ਆਂਗਣਵਾੜੀ ਵਰਕਰਾਂ ਵੱਲੋਂ ਮਾਵਾਂ ਧੀਆਂ ਸਕੀਮ ਵਿੱਚ ਸਮਾਰਟ ਫੋਨ ਤੋਂ ਬਿਨਾਂ ਕੰਮ ਕਰਨ ਤੋਂ ਇਨਕਾਰ
ਚੰਡੀਗੜ੍ਹ 6 ਅਪ੍ਰੈਲ ,ਬੋਲੇ ਪੰਜਾਬ ਬਿਊਰੋ;
ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਵੱਲੋਂ ਪੰਜਾਬ ਦੇ ਵੱਖ-ਵੱਖ ਬਲਾਕਾਂ ਵਿੱਚੋਂ 70 ਦੇ ਕਰੀਬ ਮੰਗ ਪੱਤਰ ਡਾਇਰੈਕਟਰ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਦੇ ਨਾਮ ਭੇਜੇ ਗਏ। ਜਥੇਬੰਦੀ ਨੇ ਮੰਗ ਕੀਤੀ ਗਈ ਕਿ ਆਂਗਣਵਾੜੀ ਵਰਕਰਾਂ ਲਈ ਪੋਸਣ ਅਭਿਆਨ ਦੇ ਅਧੀਨ ਖਰੀਦੇ ਗਏ ਮੋਬਾਈਲ ਫੋਨ ਵਰਕਰਾਂ ਨੂੰ ਦਿੱਤੇ ਜਾਣ ਜੇਕਰ ਸਰਕਾਰ ਨੇ ਮੋਬਾਇਲ ਫੋਨ ਦਿੱਤੇ ਤੋਂ ਬਿਨਾਂ ਆਂਗਣਵਾੜੀ ਵਰਕਰਾਂ ਤੋਂ ਮਾਵਾਂ ਧੀਆਂ ਸਤਿਕਾਰਯੋਗ ਯੋਜਨਾ ਵਿੱਚ ਕੰਮ ਲੈਣ ਦੀ ਕੋਸ਼ਿਸ਼ ਕੀਤੀ ਤਾਂ ਇਸ ਦਾ ਵਿਰੋਧ ਕੀਤਾ ਜਾਵੇਗਾ। ਜਿੰਨੀ ਦੇਰ ਫੋਨ ਨਹੀਂ ਮਿਲਣਗੇ ਉਨੀ ਦੇਰ ਇਹ ਸਕੀਮ ਦਾ ਕੰਮ ਨਹੀਂ ਕੀਤਾ ਜਾਵੇਗਾ। ਜਥੇਬੰਦੀ ਨੇ ਇਹ ਵੀ ਮੰਗ ਕੀਤੀ ਕਿ ਇਸ ਸਕੀਮ ਵਿੱਚ ਔਰਤਾਂ ਨੂੰ ਰਜਿਸਟਰ ਕਰਨ ਲਈ ਪ੍ਰਤੀ ਲਾਭਪਾਤਰੀ ਸੋ ਰੁਪਏ ਵਰਕਰ ਅਤੇ 50 ਰੁਪਏ ਹੈਲਪਰ ਨੂੰ ਭੱਤਾ ਦਿੱਤਾ ਜਾਵੇ।












