ਪੇਅ-ਪੈਰਿਟੀ ਬਹਾਲੀ ਦਾ ਮਾਮਲਾ; ਵਿੱਤ ਮੰਤਰੀ ਹਰਪਾਲ ਚੀਮਾ 24 ਅਪ੍ਰੈਲ ਨੂੰ ਕਰਨਗੇ ਸਕੂਲ ਲੈਬ ਸਟਾਫ਼ ਯੂਨੀਅਨ ਨਾਲ ਮੀਟਿੰਗ!

ਪੰਜਾਬ

ਬਠਿੰਡਾ 12 ਅਪ੍ਰੈਲ਼ ,ਬੋਲੇ ਪੰਜਾਬ ਬਿਊਰੋ;

ਪਿਛਲੇ ਲੰਬੇ ਸਮੇਂ ਤੋਂ ਆਪਣੀਆਂ ਹੱਕੀ ਮੰਗਾਂ ਉਹਨੂੰ ਲੈ ਕੇ ਪ੍ਰਦਰਸ਼ਨ ਕਰਦੇ ਆ ਰਹੇ ਸਕੂਲ ਲੈਬ ਸਟਾਫ ਯੂਨੀਅਨ ਦੀ ਅਹਿਮ ਮੀਟਿੰਗ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਨਾਲ ਫ਼ਿਕਸ ਹੋਈ ਹੈ। ਜਾਣਕਾਰੀ ਦੇ ਮੁਤਾਬਕ ਇਹ ਮੀਟਿੰਗ 24 ਅਪ੍ਰੈਲ 2026 ਨੂੰ ਹੋਵੇਗੀ। ਮੀਟਿੰਗ ਤੋਂ ਪਹਿਲਾਂ ਟੀਚਰਜ਼ ਹੋਮ ਬਠਿੰਡਾ ਵਿਖੇ ਸਰਕਾਰੀ ਸਕੂਲਜ਼ ਲੈਬਾਰਟਰੀ ਸਟਾਫ਼ ਯੂਨੀਅਨ ਪੰਜਾਬ ਦੀ ਜਿਲ੍ਹਾ ਪੱਧਰੀ ਬੈਠਕ ਹੋਈ।ਇਸ ਮੌਕੇ ਜਾਣਕਾਰੀ ਦਿੰਦੇ ਹੋਏ ਜਿਲ੍ਹਾ ਪ੍ਰਧਾਨ ਗੁਰਵਿੰਦਰ ਸੰਧੂ ਨੇ ਕਿਹਾ ਕਿ ਮੀਟਿੰਗ ਵਿੱਚ ਯੂਨੀਅਨ ਦੀ 24 ਅਪ੍ਰੈਲ ਨੂੰ ਵਿੱਤ ਮੰਤਰੀ ਨਾਲ ਪੇਅ ਪੈਰਿਟੀ ਦੀ ਬਹਾਲੀ ਬਾਰੇ ਹੋਣ ਵਾਲੀ ਮੀਟਿੰਗ ਸੰਬੰਧੀ ਵਿਚਾਰ-ਚਰਚਾ ਕੀਤੀ ਗਈ।

ਉਨ੍ਹਾਂ ਦੱਸਿਆ ਕਿ ਇਹ ਮੀਟਿੰਗ ਪ੍ਰਸ਼ਾਸਨ ਵੱਲੋਂ ਉਨ੍ਹਾਂ ਦੀ ਜਥੇਬੰਦੀ ਦੁਆਰਾ ਦਿੜ੍ਹਬਾ ਵਿੱਚ ਰੱਖੇ ਰੋਸ ਪ੍ਰਦਰਸ਼ਨ ਦੇ ਦਬਾਅ ਹੇਠ ਤੈਅ ਕੀਤੀ ਗਈ ਹੈ। ਸੂਬਾ ਮੀਤ ਪ੍ਰਧਾਨ ਗੁਰਮੀਤ ਸਿੰਘ ਸਲਾਬਤਪੁਰਾ ਨੇ ਕਿਹਾ ਕਿ ਜੇਕਰ ਵਿੱਤ ਮੰਤਰੀ ਨਾਲ 24 ਅਪ੍ਰੈਲ ਦੀ ਮੀਟਿੰਗ ਵਿੱਚ ਕੋਈ ਸਾਰਥਕ ਨਤੀਜਾ ਨਹੀਂ ਨਿਕਲਦਾ ਤਾਂ ਉਨ੍ਹਾਂ ਦੀ ਜਥੇਬੰਦੀ ਵੱਲੋਂ ਪੇਅ ਪੈਰਿਟੀ ਦੀ ਬਹਾਲੀ ਲਈ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ।ਇਸ ਤੋਂ ਇਲਾਵਾ ਮੀਟਿੰਗ ਵਿੱਚ ਜਿਲ੍ਹਾ ਕਮੇਟੀ ਦੇ ਖਾਲੀ ਹੋਏ ਅਹੁਦਿਆਂ ਲਈ ਚੋਣ ਹੋਈ। ਜਿਸ ਵਿੱਚ ਕੁਲਦੀਪ ਸਿੰਘ ਖਿਆਲੀਵਾਲਾ ਨੂੰ ਜਿਲ੍ਹਾ ਪ੍ਰੈੱਸ ਸਕੱਤਰ ਅਤੇ ਨਾਇਬ ਸਿੰਘ ਬਹਿਮਣ ਦੀਵਾਨਾ ਨੂੰ ਜਿਲ੍ਹਾ ਕਮੇਟੀ ਮੈੰਬਰ ਚੁਣਿਆ ਗਿਆ। ਇਸ ਮੌਕੇ ‘ਤੇ ਜਿਲ੍ਹਾ ਕਮੇਟੀ ਮੈਂਬਰ ਟਿੰਕੂ ਚਾਵਲਾ, ਹਰਿੰਦਰ ਸਿੰਘ ਮੱਲਕੇ, ਜਿਲ੍ਹਾ ਕਮੇਟੀ ਮੈਂਬਰ ਮੁਕੇਸ਼ ਕੋੜਾ, ਚਮਕੌਰ ਸਿੰਘ, ਰਾਮਜੀਵਨ ਸਿੰਘ, ਲਾਭ ਸਿੰਘ ਆਦਿ ਵੀ ਹਾਜ਼ਰ ਸਨ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।