ਲੁਧਿਆਣਾ, 11 ਅਪ੍ਰੈਲ, ਬੋਲੇ ਪੰਜਾਬ ਬਿਊਰੋ :
ਵ੍ਰਿੰਦਾਵਨ ਵਿਖੇ ਕਿਸ਼ਤੀ ਹਾਦਸੇ ਵਿੱਚ ਜਾਨ ਗਵਾਉਣ ਵਾਲੇ ਲੁਧਿਆਣਾ ਦੇ ਲੋਕਾਂ ਦੀਆਂ ਲਾਸ਼ਾਂ ਉਨ੍ਹਾਂ ਦੇ ਘਰਾਂ ਤੱਕ ਪਹੁੰਚ ਗਈਆਂ ਹਨ। ਇਨ੍ਹਾਂ ਵਿੱਚ ਅੰਜੂ ਗੁਲਾਟੀ, ਰਾਕੇਸ਼ ਗੁਲਾਟੀ ਅਤੇ ਮੀਨੂ ਬਾਂਸਲ ਸ਼ਾਮਲ ਹਨ ਜੋ ਕਿ ਦੁੱਗਰੀ, ਲੁਧਿਆਣਾ ਤੋਂ ਹਨ, ਜਿਨ੍ਹਾਂ ਦਾ ਅੰਤਿਮ ਸਸਕਾਰ ਇਸ ਸਮੇਂ ਕੀਤਾ ਜਾ ਰਿਹਾ ਹੈ। ਜਗਰਾਉਂ ਵਿੱਚ, ਪੰਜ ਵਿਅਕਤੀਆਂ – ਕਵਿਤਾ ਬਹਿਲ, ਚਰਨਜੀਤ, ਮਧੁਰ ਬਹਿਲ, ਪਿੰਕੀ ਬਹਿਲ ਅਤੇ ਈਸ਼ਾਨ ਕਟਾਰੀਆ ਦੀਆਂ ਲਾਸ਼ਾਂ ਪਹੁੰਚ ਗਈਆਂ ਹਨ। ਘਟਨਾ ਸਥਾਨ ‘ਤੇ ਵੱਡੀ ਭੀੜ ਇਕੱਠੀ ਹੋ ਗਈ ਹੈ। ਜਿਕਰਯੋਗ ਹੈ ਕਿ ਬੀਤੇ ਕੱਲ੍ਹ (10 ਅਪ੍ਰੈਲ) ਨੂੰ ਵ੍ਰਿੰਦਾਵਨ ਵਿਖੇ ਕਿਸ਼ਤੀ ਹਾਦਸੇ ਵਿੱਚ ਪੰਜਾਬ ਦੇ 10 ਲੋਕਾਂ ਦੀ ਮੌਤ ਹੋ ਗਈ ਸੀ।












