ਉਤੱਰ ਪ੍ਰਦੇਸ਼ ਦੇ ਮਜ਼ਦੂਰਾਂ ਤੇ ਤਸ਼ੱਦਦ ਦੀ ਕੀਤੀ ਨਿਖੇਧੀ

ਪੰਜਾਬ

ਮੁੱਖ ਦਫਤਰ ਬਿਜਲੀ ਬੋਰਡ ਅੱਗੇ ਧਰਨਾ ਲਾ ਰਹੇ ਮੁਲਾਜ਼ਮਾਂ ਦੀ ਡੱਟਵੀਂ ਹਮਾਇਤ ਕਰਨ ਦਾ ਦਿੱਤਾ ਸੱਦਾ


ਪਟਿਆਲਾ 22 ਅਪ੍ਰੈਲ ,ਬੋਲੇ ਪੰਜਾਬ ਬਿਊਰੋ;

ਜਨਤਕ ਜਥੇਬੰਦੀਆਂ ਦੇ ਸਾਂਝਾ ਮੋਰਚਾ ਜਿਲਾ ਪਟਿਆਲਾ ਦੀ ਮੀਟਿੰਗ ਅੱਜ ਸੁੱਚਾ ਸਿੰਘ ਕੌਲ ਦੀ ਪ੍ਰਧਾਨਗੀ ਹੇਠ ਪਟਿਆਲਾ ਵਿਖੇ ਹੋਈ ਜਿਸ ਵਿੱਚ ਯੂ.ਪੀ. ਸਰਕਾਰ ਵੱਲੋਂ ਮਜ਼ਦੂਰਾਂ ਤੇ ਕੀਤੇ ਤਸ਼ੱਦਤ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ, ਬਿਜਲੀ ਬੋਰਡ ਦੇ ਮੁੱਖ ਦਫਤਰ ਅੱਗੇ ਸੰਘਰਸ਼ ਕਰ ਰਹੇ ਮੁਲਾਜ਼ਮਾਂ ਦੀ ਹਰੇਕ ਜਥੇਬੰਦੀ ਨੂੰ ਡਟਵੀਂ ਹਮਾਇਤ ਕਰਨ ਲਈ ਕਿਹਾ ਗਿਆ,ਅਤੇ ਇਸ ਦੇ ਨਾਲ ਹੀ ਇੱਕ ਮਈ ਦਾ ਮਜ਼ਦੂਰ ਦਿਵਸ ਵੱਖ-ਵੱਖ ਜਗਾ ਤੇ ਪਿੰਡ, ਬਲਾਕ, ਤਹਿਸੀਲਾਂ ਤੇ ਜ਼ਿਲ੍ਹਾ ਹੈੱਡ ਕੁਆਰਟਰ ਤੇ ਮਨਾਉਣ ਦਾ ਫੈਸਲਾ ਕੀਤਾ ਅਤੇ ਕਿਹਾ ਗਿਆ ਕਿ ਆਪਣੇ ਆਪਣੀ ਜਗ੍ਹਾ ਤੇ ਮਨਾਉਣ ਤੋਂ ਬਾਅਦ ਸਾਂਝੇ ਇਕੱਠਾਂ ਦੇ ਵਿੱਚ ਮਜ਼ਦੂਰ, ਕਿਸਾਨ, ਵਿਦਿਆਰਥੀ, ਨੋਜਵਾਨ ਤੇ ਮੁਲਾਜ਼ਮ ਭਰਵੀ ਸ਼ਮੂਲੀਅਤ ਕਰਨਗੇ ਅੱਜ ਦੀ ਮੀਟਿੰਗ ਵਿੱਚ ਜਮਹੂਰੀ ਕਿਸਾਨ ਸਭਾ ਵੱਲੋਂ ਦਰਸ਼ਨ ਬੇਲੂਮਾਜਰਾ, ਧੰਨਾ ਸਿੰਘ ਦੋਣ ਕਲਾਂ ਤੇ ਮਲਕੀਤ ਸਿੰਘ ਨਿਆਲ ਸ਼ਾਮਿਲ ਹੋਏ, ਨਿਰਮਾਣ ਮਜ਼ਦੂਰ ਯੂਨੀਅਨ ਵੱਲੋਂ ਅਮਰਜੀਤ ਘਨੌਰ, ਸੁਖਦੇਵ ਸਿੰਘ ਨਿਆਲ ਤੇ ਰਫੀਕ ਮੁਹੰਮਦ ਅਤੇ ਮੁਲਾਜ਼ਮ ਜਥੇਬੰਦੀਆਂ ਵੱਲੋਂ ਲਖਵਿੰਦਰ ਸਿੰਘ ਖਾਨਪੁਰ, ਜਸਵਿੰਦਰ ਸੋਜਾ, ਧਰਮਪਾਲ ਲੌਟ, ਦਿਆਲ ਸਿੰਘ ਸਿੱਧੂ, ਗੁਰਮੇਲ ਸਿੰਘ ਬੰਮਣਾ,ਰਾਜਿੰਦਰ ਸਿੰਘ, ਸੇਰ ਸਿੰਘ ਸਰਹਿੰਦ ਤੇ ਰਕੇਸ਼ ਕੁਮਾਰ, ਗੀਤ ਸਿੰਘ ਕਕਰਾਲਾ, ਹਰਦੇਵ ਸਿੰਘ ਸ਼ਾਮਿਲ ਹੋਏ ਮੀਟਿੰਗ ਨੂੰ ਸੰਬੋਧਨ ਕਰਦਿਆਂ ਸੀਨੀਅਰ ਆਗੂ ਹਰੀ ਸਿੰਘ ਦੌਣ ਕਲਾਂ ਤੇ ਬਿਰਜ ਭੂਸ਼ਨ ਬਰਨਾਲਾ ਨੇ ਕਿਹਾ ਕਿ ਇਰਾਨ ਇਜਰਾਇਲ ਅਮਰੀਕਾ ਜੰਗ ਕਾਰਨ ਆਉਣ ਵਾਲੇ ਸਮੇਂ ਵਿੱਚ ਹਾਲਾਤ ਬਦ ਤੋਂ ਬਦਤਰ ਹੋ ਜਾਣੇ ਹਨ ਜਿਸ ਕਾਰਨ ਜਿੱਥੇ ਮਹਿੰਗਾਈ ਵਧੇਗੀ ਉਥੇ ਪਹਿਲਾਂ ਤੋਂ ਹੀ ਪੀੜਤ ਮਜਦੂਰ ਕਿਸਾਨ ਆਪਣੀ ਜਿੰਦਗੀ ਔਖੀ ਬਸਰ ਕਰ ਰਹੇ ਹਨ ਆਉਣ ਵਾਲਾ ਸਮਾਂ ਉਹਨਾਂ ਲਈ ਹੋਰ ਮਾੜਾ ਸਿੱਧ ਹੋਵੇਗਾ ਇਸ ਲਈ ਜਨਤਕ ਜਥੇਬੰਦੀਆਂ ਦੇ ਸਾਂਝੇ ਮੋਰਚੇ ਨੂੰ ਮਜਬੂਤ ਕਰਕੇ ਤਿੱਖੇ ਤੇ ਤੇਜ ਸੰਘਰਸ਼ ਲਈ ਤਿਆਰ ਰਹਿਣਾ ਚਾਹੀਦਾ ਹੈ

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।