇਲੀਆ ‘ਚ ਅੱਜ ਤੋਂ ਬਦਲੇਗਾ ਸਮਾਂ

ਸੰਸਾਰ ਚੰਡੀਗੜ੍ਹ

ਚੰਡੀਗੜ੍ਹ, 5 ਅਪ੍ਰੈਲ ,ਬੋਲੇ ਪੰਜਾਬ ਬਿਊਰੋ;

ਆਸਟ੍ਰੇਲੀਆ ਵਿੱਚ ਅੱਜ ਤੋਂ ਘੜੀਆਂ ਦਾ ਸਮਾਂ ਬਦਲ ਦਿੱਤਾ ਜਾਵੇਗਾ। ਇਸ ਤਹਿਤ ਹੁਣ ਆਸਟ੍ਰੇਲੀਆ ‘ਚ ਘੜੀਆਂ ਇੱਕ ਘੰਟਾ ਪਿੱਛੇ ਕੀਤੀਆਂ ਜਾਣਗੀਆਂ। ਹੁਣ ਘੜੀਆਂ ਦੇ ਸਮੇਂ ‘ਚ ਕੀਤੇ ਜਾ ਰਹੇ ਇਸ ਬਦਲਾਅ ਤੋਂ ਬਾਅਦ ਭਾਰਤ ਨਾਲੋਂ ਐਡੀਲੇਡ ਚਾਰ ਘੰਟੇ, ਸਿਡਨੀ ਤੇ ਮੈਲਬਰਨ ਸਾਢੇ ਚਾਰ ਘੰਟੇ ਅੱਗੇ ਹੋ ਜਾਣਗੇ।

ਇਹ ਤਬਦੀਲੀ ਵਿਕਟੋਰੀਆ, ਨਿਊ ਸਾਊਥ ਵੇਲਜ਼, ਤਸਮਾਨੀਆ, ਦੱਖਣੀ ਆਸਟ੍ਰੇਲੀਆ ਅਤੇ ਆਸਟ੍ਰੇਲੀਆਈ ਕੈਪੀਟਲ ਟੈਰੀਟਰੀ ਵਿੱਚ ਹੀ ਲਾਗੂ ਹੋਵੇਗੀ ਜਦਕਿ ਕੁਈਂਜ਼ਲੈਂਡ,ਪੱਛਮੀ ਆਸਟ੍ਰੇਲੀਆ ਅਤੇ ਨਾਰਦਨ ਟੈਰੀਟਰੀ ਦੇ ਸਮੇਂ ਵਿੱਚ ਕੋਈ ਬਦਲਾਅ ਨਹੀ ਹੋਵੇਗਾ।

ਆਸਟ੍ਰੇਲੀਆਈ ਘੜੀਆਂ ਸਵੇਰੇ ਤਿੰਨ ਵਜੇਂ ਤੋਂ ਇੱਕ ਘੰਟਾ ਪਿੱਛੇ ਹੋ ਜਾਣਗੀਆਂ ਅਤੇ ਗਰਮ ਰੁੱਤ ਦੀ ਸ਼ੁਰੂਆਤ ‘ਤੇ ਮੁੜ ਦੁਬਾਰਾ 5 ਅਕਤੂਬਰ 2025 ਨੂੰ ਇੱਕ ਘੰਟਾ ਅੱਗੇ ਹੋ ਜਾਣਗੀਆਂ। ਦੱਸ ਦਈਏ ਕਿ ਆਸਟ੍ਰੇਲੀਆ ਵਿੱਚ ਹਰ ਸਾਲ Daylight Saving Time (DST) ਖਤਮ ਹੋਣ ‘ਤੇ ਘੜੀਆਂ ਇੱਕ ਘੰਟਾ ਪਿੱਛੇ ਕਰ ਦਿੱਤੀਆਂ ਜਾਂਦੀਆਂ ਹਨ। ਇਹ ਬਦਲਾਅ ਅੱਜ ਤੋਂ ਲਾਗੂ ਹੋ ਗਿਆ ਹੈ। ਪਹਿਲਾਂ (DST ਦੌਰਾਨ) ਇਹ ਫਰਕ ਵੱਧ ਹੁੰਦਾ ਸੀ, ਪਰ ਹੁਣ ਇੱਕ ਘੰਟਾ ਘੱਟ ਹੋ ਗਿਆ ਹੈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।