ਰਾਜਪੁਰਾ 11 ਅਪ੍ਰੈਲ,ਬੋਲੇ ਪੰਜਾਬ ਬਿਊਰੋ;
ਜ਼ਿਲ੍ਹਾ ਪਟਿਆਲਾ ਤਹਿਸੀਲ ਰਾਜਪੁਰਾ ਮਹਿਲਾ ਪਤੰਜਲੀ ਯੋਗ ਸਮਿਤੀ ਵੱਲੋਂ ਦੋ ਦਿਨਾਂ ਯੋਗ ਕੈਂਪ ਹਰਿਦੁਆਰ ਤੋਂ ਆਏ ਸਾਧਵੀ ਦੇਵਾਦਿਤੀ ਦੀ ਅਗਵਾਈ ਹੇਠ ਲਗਾਇਆ ਗਿਆ। ਇਸ ਮੌਕੇ ਮਹਿਲਾ ਪਤੰਜਲੀ ਯੋਗ ਸਮਿਤੀ ਦੀ ਰਾਜ ਪ੍ਰਮੁੱਖ ਸੀਮਾ ਸ਼੍ਰਿੰਗਾਰੀ, ਰਾਜ ਕਾਰਜਕਾਰੀ ਸਤਿੰਦਰ ਕੌਰ, ਜ਼ਿਲ੍ਹਾ ਪ੍ਰਮੁੱਖ ਲਲਿਤਾ ਰਾਣੀ, ਤਹਿਸੀਲ ਪ੍ਰਮੁੱਖ ਪਰਵੀਨ ਲੂਥਰਾ, ਅਨੀਤਾ ਸਿੰਗਲਾ, ਰਿਤੁ ਸੂਦ, ਅਮ੍ਰਿਤ ਢਿੱਲੋਂ, ਸੰਗੀਤਾ ਗਰੋਵਰ, ਅਰੁਣ ਜੈਨ, ਵੀ.ਪੀ. ਮਹਿਤਾ, ਨੀਲਮ ਚੌਧਰੀ, ਕਮਲ ਗੁਪਤਾ, ਅੰਜੂ ਚਾਵਲਾ, ਪਵਿਤਰ ਸਿੰਘ ਅਤੇ ਪੁਰਸ਼ੋਤਮ ਆਹੂਜਾ ਹੋਰ ਰਾਜਪੁਰਾ ਕਲਾਸਾਂ ਦੇ ਅਧਿਆਪਕ ਵੀ ਇਸ ਮੌਕੇ ਹਾਜ਼ਰ ਰਹੇ। ਵੇਦ ਲੂਥਰਾ, ਨਰੇਂਦਰ ਸ਼ਾਸਤਰੀ, ਪ੍ਰਮੋਦ ਬੱਬਰ ਅਤੇ ਰਾਜਿੰਦਰ ਭਟੇਜਾ ਵਿਸ਼ੇਸ਼ ਮਹਿਮਾਨ ਵਜੋਂ ਸੱਦੇ ਗਏ ਸਨ। ਪ੍ਰੋਗਰਾਮ ਵਿੱਚ 500 ਤੋਂ ਵੱਧ ਯੋਗੀ ਸ਼ਾਮਲ ਹੋਏ, ਜਿਸ ਵਿੱਚ ਮੰਦਰ ਸਮਿਤੀ ਦੇ ਮੈਂਬਰ ਸੰਜੇ ਗਰੋਵਰ ਅਤੇ ਸਤਪਾਲ ਚਾਵਲਾ ਵੀ ਮੌਜੂਦ ਸਨ।
ਇਸ ਪ੍ਰੋਗਰਾਮ ਦੀਆਂ ਸਾਰੀਆਂ ਵਿਵਸਥਾਵਾਂ ਰਾਜਪੁਰਾ ਤਹਿਸੀਲ ਪ੍ਰਮੁੱਖ ਪਰਵੀਨ ਲੂਥਰਾ ਵੱਲੋਂ ਕੀਤੀਆਂ ਗਈਆਂ।












