ਭਗਤ ਕਬੀਰ ਵੈਲਫੇਅਰ ਫਾਊਂਡੇਸ਼ਨ ਦੀ ਤਰਫੋਂ ਭਗਤ ਕਬੀਰ ਜੀ ਦੇ ਜੀਵਨ ਅਤੇ ਸਿੱਖਿਆਵਾਂ ਸਬੰਧੀ ਸੈਮੀਨਾਰ ਦਾ ਆਯੋਜਨ
ਮੋਹਾਲੀ ,17 ਅਪ੍ਰੈਲ ,ਬੋਲੇ ਪੰਜਾਬ ਬਿਊਰੋ :
ਭਗਤ ਕਬੀਰ ਜੀ ਦੀ ਬਾਣੀ ਸਮੁੱਚੀ ਕਾਇਨਾਤ ਦੇ ਲਈ ਅੱਜ ਵੀ ਪ੍ਰਸੰਗਿਕ ਹੈ, ਭਗਤ ਕਬੀਰ ਜੀ ਨੇ ਅਧਿਆਤਮਕ ਦੀ ਜੋ ਸਿੱਖਿਆ ਦਿੱਤੀ, ਉਹ ਫਿਜ਼ਾ ਵਿੱਚ ਅੱਜ ਵੀ ਪੂਰੀ ਤਰਹਾਂ ਕਾਇਮ ਹੈ, ਭਗਤ ਕਬੀਰ ਜੀ ਨੇ ਲੋਕਾਂ ਨੂੰ ਗੁਰਬਾਣੀ ਦੇ ਜਰੀਏ ਜੋ ਰਸਤਾ ਵਿਖਾਇਆ ਹੈ , ਉਸ ਤੇ ਅੱਜ ਵੀ ਜੇਕਰ ਪੂਰੀ ਤਰ੍ਹਾਂ ਅਮਲ ਕੀਤਾ ਜਾਵੇ ਤਾਂ ਹਰ ਕੋਈ ਆਪਣੀ ਜ਼ਿੰਦਗੀ ਨੂੰ ਸਹੀ ਰਾਹ ਤੇ ਪਾ ਸਕਦਾ ਹੈ। ਇਹ ਗੱਲ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਹੀ, ਨਾਇਬ ਸਿੰਘ ਸੈਣੀ ਅੱਜ ਮੋਹਾਲੀ ਦੇ ਨੈਸ਼ਨਲ ਇੰਸਟੀਚਿਊਟ ਆਫ ਫਾਰਮਰਸਟੀਕਲ ਐਜੂਕੇਸ਼ਨ ਐਂਡ ਰਿਸਰਚ (ਨਾਈਪਰ ) ਵਿਖੇ ਭਗਤ ਕਬੀਰ ਵੈਲਫੇਅਰ ਫਾਊਂਡੇਸ਼ਨ (ਰਜਿ:) ਦੀ ਤਰਫੋਂ ਸ੍ਰੀ ਹਰੀ ਸ਼ਰਣਮ ਸੇਵਾ ਸੰਸਥਾਨ ਅਤੇ ਚੰਡੀਗੜ੍ਹ ਦਿਨ ਭਰ ਨਿਊਜ਼ ਚੈਨਲ ਦੇ ਸਹਿਯੋਗ ਨਾਲ ਫਾਊਂਡੇਸ਼ਨ ਦੇ ਫਾਊਂਡਲ ਜਰਨਲ ਸਕੱਤਰ ਪਰਦੀਪ ਸਿੰਘ ਹੈਪੀ ਦੀ ਅਗਵਾਈ ਹੇਠ ਕਰਵਾਏ ਗਏ ਸੂਬਾ ਪੱਧਰੀ ਸੈਮੀਨਾਰ ਦੇ ਵਿੱਚ ਸ਼ਮੂਲੀਅਤ ਕਰਨ ਦੇ ਲਈ ਮੋਹਾਲੀ ਪਹੁੰਚੇ ਸਨ। ਨਾਇਬ ਸਿੰਘ ਸੈਣੀ ਨੇ ਕਿਹਾ ਕਿ ਭਗਤ ਕਬੀਰ ਜੀ ਦੀ ਬਾਣੀ ਸੂਰਜ ਨੂੰ ਦੀਪਕ ਦਿਖਾਉਣ ਦੇ ਤੁਲ ਹੈ , ਭਗਤ ਕਬੀਰ ਜੀ ਇੱਕ ਸਮਾਜ ਸੁਧਾਰਕ ਸਨ ਅਤੇ ਦੂਰ- ਦ੍ਰਿਸ਼ਟੀ ਦੇ ਧਨੀ ਸਨ , ਇਥੇ ਇਹ ਗੱਲ ਜ਼ਿਕਰਯੋਗ ਹੈ ਕਿ ਭਗਤ ਕਬੀਰ ਵੈਲਫੇਅਰ ਫਾਊਂਡੇਸ਼ਨ ਦੀ ਤਰਫੋਂ ਭਗਤ ਕਬੀਰ ਜੀ ਦੀ ਗੁਰਬਾਣੀ ਦੇ ਪ੍ਰਚਾਰ ਅਤੇ ਪ੍ਰਸਾਰ ਦੇ ਲਈ ਪੰਜਾਬ ਭਰ ਦੇ ਕੋਨੇ- ਕੋਨੇ ਵਿੱਚ ਸੈਮੀਨਾਰ ਕਰਵਾਏ ਜਾ ਰਹੇ ਹਨ,
ਆਪਣੇ ਸੰਬੋਧਨ ਦੌਰਾਨ ਮੁੱਖ ਮੰਤਰੀ ਨੇ ਭਗਤ ਕਬੀਰ ਜੀ ਦੀਆਂ ਸਿੱਖਿਆਵਾਂ ਨੂੰ ਯਾਦ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਸਮਾਜ ਵਿੱਚ ਸਮਾਨਤਾ, ਭਰਾਤਰੀਭਾਵ ਅਤੇ ਧਰਮਨਿਰਪੇਕਸ਼ਤਾ ਦਾ ਸੰਦੇਸ਼ ਦਿੱਤਾ। ਉਨ੍ਹਾਂ ਨੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਕਬੀਰ ਜੀ ਦੀ ਵਿਚਾਰਧਾਰਾ ਬਹੁਤ ਹੀ ਪ੍ਰਸੰਗਿਕ ਹੈ ਅਤੇ ਸਾਨੂੰ ਉਨ੍ਹਾਂ ਦੇ ਦਰਸਾਏ ਰਾਹ ’ਤੇ ਚੱਲਣ ਦੀ ਲੋੜ ਹੈ।
ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਨਫ਼ਰਤ ਅਤੇ ਭੇਦਭਾਵ ਤੋਂ ਉੱਪਰ ਉੱਠ ਕੇ ਇਕਜੁੱਟਤਾ ਨਾਲ ਜੀਵਨ ਬਤੀਤ ਕਰਨ।
ਸੈਮੀਨਾਰ ਦੇ ਦੌਰਾਨ ਡਾਕਟਰ ਕੁਲਦੀਪ ਚੰਦ ਅਗਨੀਹੋਤਰੀ- ਸਾਬਕਾ ਵਾਈਸ ਚਾਂਸਲਰ ਸੈਂਟਰ ਯੂਨੀਵਰਸਿਟੀ ਹਿਮਾਚਲ ਪ੍ਰਦੇਸ਼ ਨੇ ਭਗਤ ਕਬੀਰ ਜੀ ਦੀ ਦੇ ਜੀਵਨ ਅਤੇ ਸਿੱਖਿਆਵਾਂ ਸਦੇ ਸਬੰਧ ਵਿੱਚ ਵਿਸਥਾਰ ਚ ਚਰਚਾ ਕੀਤੀ, ਇਸ ਮੌਕੇ ਤੇ ਸਟੇਜ ਸੰਚਾਲਨ ਪ੍ਰਸਿੱਧ ਕਮੈਂਟੇਟਰ ਸਤਿੰਦਰ ਸੱਤੀ ਵੱਲੋਂ ਬਖੂਬੀ ਨਿਭਾਈ ਗਈ,
ਇਸ ਮੌਕੇ ’ਤੇ ਵੱਖ-ਵੱਖ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਦੇ ਪ੍ਰਤੀਨਿਧੀਆਂ ਨੇ ਵੀ ਹਾਜ਼ਰੀ ਭਰੀ, ਇਸ ਮੌਕੇ ਤੇ ਪੰਜਾਬ ਭਾਜਪਾ ਦੇ ਮੀਤ ਪ੍ਰਧਾਨ ਡਾਕਟਰ ਸੁਭਾਸ਼ ਸ਼ਰਮਾ, ਜਗਜੀਤ ਕੌਰ ਕਾਹਲੋਂ- ਚੇਅਰਪਰਸਨ ਹਰੀ ਸਿੰਘ ਮੈਮੋਰੀਅਲ ਚੈਰੀਟੇਬਲ ਟਰਸਟ, ਅਮਨਜੋਤ ਕੌਰ ਰਾਮੂਵਾਲੀਆ, ਸੀਨੀਅਰ ਭਾਜਪਾ ਨੇਤਾ- ਸੰਜੀਵ ਵਸਿਸਟ- ਜ਼ਿਲ੍ਾ ਭਾਜਪਾ ਪ੍ਰਧਾਨ, ਕਵਲਜੀਤ ਸਿੰਘ ਰੂਬੀ- ਜਿਲਾ ਪ੍ਰਧਾਨ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ, ਸੰਜੀਵ ਮਹਾਜਨ – ਚੰਡੀਗੜ ਦਿਨਰ ਨਿਊਜ਼, ਪ੍ਰੇਮ ਸਿੰਘ ਢਿੱਲੋ , ਗੁਰਜੀਤ ਸਿੰਘ, ਰਾਜੀਵ ਜੇਤਲੀ , ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ (ਪੰਜਵਾਂ ਤਖਤ-) – ਹਰਦੀਪ ਸਿੰਘ ਖਾਲਸਾ, ਬਾਬਾ ਨਰਿੰਦਰ ਸਿੰਘ ਚੱਪੜ ਚੜੀ ਵਾਲੇ, ਜਥੇਦਾਰ ਧੀਰਾ ਸਿੰਘ ਕਪੂਰਥਲਾ ਸਮੇਤ ,ਵੱਡੀ ਗਿਣਤੀ ਵਿੱਚ ਵੱਖ-ਵੱਖ ਧਾਰਮਿਕ ਅਤੇ ਰਾਜਨੀਤਿਕ ਪਾਰਟੀਆਂ ਦੇ ਨੇਤਾ ਅਤੇ ਆਗੂਆਂ ਤੋਂ ਇਲਾਵਾ ਚਲੋ ਹੁਣ ਮੋਹਾਲੀ ਪ੍ਰੋਪਰਟੀ ਕੰਸਲਟੈਂਟ ਐਸੋਸੀਏਸ਼ਨ ਦਾ ਬਫਦ ਵੀ ਮੌਜੂਦ ਰਹੇ। ਇਸ ਮੌਕੇ ਤੇ ਸ਼੍ਰੀ ਬ੍ਰਾਹਮਣ ਮਹਾਸਭਾ ਪੰਜਾਬ ਦੇ ਪ੍ਰਧਾਨ ਵਿਸ਼ਾਲ ਵਿਸ਼ਾਲ ਸ਼ਰਮਾ ਅਤੇ ਜਨਰਲ ਸਕੱਤਰ ਚੰਦਰਸ਼ੇਖਰ ਵੱਲੋਂ ਵੀ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦਾ ਸਨਮਾਨ ਕੀਤਾ ਗਿਆ,












