ਮੋਨਿਕਾ ਮਸੀਹ ਰਜਿੰਦਰਾ ਹਸਪਤਾਲ ਪਟਿਆਲਾ ਦੀ ਪਹਿਲੀ ਮਹਿਲਾ ਪ੍ਰਧਾਨ ਬਣੀ

ਪੰਜਾਬ

ਪਟਿਆਲਾ 6 ਅਪ੍ਰੈਲ ,ਬੋਲੇ ਪੰਜਾਬ ਬਿਊਰੋ;

ਰਜਿੰਦਰਾ ਹਸਪਤਾਲ ਪਟਿਆਲਾ ਵਿਖੇ ਦਰਜਾ ਚਾਰ ਮੁਲਾਜ਼ਮਾਂ ਦੀ ਅੱਜ ਹੋਈ ਚੋਣ ਵਿੱਚ ਮੋਨਿਕਾ ਮਸੀਹ ਨੇ ਆਪਣੇ ਨਿੱਤ ਵਿਰੋਧੀ ਸੁਰੇਸ਼ ਕੁਮਾਰ ਗੋਲੂ ਤੇ ਨੂੰ ਇਨੀਆਂ ਵੋਟਾਂ ਨਾਲ ਹਰਾ ਕੇ ਜਿੱਤ ਪ੍ਰਾਪਤ ਕੀਤੀ ਰਜਿੰਦਰ ਹਸਪਤਾਲ ਪਟਿਆਲਾ ਦੇ ਵਿੱਚ ਜਿੱਥੇ ਇਹ ਇਤਿਹਾਸਿਕ ਜਿੱਤ ਹੈ ਉਸਦੇ ਨਾਲ ਹੀ ਰਜਿੰਦਰ ਹਸਪਤਾਲ ਦੇ ਇਤਿਹਾਸ ਵਿੱਚ ਪਹਿਲੀ ਵਾਰ ਮੌਨਿਕਾ ਮਸੀਹ ਨੂੰ ਇੱਕ ਔਰਤ ਵੱਲੋਂ ਪ੍ਰਧਾਨ ਬਣਨ ਦਾ ਸੁਭਾਗ ਪ੍ਰਾਪਤ ਹੋਇਆ ਮੋਨਿਕਾ ਸੀ ਦੀ ਇਸ ਜਿਤ ਵਿਚ ਸਹਿਯੋਗ ਕਰਨ ਵਾਲੇ ਕਰਮਜੀਤ ਕੌਰ ਔਲਖ ਪ੍ਰਧਾਨ ਨਰਸਿੰਗ ਸਟਾਫ,ਰਕੇਸ਼ ਕਲਿਆਣ ਪ੍ਰਧਾਨ ਲਵਾਟਰੀ ਅਟੈਡੈਂਟ,ਰਾਮ ਸਿੰਘ ਡਰਾਈਵਰ ਕੈਲੰਡਰ ਯੁਨੀਅਨ, ਰਤਨ ਕੁਮਾਰ ਸ਼ਰਮਾ ਪੈਨਸ਼ਨ ਆਗੂ,ਸਵਰਨ ਬੰਗਾ ਪ੍ਰਧਾਨ ਇੰਪਲਾਈ ਵੈਲਫੇਅਰ ਕਮੇਟੀ, ਜਨਤਕ ਜਥੇਬੰਦੀਆਂ ਦੇ ਸਾਂਝੇ ਮੋਰਚੇ ਦੇ ਆਗੂ ਦਰਸ਼ਨ ਬੇਲੂ ਮਾਜਰਾ ਤੇ ਪੰਜਾਬ ਸੁਬਾਰਡੀਨੇਟ ਸਰਵਿਸਿਜ ਫੈਡਰੇਸ਼ਨ ਦੇ ਆਗੂ ਜਸਵਿੰਦਰ ਸਿੰਘ ਸੌਜਾ ਦਾ ਅਹਿਮ ਰੋਲ ਰਿਹਾ ਜਿੱਤ ਤੋਂ ਬਾਅਦ ਮੌਨਿਕਾ ਮਸੀਹ ਨੇ ਮੁਲਾਜਮਾਂ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਉਹ ਆਪਣੇ ਚੋਣ ਮੈਨੀਫੈਸਟੋ ਵਿੱਚ ਦਿੱਤੀਆਂ ਮੰਗਾਂ ਜਿਵੇਂ ਕਿ ਕੱਚੇ ਕਾਮੇ ਪੱਕੇ ਕਰਾਉਣਾ, 2004 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾ ਤੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਾਉਣਾ ਅਤੇ ਮੰਗ ਪੱਤਰ ਵਿੱਚ ਦਰਜ ਹੋਰ ਮੰਗਾਂ ਤੇ ਜਿੱਥੇ ਲੜਾਈ ਲੜੇਗੀ ਉਥੇ ਠੇਕੇਦਾਰੀ ਸਿਸਟਮ ਬੰਦ ਕਰ ਕੇ ਮੁਲਾਜ਼ਮਾਂ ਦੀ ਪੱਕੀ ਭਰਤੀ ਕਰਾਉਣ ਲਈ ਵੀ ਆਰ ਪਾਰ ਦੀ ਲੜਾਈ ਸਰਕਾਰ ਦੇ ਨਾਲ ਬਾਕੀ ਜਥੇਬੰਦੀਆਂ ਦੇ ਸਹਿਯੋਗ ਨਾਲ ਲੜੇਗੀ ਉਹਨਾਂ ਸਮੁੱਚੇ ਮੁਲਾਜ਼ਮਾਂ ਦਾ ਆਪਣੇ ਵੋਟਰਾਂ ਤੇ ਸਪੋਟਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਜਿੱਤ ਜਿੱਥੇ ਮੇਰੇ ਲਈ ਖੁਸ਼ੀ ਹੈ ਉੱਥੇ ਇੱਕ ਚਿੰਤਾ ਵੀ ਹੈ ਕਿ ਤੁਸੀਂ ਮੈਨੂੰ ਵੱਡੀ ਜਿੰਮੇਵਾਰੀ ਦਿੱਤੀ ਹੈ ਤੇ ਮੈਂ ਪੂਰੀ ਤਨਦੇਹੀ ਨਾਲ ਇਸ ਨੂੰ ਨਿਭਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੂਗੀ ਅੱਜ ਦੀ ਸਕੱਤਰਤਾ ਵਿੱਚ ਹੋਰਨਾਂ ਤੋਂ ਇਲਾਵਾ ਰਾਮ ਸਿੰਘ,ਸੁਰਿੰਦਰ ਪਾਲ ਦੁੱਗਲ, ਭੁਪਿੰਦਰ ਸਾਧੋਹੇੜੀ, ਦਵਿੰਦਰ ਚੌਧਰੀ ਮਾਜਰਾ ਸਤਨਾਮ ਸਿੰਘ ਸੌਜਾ ਆਗੂ ਸ਼ਾਮਿਲ ਹੋਏ

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।