ਨੰਗਲ,7, ਅਪ੍ਰੈਲ,ਬੋਲੇ ਪੰਜਾਬ ਬਿਊਰੋ (ਮਲਾਗਰ ਖਮਾਣੋਂ);
ਬੀ.ਬੀ.ਐਮ.ਬੀ ਵਰਕਰ ਯੂਨੀਅਨ ਨੰਗਲ ਰਜਿ 33 ਦੇ ਪ੍ਰਧਾਨ ਰਾਮ ਕੁਮਾਰ ਨੇ ਪ੍ਰੈਸ ਬਿਆਨ ਰਾਹੀਂ ਜਾਣਕਾਰੀ ਦਿੱਤੀ ਸੀਨੀਅਰ ਲੇਖਾ ਅਧਿਕਾਰੀ ਪੈਨਸ਼ਨ (ਰੁਚੀ ਬਾਸਨ) ਦੀ ਧੱਕੇਸ਼ਾਹੀ ਤੋਂ ਪਰੇਸ਼ਾਨ ਹੋ ਕੇ ਮਾਨਯੋਗ ਚੇਅਰਮੈਨ ਬੀਬੀਐਮਬੀ ਨੂੰ ਪੱਤਰ ਨੰਬਰ 431/ਮਿਤੀ 03/03/2026 ਰਾਹੀਂ ਲਿਖਤੀ ਸ਼ਿਕਾਇਤ ਭੇਜਣ ਲਈ ਇਸ ਕਰਕੇ ਮਜਬੂਰ ਹੋਣਾ ਪਿਆ ਸੀ, ਕਿ ਸੀਨੀਅਰ ਲੇਖਾ ਅਧਿਕਾਰੀ ਪੈਨਸ਼ਨ (ਰੁਚੀ ਬਾਸਨ) ਵੱਲੋਂ ਉੰਝ ਤਾਂ ਕਿਸੇ ਵੀ ਵਰਕਰ ਜਾਂ ਮ੍ਰਿਤਕ ਵਰਕਰਾਂ ਦੇ ਪਰਿਵਾਰਾਂ ਦੇ ਪੀਪੀਓ ਅਲਾਟ ਕਰਨ ਆਦਿ ਮਸਲੇ ਹੱਲ ਨਹੀਂ ਕੀਤੇ ਜਾਂਦੇ, ਬਾਰ ਬਾਰ ਇਤਰਾਜ਼ ਲਗਾ ਕੇ ਮੋੜੇ ਜਾਂਦੇ ਹਨ ਸਾਡੇ ਕਈ ਮ੍ਰਿਤਕ ਵਰਕਰਾਂ ਦੇ ਪਰਿਵਾਰਾਂ ਨੂੰ ਸੀਨੀਅਰ ਲੇਖਾ ਅਧਿਕਾਰੀ ਪੈਨਸ਼ਨ(ਰੁਚੀ ਬਾਸਨ) ਤੋਂ ਪਰੇਸ਼ਾਨ ਹੋ ਕੇ ਪੈਨਸ਼ਨ ਆਦਿ ਦੇ ਲਾਭ ਲੈਣ ਲਈ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਦਰਵਾਜ਼ਾ ਖੜਕਾਉਣ ਲਈ ਮਜਬੂਰ ਹੋਣਾ ਪਿਆ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਅੱਜ ਦੇ ਮੰਗਿਆਈ ਦੇ ਯੁੱਗ ਵਿਚ ਘਰ ਦੇ ਖਰਚੇ ਚਲਾਣੇ ਬਿਨਾਂ ਕੋਈ ਆਮਦਨ ਬਹੁਤ ਹੀ ਮੁਸ਼ਕਿਲ ਹੁੰਦੇ ਹਨ । ਜਿਸ ਨਾਲ ਬੀਤਦੀ ਹੈ ਇਹ ਤਾਂ ਉਹੀ ਜਾਣਦਾ ਹੈ ਕਿ ਉਹਨਾਂ ਨੂੰ ਕਿਹੜੇ ਕਿਹੜੇ ਹਾਲਾਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਸ ਦੇ ਨਾਲ ਇੱਕ ਹੋਰ ਖਰਚਾ ਹਾਈਕੋਰਟ ਵਕੀਲ ਨੂੰ ਫੀਸ ਦੇਣ ਲਈ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਵਿਆਜ ਤੇ ਪੈਸੇ ਚੱਕਣ ਲਈ ਮੈਡਮ ਜੀ ਤੋਂ ਪਰੇਸ਼ਾਨ ਹੋ ਕੇ ਹੀ ਮਜਬੂਰ ਹੋਣਾ ਪਿਆ,ਵਕੀਲ ਸਾਹਿਬ ਵੱਲੋਂ ਹਾਈ ਕੋਰਟ ਵਿੱਚ ਕੇਸ ਚਲਾ ਕੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਪੈਨਸ਼ਨ ਆਦ ਲਗਾਈ ਗਈ ਇਹਨਾਂ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਬਿਨਾਂ ਕੋਰਟ ਕੇਸ ਤੇ ਵੀ ਪੈਨਸ਼ਨ ਲੱਗ ਸਕਦੀ ਸੀ ਪਰ ਸੀਨੀਅਰ ਲੇਖਾ ਅਧਿਕਾਰੀ ਪੈਨਸ਼ਨ (ਰੁਚੀ ਬਾਸਨ )ਨੂੰ ਜਾਂ ਤਾਂ ਕੰਮ ਦੀ ਜਾਣਕਾਰੀ ਹੀ ਨਹੀਂ ਜਾਂ ਫਿਰ ਇਹਨਾਂ ਵੱਲੋਂ ਜਾਣ ਬੁੱਝ ਕੇ ਮ੍ਰਿਤਕਾਂ ਦੇ ਪਰਿਵਾਰਾਂ ਸੇਵਾ ਮੁਕਤ ਵਰਕਰਾ ਆਦਿ ਨੂੰ ਬਿਨਾਂ ਵਜਾ ਪਰੇਸ਼ਾਨ ਕੀਤਾ ਜਾਂਦਾ ਹੈ ,ਜੋ ਸਰਾਸਰ ਗਲਤ ਅਤੇ ਬੇਇਨਸਾਫੀ ਹੈ, ਇਹਨਾਂ ਵੱਲੋਂ ਵਰਕਰ ਸਾਥੀ ਜਗਤਾਰ ਸਿੰਘ ਰੈਗੂਲੇਸ਼ਨ ਵੇਲਦਾਰ ਜਿਸ ਦਾ ਪੱਤਰ ਨੰਬਰ 406/ਮਿਤੀ 31/72023 ਆਪ ਜੀ ਨੂੰ ਭੇਜਿਆ ਗਿਆ ਸੀ ਫਿਰ ਵੀ ਸੀਨੀਅਰ ਲੇਖਾ ਅਧਿਕਾਰੀ ਪੈਨਸ਼ਨ (ਰੁਚੀ ਬਾਸਨ) ਵੱਲੋਂ ਮਸਲੇ ਦਾ ਉਦੋਂ ਤੱਕ ਹੱਲ ਨਹੀਂ ਕੀਤਾ ਗਿਆ ਜਦੋਂ ਤੱਕ ਵਰਕਰ ਸਾਥੀ ਕੋਲੋਂ ਪੈਸੇ ਜਮਾਂ ਨਹੀਂ ਕਰਾ ਲਏ ਗਏ, ਜਦੋਂ ਮੈਡਮ ਜੀ ਕੋਲੋਂ ਆਪਣੇ ਦਫਤਰ ਦੇ ਕੰਮ ਤਾਂ ਹੁੰਦੇ ਨਹੀਂ ਫਿਰ ਵੀ ਮੈਡਮ ਜੀ ਦੇ ਜੋ ਅਧਿਕਾਰ ਖੇਤਰ ਵਿੱਚ ਹੀ ਨਹੀਂ ਹੈ ਉੱਚ ਅਧਿਕਾਰੀਆਂ, ਬੋਰਡ ਦਫਤਰ ਦੇ ਵਿਰੁੱਧ ਚਿੱਠੀ ਪੱਤਰ ਲਿਖਣਾ ਉਹ ਮੈਡਮ ਜੀ ਕਰ ਰਹੇ ਹਨ । ਕਿਉਂਕਿ ਮੈਡਮ ਜੀ ਪਿਛਲੇ ਲੰਬੇ ਸਮੇਂ ਤੋਂ ਇੱਥੇ ਹੀ ਬਿਰਾਜਮਾਨ ਹਨ ਇਹਨਾਂ ਨੂੰ ਹੁਣ ਉੱਚ ਅਧਿਕਾਰੀਆਂ ਵੱਲੋਂ ਕੀਤੇ ਕੰਮਾਂ ਵਿੱਚ ਵੀ ਤਰੁਟੀਆਂ ਨਜ਼ਰ ਆਉਣ ਲੱਗ ਪਈਆਂ ਹਨ ਜਿਵੇਂ ਉਚ ਅਧਿਕਾਰੀਆਂ ਵੱਲੋਂ ਸਾਰੀਆਂ ਪ੍ਰਕਿਰਿਆ ਪੂਰੀਆਂ ਕਰਕੇ ਕੀਤੀ ਗਈ ਹਰਪਾਲ ਰਾਣਾ ਜੀ ਦੀ ਪ੍ਰਮੋਸ਼ਨ ਨੂੰ ਸੇਵਾ ਮੁਕਤੀ ਦੇ ਸਮੇਂ ਹੋਈ ਪ੍ਰਮੋਸ਼ਨ ਦੀ ਮੁੜ ਤੋਂ ਜਾਂਚ ਪੜਤਾਲ ਕਰਾਉਣ ਲਈ ਚਿੱਠੀਆਂ ਲਿਖੀਆਂ ਗਈਆਂ, ਇਹ ਦਫਤਰੀ ਕਾਰਵਾਈ ਸੀ ਜਾਂ ਕੋਈ ਰੰਜਸ। ਜੇਕਰ ਇਹ ਦਫਤਰੀ ਕਾਰਵਾਈ ਸੀ ਫਿਰ ਤਾਂ ਕੋਈ ਵੀ ਅਧਿਕਾਰੀ ਜਾਂ ਵਰਕਰ ਸੇਵਾ ਮੁਕਤ ਹੁੰਦਾ ਹੋਊਗਾ ਉਨਾਂ ਸਾਰਿਆਂ ਦੀਆਂ ਸੇਵਾ ਮੁਕਤੀ ਸਮੇਂ ਹੋਈ ਪ੍ਰਮੋਸ਼ਨ ਦੀ ਮੁੜ ਤੋਂ ਜਾਂਚ ਪੜਤਾਲ ਕਰਾਉਣ ਬਾਰੇ ਸੀਨੀਅਰ ਲੇਖ ਅਧਿਕਾਰੀ ਪੈਨਸ਼ਨ( ਰੁਚੀ ਬਾਸਨ) ਵੱਲੋਂ ਪੱਤਰ ਲਿਖੇ ਜਾਂਦੇ ਹੋਣਗੇ। ਜੇਕਰ ਨਹੀਂ ਫਿਰ ਹਰਪਾਲ ਰਾਣਾ ਜੀ ਦੇ ਨਾਲ ਹੀ ਇਹ ਧੱਕੇਸ਼ਾਹੀ ਕਿਉਂ, ਜਦੋਂ ਕਿ ਸੀਨੀਅਰ ਲੇਖਾ ਅਧਿਕਾਰੀ ਪੈਨਸ਼ਨ ( ਰੁਚੀ ਬਾਸਨ) ਵਲੋਂ ਹਰਪਾਲ ਰਾਣਾ ਜੀ ਨਾਲ ਬਿਨਾਂ ਵਜਾ ਕੀਤੀ ਜਾ ਰਹੀ ਧੱਕੇਸ਼ਾਹੀ ਵਿਰੁੱਧ ਬੀਬੀਐਮਬੀ ਵਰਕਰ ਯੂਨੀਅਨ ਵੱਲੋਂ ਮਾਨਯੋਗ ਚੇਅਰਮੈਨ ਸਾਹਿਬ ਨੂੰ ਲਿਖਤੀ ਸ਼ਿਕਾਇਤ ਭੇਜੀ ਗਈ ਉਸ ਸ਼ਿਕਾਇਤ ਤੋਂ ਬਾਆਦ ਸੀਨੀਅਰ ਲੇਖਾ ਅਧਿਕਾਰੀ ਪੈਨਸ਼ਨ ( ਰੁਚੀ ਵਾਸਨ) ਵਲੋਂ ਯੂਨੀਅਨ ਨੂੰ ਲੀਗਲ ਨੋਟਿਸ ਕਢਾ ਕੇ ਯੂਨੀਅਨ ਦੇ ਸੁਵਿਧਾਨਿਕ, ਬੁਨਿਆਦਿਕ ਹੱਕਾਂ ਨੂੰ ਰੋਂਦਣ ਦਾ ਜੋ ਸਰਿਅੰਤਰ ਕੀਤੀ ਜਾ ਰਿਹਾ ਹੈ। ਉਸ ਨੂੰ ਬੀਬੀਐਮਬੀ ਵਰਕਰ ਯੂਨੀਅਨ ਕਿਸੇ ਵੀ ਸੂਰਤ ਵਿੱਚ ਬਰਦਾਸ਼ਤ ਨਹੀਂ ਕਰੂਗੀ ਬੀਬੀਐਮਬੀ ਵਰਕਰ ਯੂਨੀਅਨ ਨੰਗਲ ਰਜਿਸਟਰ ਨੰਬਰ 33 ਵੱਲੋਂ ਸਰਬ ਸੰਮਤੀ ਨਾਲ ਇਹ ਫੈਸਲਾ ਲਿਆ ਗਿਆ ਕਿ ਯੂਨੀਅਨ ਦੇ ਅਧਿਕਾਰਾਂ ਦਾ ਘਾਣ ਕਿਸੇ ਵੀ ਸੂਰਤ ਵਿੱਚ ਨਹੀਂ ਹੋਣ ਦਿੱਤਾ ਜਾਵੇਗਾ ਜੇਕਰ (ਰੁਚੀ ਵਾਸਨ) ਵੱਲੋਂ ਕੀਤੀ ਜਾ ਰਹੀ ਧੱਕੇਸ਼ਾਹੀ ਤੋਂ ਪਰੇਸ਼ਾਨ ਹੋ ਕੇ ਬੀਬੀਐਮਬੀ ਵਰਕਰ ਯੂਨੀਅਨ ਫੌਰੀ ਸੀਨੀਅਰ ਲੇਖਾ ਅਧਿਕਾਰੀ ਪੈਨਸ਼ਨ(ਰੁਚੀ ਬਾਸਨ) ਦੇ ਵਿਰੁੱਧ
ਧਰਨਾ ਪ੍ਰਦਰਸ਼ਨ ਆਦਿ ਕਰਨ ਲਈ ਹੋਣਾ ਪਵੇਗਾ ਮਜਬੂਰ, ਜਿਸ ਦੀ ਜਿੰਮੇਦਾਰੀ (ਰੂਚੀ ਬਾਸਨ) ਦੀ ਹੀ ਹੋਵੇਗੀ।












