ਮਨ ਕੀ ਬਾਤ ਦੇ 133ਵੇਂ ਐਪੀਸੋਡ ਨੂੰ ਭਾਜਪਾ ਆਗੂਆਂ ਨੇ ਇਕੱਠੇ ਸੁਣਿਆ

ਪੰਜਾਬ

ਡਿਜ਼ਿਟਲ ਜਨਗਣਨਾ, ਵਿਰਾਸਤ ਸੰਭਾਲ ਅਤੇ ਵਿਕਸਿਤ ਭਾਰਤ ਵੱਲ ਮਜ਼ਬੂਤ ਕਦਮ — ਹਰਦੇਵ ਸਿੰਘ ਉੱਭਾ

ਮੋਹਾਲੀ, 26 ਅਪ੍ਰੈਲ ,ਬੋਲੇ ਪੰਜਾਬ ਬਿਉਰੋ;
ਭਾਰਤ ਦੇ ਯਸ਼ਸਵੀ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਜੀ ਦੇ ਲੋਕਪ੍ਰਿਯ ਮਾਸਿਕ ਪ੍ਰੋਗਰਾਮ “ਮਨ ਕੀ ਬਾਤ” ਦੇ 133ਵੇਂ ਐਪੀਸੋਡ ਨੂੰ ਅੱਜ ਭਾਜਪਾ ਪੰਜਾਬ ਦੇ ਸੂਬਾਈ ਪ੍ਰੈੱਸ ਸਕੱਤਰ ਹਰਦੇਵ ਸਿੰਘ ਉੱਭਾ ਦੇ ਦਫ਼ਤਰ ਵਿਖੇ ਭਾਜਪਾ ਆਗੂਆਂ ਅਤੇ ਵਰਕਰਾਂ ਵੱਲੋਂ ਇਕੱਠੇ ਬੈਠ ਕੇ ਧਿਆਨ ਨਾਲ ਸੁਣਿਆ ਗਿਆ।
ਇਸ ਮੌਕੇ ਹਰਦੇਵ ਸਿੰਘ ਉੱਭਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਜੀ ਨੇ ਆਪਣੇ ਸੰਬੋਧਨ ਦੌਰਾਨ ਡਿਜ਼ਿਟਲ ਜਨਗਣਨਾ , ਭਾਰਤ ਦੀ ਸਮ੍ਰਿੱਧ ਵਿਰਾਸਤ ਦੇ ਸੰਰੱਖਣ, ਉੱਤਰ-ਪੂਰਬੀ ਰਾਜਾਂ ਵਿੱਚ ਬਾਂਸ ਉਦਯੋਗ ਦੇ ਵਿਕਾਸ, ਭਾਰਤੀ ਬੇਟੀਆਂ ਦੀਆਂ ਉਪਲਬਧੀਆਂ ਅਤੇ ਦੇਸ਼ ਦੇ ਸਮੁੱਚੇ ਵਿਕਾਸ ਬਾਰੇ ਪ੍ਰੇਰਣਾਦਾਇਕ ਵਿਚਾਰ ਸਾਂਝੇ ਕੀਤੇ।
ਉੱਭਾ ਨੇ ਕਿਹਾ ਕਿ ਡਿਜ਼ਿਟਲ ਤਰੀਕੇ ਨਾਲ ਹੋਣ ਵਾਲੀ ਜਨਗਣਨਾ ਨਾਲ ਪਾਰਦਰਸ਼ਤਾ ਵਧੇਗੀ, ਡਾਟਾ ਪ੍ਰਬੰਧਨ ਹੋਰ ਮਜ਼ਬੂਤ ਹੋਵੇਗਾ ਅਤੇ ਸਰਕਾਰੀ ਯੋਜਨਾਵਾਂ ਦਾ ਲਾਭ ਤੇਜ਼ੀ ਨਾਲ ਹੱਕਦਾਰ ਲੋਕਾਂ ਤੱਕ ਪਹੁੰਚੇਗਾ। ਇਹ ਕਦਮ ਵਿਕਸਿਤ ਭਾਰਤ ਦੇ ਸੁਪਨੇ ਨੂੰ ਸਾਕਾਰ ਕਰਨ ਵਿੱਚ ਮਹੱਤਵਪੂਰਨ ਸਾਬਤ ਹੋਵੇਗਾ।
ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਜੀ ਵੱਲੋਂ ਭਾਰਤ ਦੇ ਇਤਿਹਾਸਕ ਦਸਤਾਵੇਜ਼ਾਂ ਦੇ ਡਿਜ਼ਿਟਲੀਕਰਨ ਅਤੇ ਰਾਸ਼ਟਰੀ ਅਭਿਲੇਖਾਗਾਰ ਦੇ ਯਤਨਾਂ ਦੀ ਸਰਾਹਨਾ ਕਰਨਾ ਦੇਸ਼ ਦੀ ਵਿਰਾਸਤ ਪ੍ਰਤੀ ਸਤਿਕਾਰ ਨੂੰ ਦਰਸਾਉਂਦਾ ਹੈ। ਇਸ ਨਾਲ ਆਉਣ ਵਾਲੀਆਂ ਪੀੜ੍ਹੀਆਂ ਨੂੰ ਆਪਣੇ ਇਤਿਹਾਸ ਨਾਲ ਜੋੜਨ ਵਿੱਚ ਮਦਦ ਮਿਲੇਗੀ।
ਉੱਭਾ ਨੇ ਕਿਹਾ ਕਿ ਅੱਜ ਭਾਰਤ ਹਰ ਖੇਤਰ ਵਿੱਚ ਨਵੇਂ ਕੀਰਤੀਮਾਨ ਸਥਾਪਿਤ ਕਰ ਰਿਹਾ ਹੈ ਅਤੇ ਭਾਜਪਾ ਦੀ ਅਗਵਾਈ ਹੇਠ ਦੇਸ਼ ਵਿਕਾਸ, ਸੁਸ਼ਾਸਨ, ਰਾਸ਼ਟਰਵਾਦ ਅਤੇ ਆਤਮਨਿਰਭਰਤਾ ਦੇ ਰਾਹ ’ਤੇ ਮਜ਼ਬੂਤੀ ਨਾਲ ਅੱਗੇ ਵੱਧ ਰਿਹਾ ਹੈ।
ਇਸ ਮੌਕੇ ਮੰਡਲ 3 ਦੇ ਪ੍ਰਧਾਨ ਜਸਮਿੰਦਰ ਸਿੰਘ, ਜਨਰਲ ਸਕੱਤਰ ਗੁਲਸ਼ਨ ਸੂਦ, ਮਹਿਲਾ ਮੋਰਚਾ ਪ੍ਰਧਾਨ ਹਰਸ਼ਿਤਾ, ਮੰਡਲ 4 ਦੀ ਪ੍ਰਧਾਨ ਰਾਖੀ ਪਾਠਕ, ਬੱਸੀ ਅਤੇ ਪਿੰਡ ਨਾਨੂ ਮਾਜਰਾ ਦੇ ਨੰਬਰਦਾਰ ਸੁਰਿੰਦਰ ਸਿੰਘ,ਰਿਤੇਸ਼ ਸੈਣੀ ਸਮੇਤ ਕਈ ਭਾਜਪਾ ਵਰਕਰ ਹਾਜ਼ਰ ਸਨ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।