ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਵੱਲੋਂ 17 ਮਈ ਨੂੰ ਜਲੰਧਰ ਕਨਵੈਂਸ਼ਨ ਕਰਕੇ ਕੀਤਾ ਜਾਵੇਗਾ ਤਿੱਖੇ ਸੰਘਰਸ਼ਾਂ ਦਾ ਐਲਾਨ

ਪੰਜਾਬ

, 01 ਮਈ ਨੂੰ ਮਜ਼ਦੂਰ ਦਿਹਾੜੇ ਤੇ ਕੀਤੇ ਜਾਣਗੇ ਸਾਂਝੇ ਇਕੱਠ


ਲੁਧਿਆਣਾ, 05 ਅਪ੍ਰੈਲ ,ਬੋਲੇ ਪੰਜਾਬ ਬਿਊਰੋ;

ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਦੀ ਮੀਟਿੰਗ ਫਰੰਟ ਦੇ ਕਨਵੀਨਰ ਸਾਥੀ ਰਣਜੀਤ ਸਿੰਘ ਰਾਣਵਾ ਦੀ ਪ੍ਰਧਾਨਗੀ ਹੇਠ ਪੈਨਸ਼ਨਰ ਭਵਨ ਵਿਖੇ ਹੋਈ। ਮੀਟਿੰਗ ਦੇ ਫੈਸਲੇ ਪ੍ਰੈਸ ਬਿਆਨ ਜਾਰੀ ਕਰਦਿਆਂ ਸਾਂਝਾ ਫਰੰਟ ਦੇ ਕਨਵੀਨਰਜ਼ ਸਤੀਸ਼ ਰਾਣਾ, ਭਜਨ ਸਿੰਘ ਗਿੱਲ, ਬਾਜ ਸਿੰਘ ਖਹਿਰਾ, ਗੁਰਪ੍ਰੀਤ ਸਿੰਘ ਗੰਡੀਵਿੰਡ, ਕੁਲਵਰਨ ਸਿੰਘ, ਜਗਦੀਸ਼ ਸਿੰਘ ਚਾਹਲ ,ਰਾਧੇ ਸ਼ਾਮ, ਜਸਵੀਰ ਸਿੰਘ ਤਲਵਾੜਾ, ਬੋਬਿੰਦਰ ਸਿੰਘ, ਕਰਮਜੀਤ ਸਿੰਘ ਬੀਹਲਾ, ਗੁਲਜਾਰ ਖਾਂ ਨੇ ਦੱਸਿਆ ਕਿ ਮੀਟਿੰਗ ਦੌਰਾਨ ਪੰਜਾਬ ਸਰਕਾਰ ਦੇ ਮੁਲਾਜ਼ਮ ਅਤੇ ਪੈਨਸ਼ਨਰਜ਼ ਵਿਰੋਧੀ ਵਤੀਰੇ ਦੀ ਤਿੱਖੇ ਸ਼ਬਦਾਂ ਵਿੱਚ ਨਿਖੇਦੀ ਕੀਤੀ ਗਈ। ਆਗੂਆਂ ਆ ਕੇ ਇਹ ਸਰਕਾਰ ਵੱਲੋਂ 01.01. 2004 ਤੋਂ ਪਹਿਲਾਂ ਵਾਲਾ ਤਨਖਾਹ ਢਾਂਚਾ ਖਤਮ ਕਰਕੇ ਰੱਖ ਦਿੱਤਾ ਗਿਆ ਹੈ। ਜਿਸ ਤਨਖਾਹ ਢਾਂਚੇ ਦੇ ਤਹਿਤ ਗਰੇਡ ਪੇਅ ਦੀ ਥਾਂ ਤਨਖਾਹ ਸਕੇਲ ਮਿਲਦੇ ਸਨ, ਪੁਰਾਣੀ ਪੈਨਸ਼ਨ ਸਕੀਮ ਮਿਲਦੀ ਸੀ, ਵੱਖ-ਵੱਖ ਤਰ੍ਹਾਂ ਦੇ ਭੱਤੇ ਮਿਲਦੇ ਸਨ, ਏਸੀਪੀ ਸਕੀਮ ਦਾ ਲਾਭ ਮਿਲਦਾ ਸੀ, ਪ੍ਰਵੇਸ਼ਨਲ ਪੀਰੀਅਡ ਦੌਰਾਨ ਪੂਰੀ ਤਨਖਾਹ ਭੱਤਿਆਂ ਸਮੇਤ ਮਿਲਦੀ ਸੀ, ਹਰ ਮੁਲਾਜ਼ਮ ਨੂੰ ਪੰਜਾਬ ਦੇ ਆਪਣੇ ਤਨਖਾਹ ਸਕੇਲ ਮਿਲਦੇ ਸਨ, ਜੋ ਮਹਿਗਾਈ ਭੱਤਾ ਪਹਿਲਾ ਮਿਲਦਾ ਸੀ , ਹੁਣ ਉਸ ਮਹਿੰਗਾਈ ਭੱਤੇ ਨੂੰ ਵੀ ਕੇਂਦਰ ਨਾਲੋਂ ਡੀਲਿੰਕ ਕਰਕੇ ਰੱਖ ਦਿੱਤਾ ਗਿਆ ਹੈ। ਜੋ ਸਾਰਾ ਕੁਝ ਅੱਜ ਖੋਇਆ ਜਾ ਚੁੱਕਾ ਹੈ। ਇਥੋਂ ਤੱਕ ਕਿ ਤਨਖਾਹ ਸਕੇਲਾਂ ਦੇ ਬਕਾਏ ਵੀ ਰੋਲ ਕੇ ਰੱਖ ਦਿੱਤੇ ਗਏ ਹਨ। ਮਾਣ ਭੱਤਾ ਇੰਸੈਂਟਿਵ ਮੁਲਾਜ਼ਮਾਂ ਦਾ ਰੁਜ਼ਗਾਰ ਦੇ ਨਾਂ ਤੇ ਸ਼ੋਸ਼ਣ ਕੀਤਾ ਜਾ ਰਿਹਾ ਹੈ ਜਿਨਾਂ ਨੂੰ ਘੱਟੋ ਘੱਟ ਤਨਖਾਹ ਦੇਣੀ ਤਾਂ ਦੂਰ ਦੀ ਗੱਲ ਉਹਨਾਂ ਤੇ ਘੱਟੋ ਘੱਟ ਉਜਰਤਾਂ ਵੀ ਲਾਗੂ ਨਹੀਂ ਕੀਤੀਆਂ ਜਾ ਰਹੀਆਂ ਹਨ, ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਸਬੰਧੀ ਜੋ ਨੀਤੀ ਬਣਾਈ ਗਈ ਹੈ ਉਹ ਅੱਜ ਤੱਕ ਦੀਆਂ ਸਾਰੀਆਂ ਨੀਤੀਆਂ ਨਾਲੋਂ ਮਾੜੀ ਸਾਬਤ ਹੋਈ ਹੈ । ਇਸ ਲਈ ਇਹਨਾਂ ਸਾਰੀਆਂ ਮੰਗਾਂ ਨੂੰ ਬਹਾਲ ਕਰਾ ਕੇ ਲਾਗੂ ਕਰਾਉਣ ਲਈ 17 ਮਈ ਨੂੰ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਸੂਬਾ ਪਧਰੀ ਵਿਸ਼ਾਲ ਕਨਵੈਂਸ਼ਨ ਕਰਕੇ ਸਰਕਾਰ ਦੇ ਪੈਰਾਂ ਥੱਲੇ ਅੱਗ ਬਾਲਣ ਲਈ ਤਿੱਖੇ ਸੰਘਰਸ਼ਾਂ ਦਾ ਐਲਾਨ ਕਰਨ ਦਾ ਫੈਸਲਾ ਕੀਤਾ ਗਿਆ ਹੈ। ਉਕਤ ਆਗੂਆਂ ਆਖਿਆ ਕਿ 01 ਮਈ ਨੂੰ ਮਜ਼ਦੂਰ ਦਿਹਾੜੇ ਮੌਕੇ ਸਮੁੱਚੇ ਪੰਜਾਬ ਅੰਦਰ ਸਾਂਝੇ ਤੌਰ ਤੇ ਬਾਕੀ ਟ੍ਰੇਡ ਯੂਨੀਅਨ ਅਤੇ ਮਜ਼ਦੂਰ ਜਮਾਤ ਨਾਲ ਰਲ ਕੇ ਸਾਂਝੇ ਸੰਘਰਸ਼ ਇੱਕਠ ਕੀਤੇ ਜਾਣਗੇ। ਇਹਨਾਂ ਸਾਂਝੇ ਇਕੱਠਾਂ ਵਿੱਚ ਜਿੱਥੇ ਕੇਂਦਰ ਅਤੇ ਸੂਬਾ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਦੇ ਪਰਦੇ ਫਾਸ਼ ਕੀਤੇ ਜਾਣਗੇ ਉਥੇ ਅਮਰੀਕਾ ਸਾਮਰਾਜ ਵੱਲੋਂ ਛੇੜੀ ਗਈ ਨਿਹੱਕੀ ਜੰਗ ਦਾ ਵੀ ਵਿਰੋਧ ਕੀਤਾ ਜਾਵੇਗਾ। ਸਾਂਝਾ ਫਰੰਟ ਵੱਲੋਂ 01 ਅਪ੍ਰੈਲ ਤੋਂ 20 ਅਪ੍ਰੈਲ ਤੱਕ ਜਿਲਾ ਪੱਧਰੀ ਮੀਟਿੰਗਾਂ ਕੀਤੀਆਂ ਜਾਣਗੀਆਂ। ਇਸ ਮੌਕੇ ਸਾਂਝਾ ਫਰੰਟ ਵੱਲੋਂ ਇੱਕ ਮਤੇ ਰਾਹੀਂ ਸਟਾਫ ਯੂਨਾਈਟਡ ਨਰਸਿੰਗ ਐਸੋਸੀਏਸ਼ਨ ਆਫ ਪੰਜਾਬ ਵੱਲੋਂ ਆਪਣੀਆਂ ਜਾਇਜ਼ ਮੰਗਾਂ ਨੂੰ ਲੈ ਕੇ ਅੰਮ੍ਰਿਤਸਰ, ਪਟਿਆਲਾ ਅਤੇ ਮੋਹਾਲੀ ਵਿਖੇ ਕੀਤੇ ਜਾ ਸੰਘਰਸ਼ ਦਾ ਸਮਰਥਨ ਕੀਤਾ ਅਤੇ ਪੰਜਾਬ ਸਰਕਾਰ ਵੱਲੋਂ ਇਹਨਾਂ ਉੱਤੇ ਲਗਾਏ ਐਸਮਾ ਦੀ ਨਿਖੇਦੀ ਕਰਦਿਆਂ ਮੰਗ ਕੀਤੀ ਕਿ ਐਸਮਾ ਤੁਰੰਤ ਵਾਪਸ ਲਿਆ ਜਾਵੇ ਅਤੇ ਜਥੇਬੰਦੀ ਨਾਲ ਗੱਲਬਾਤ ਕਰਕੇ ਮੰਗਾਂ ਦਾ ਨਿਪਟਾਰਾ ਤੁਰੰਤ ਕੀਤਾ ਜਾਵੇ। ਇਸ ਮੌਕੇ ਉਕਤ ਆਗੂਆਂ ਤੋਂ ਇਲਾਵਾ ਸਾਥੀ ਸੁਰਿੰਦਰ ਰਾਮ ਕੁੱਸਾ, ਕੁਲਵੰਤ ਸਿੰਘ, ਸੁਖਮਿੰਦਰ ਸਿੰਘ, ਕੁਲਦੀਪ ਸਿੰਘ ਦੌੜਕਾ, ਬਿਕਰ ਸਿੰਘ, ਗੁਰਮੇਲ ਸਿੰਘ ਮੈਲਡੇ, ਜਗਮੇਲ ਸਿੰਘ, ਮਨਜੀਤ ਸਿੰਘ ਗਿੱਲ, ਰਸ਼ਪਾਲ ਸਿੰਘ, ਹਰਜੀਤ ਸਿੰਘ, ਕੇਵਲ ਸਿੰਘ, ਬਨਵੈਤ ਸਿੰਘ,ਅਤਰ ਸਿੰਘ ਆਦਿ ਆਗੂ ਵੀ ਹਾਜ਼ਰ ਸਨ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।