ਭਾਜਪਾ ਮਹਿਲਾ ਮੋਰਚਾ ਮੰਡਲ-3 ਮੋਹਾਲੀ ਦੀ ਨਵੀਂ ਟੀਮ ਦਾ ਐਲਾਨ, ਅਹੁਦੇਦਾਰਾਂ ਨੂੰ ਦਿੱਤੀਆਂ ਜ਼ਿੰਮੇਵਾਰੀਆਂ

ਪੰਜਾਬ

ਮੋਹਾਲੀ, 26 ਅਪ੍ਰੈਲ ,ਬੋਲੇ ਪੰਜਾਬ ਬਿਊਰੋ;
ਭਾਰਤੀ ਜਨਤਾ ਪਾਰਟੀ ਮਹਿਲਾ ਮੋਰਚਾ ਮੰਡਲ-3 ਮੋਹਾਲੀ ਦੀ ਨਵੀਂ ਟੀਮ ਦਾ ਐਲਾਨ ਵੇਵ ਕਲੱਬ ਹਾਊਸ, ਸੈਕਟਰ-85 ਵਿਖੇ ਕੀਤਾ ਗਿਆ। ਇਸ ਮੌਕੇ ਨਵੀਂ ਟੀਮ ਵਿੱਚ ਸ਼ਾਮਲ ਮੈਂਬਰਾਂ ਨੂੰ ਵੱਖ-ਵੱਖ ਅਹੁਦਿਆਂ ਦੀ ਜ਼ਿੰਮੇਵਾਰੀ ਸੌਂਪੀ ਗਈ।
ਇਸ ਸਮਾਗਮ ਵਿੱਚ ਭਾਜਪਾ ਮੋਹਾਲੀ ਦੇ ਜ਼ਿਲ੍ਹਾ ਪ੍ਰਧਾਨ ਸੰਜੀਵ ਵਸ਼ਿਸ਼ਟ ਮੁੱਖ ਮਹਿਮਾਨ ਵਜੋਂ ਪਹੁੰਚੇ। ਉਨ੍ਹਾਂ ਦੇ ਨਾਲ ਭਾਜਪਾ ਪੰਜਾਬ ਦੇ ਸੂਬਾਈ ਪ੍ਰੈੱਸ ਸਕੱਤਰ ਹਰਦੇਵ ਸਿੰਘ ਉੱਭਾ, ਮੰਡਲ ਪ੍ਰਧਾਨ-3 ਜਸਮਿੰਦਰ ਸਿੰਘ, ਵਾਈਸ ਪ੍ਰਧਾਨ ਮਨੋਜ ਸ਼ਰਮਾ, ਮੰਡਲ ਪ੍ਰਧਾਨ-4 ਰਾਖੀ ਪਾਠਕ ਅਤੇ ਮਹਿਲਾ ਮੋਰਚਾ ਜ਼ਿਲ੍ਹਾ ਪ੍ਰਧਾਨ ਮਿਲੀ ਗਰਗ ਵੀ ਹਾਜ਼ਰ ਸਨ।
ਨਵੀਂ ਟੀਮ ਵਿੱਚ ਹਰਸ਼ਿਤਾ ਚੋਪੜਾ ਨੂੰ ਪ੍ਰਧਾਨ, ਦੀਪਾ ਅਰੋੜਾ ਅਤੇ ਪੂਨਮ ਸ਼ਰਮਾ ਨੂੰ ਜਨਰਲ ਸਕੱਤਰ, ਸੁਰੂਚੀ ਜੋਸ਼ੀ ਨੂੰ ਖਜਾਨਚੀ, ਸ਼ਿਉਲੀ ਚੌਧਰੀ ਅਤੇ ਇੰਦੂ ਜੀ ਨੂੰ ਵਾਈਸ ਪ੍ਰਧਾਨ, ਵੰਦਨਾ ਬੰਸਲ ਅਤੇ ਹਰਸ਼ ਬਾਲਾ ਨੂੰ ਜੋਇੰਟ ਸਕੱਤਰ, ਰਿਚਾ ਅਰੋੜਾ ਨੂੰ ਆਈਟੀ ਹੈੱਡ ਬਣਾਇਆ ਗਿਆ।
ਇਸ ਤੋਂ ਇਲਾਵਾ ਲਤਾ ਜੀ, ਰੇਣੂ ਸ਼ਰਮਾ, ਡਾ. ਆਭਾ ਬੰਸਲ, ਰਾਜ ਜੀ ਅਤੇ ਵੰਦਨਾ ਸ਼ਰਮਾ ਨੂੰ ਐਗਜ਼ਿਕਿਊਟਿਵ ਮੈਂਬਰਾਂ ਵਜੋਂ ਜ਼ਿੰਮੇਵਾਰੀ ਦਿੱਤੀ ਗਈ।
ਨਵੀਂ ਟੀਮ ਦੇ ਅਹੁਦੇਦਾਰਾਂ ਨੂੰ ਪਟਕੇ ਪਾ ਕੇ ਸਨਮਾਨਿਤ ਕੀਤਾ ਗਿਆ ਅਤੇ ਉਨ੍ਹਾਂ ਨੂੰ ਪਾਰਟੀ ਨੂੰ ਮਜ਼ਬੂਤ ਕਰਨ ਲਈ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ।
ਇਸ ਮੌਕੇ ਸੰਬੋਧਨ ਕਰਦਿਆਂ ਸੰਜੀਵ ਵਸ਼ਿਸ਼ਠ ਨੇ ਕਿਹਾ ਕਿ ਮਹਿਲਾਵਾਂ ਭਾਜਪਾ ਦੀ ਮਜ਼ਬੂਤ ਤਾਕਤ ਹਨ ਅਤੇ ਪਾਰਟੀ ਵਿੱਚ ਉਨ੍ਹਾਂ ਦੀ ਭੂਮਿਕਾ ਹਮੇਸ਼ਾਂ ਮਹੱਤਵਪੂਰਨ ਰਹੀ ਹੈ।ਉਹਨਾ ਨੇ ਕਿਹਾ ਕਿ ਭਾਜਪਾ ਹਰ ਵਰਗ ਨੂੰ ਨਾਲ ਲੈ ਕੇ ਚੱਲਣ ਵਾਲੀ ਪਾਰਟੀ ਹੈ ਅਤੇ ਮਹਿਲਾ ਮੋਰਚਾ ਦੀ ਨਵੀਂ ਟੀਮ ਸੰਗਠਨ ਨੂੰ ਹੋਰ ਮਜ਼ਬੂਤੀ ਦੇਵੇਗੀ।
ਨਵੀਂ ਟੀਮ ਦੇ ਮੈਂਬਰਾਂ ਨੇ ਵੀ ਪਾਰਟੀ ਦੀਆਂ ਨੀਤੀਆਂ ਨੂੰ ਘਰ-ਘਰ ਤੱਕ ਪਹੁੰਚਾਉਣ ਅਤੇ ਸੰਗਠਨ ਲਈ ਸਮਰਪਿਤ ਹੋ ਕੇ ਕੰਮ ਕਰਨ ਦਾ ਭਰੋਸਾ ਦਿੱਤਾ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।