ਆਮ ਆਦਮੀ ਪਾਰਟੀ ਦੇ 7 ਐਮ.ਪੀ ਭਾਜਪਾ ਵਿਚ ਜਾਣ ਦੇ ਅਮਲਾਂ ਨੇ ਪ੍ਰਤੱਖ ਕੀਤਾ ਕਿ ਕੇਜਰੀਵਾਲ ਅਤੇ ਉਸਦੀ ਪਾਰਟੀ ਇਨ੍ਹਾਂ ਦੀ ਬੀ-ਟੀਮ : ਟਿਵਾਣਾ

ਨੈਸ਼ਨਲ ਪੰਜਾਬ

ਨਵੀਂ ਦਿੱਲੀ, 27 ਅਪ੍ਰੈਲ,ਬੋਲੇ ਪੰਜਾਬ ਬਿਊਰੋ (ਮਨਪ੍ਰੀਤ ਸਿੰਘ ਖਾਲਸਾ):-

“ਜਦੋ ਤੋ ਸ੍ਰੀ ਕੇਜਰੀਵਾਲ ਦੀ ਅਗਵਾਈ ਵਿਚ ਆਮ ਆਦਮੀ ਪਾਰਟੀ ਹੋਦ ਵਿਚ ਆਈ ਹੈ ਉਸ ਸਮੇ ਤੋ ਹੀ ਮੁਲਕ ਨਿਵਾਸੀਆ, ਪੰਜਾਬੀਆ ਤੇ ਸਿੱਖ ਕੌਮ ਨੂੰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਸੁਚੇਤ ਕਰਦਾ ਆਇਆ ਹੈ ਕਿ ਦਿੱਲੀ ਦੇ ਉਪਰੋਕਤ ਆਈ.ਏ.ਐਸ ਅਫਸਰ ਬਹੁਤ ਹੀ ਸਾਤੁਰ ਕਿਸਮ ਦੇ ਇਨਸਾਨ ਹਨ । ਜਿਸਨੇ ਖੁਦ ਵੀ ਬਹੁਤ ਸਮਾਂ ਪਹਿਲੇ ਇਹ ਪ੍ਰਵਾਨ ਕੀਤਾ ਸੀ ਕਿ ਉਹ ਤੇ ਉਸਦਾ ਪਰਿਵਾਰ ਆਰ.ਐਸ.ਐਸ ਦੇ ਪੈਰੋਕਾਰ ਹਨ । ਉਸ ਸਮੇ ਤੋ ਹੀ ਸ੍ਰੀ ਕੇਜਰੀਵਾਲ ਨੂੰ ਆਰ.ਐਸ.ਐਸ ਨੇ ਹੀ ਨਵੀ ਪਾਰਟੀ ਦੇ ਨਾਮ ਹੇਠ ਆਪਣੇ ਸਿਆਸੀ ਮਨੋਰਥਾਂ ਨੂੰ ਪੂਰਨ ਕਰਨ ਲਈ ਆਰ.ਐਸ.ਐਸ ਤੇ ਬੀਜੇਪੀ ਦੀ ਬੀ-ਟੀਮ ਬਣਾਕੇ ਸਿਆਸਤ ਵਿਚ ਲਿਆਂਦਾ ਸੀ । ਫਿਰ ਸ੍ਰੀ ਅੰਨਾ ਹਜਾਰੇ ਦੀ ਸਮੁੱਚੀ ਟੀਮ ਜੋ ਇੰਡੀਆ ਵਿਚ ਹਰ ਤਰ੍ਹਾਂ ਦੀ ਰਿਸਵਤਖੋਰੀ ਖਤਮ ਕਰਨ, ਸਾਫ ਸੁਥਰਾਂ ਤੇ ਬਰਾਬਰਤਾ ਵਾਲਾ ਰਾਜ ਪ੍ਰਬੰਧ ਦੇਣ ਦੀ ਗੱਲ ਕਰ ਰਹੀ ਸੀ, ਉਹ ਕਿੱਥੇ ਖਿਡ-ਪੁੰਡ ਤੇ ਅਲੋਪ ਹੋ ਗਈ ? ਕਿਉਂਕਿ ਆਰ.ਐਸ.ਐਸ ਨੇ ਮੁਲਕ ਨਿਵਾਸੀਆ ਨੂੰ ਧੋਖੇ ਵਿਚ ਰੱਖਕੇ ਸ੍ਰੀ ਕੇਜਰੀਵਾਲ ਦੀ ਅਗਵਾਈ ਵਿਚ ਮਸਰੂਫ ਕੀਤਾ ਹੋਇਆ ਸੀ । ਇਹ ਸਿਆਸੀ ਅਮਲ ਉਸੇ ਤਰ੍ਹਾਂ ਦੇ ਹਨ ਜਿਵੇ ‘ਪੁਰਾਣੀ ਸ਼ਰਾਬ ਨੂੰ ਨਵੀ ਬੋਤਲ ਦਾ ਲੈਬਲ ਲਗਾਕੇ ਪੇਸ ਕਰ ਦਿੱਤਾ ਜਾਂਦਾ ਹੈ’। ਜੇਕਰ ਕੋਈ ਆਮ ਆਦਮੀ ਪਾਰਟੀ ਦੀ ਸੋਚ ਤੇ ਅਮਲਾਂ ਤੋ ਆਗੂ ਖਫਾ ਹੈ, ਤਾਂ ਉਹ 1-2 ਤਾਂ ਹੋ ਸਕਦੇ ਹਨ ਪਰ ਇਕੱਠੇ ਹੀ ਉੱਚ ਅਹੁਦਿਆ ਤੇ ਬਿਰਾਜਮਾਨ ਹੋਣ ਵਾਲੇ ਉਹ 7 ਐਮਪੀ ਜਿਨ੍ਹਾਂ ਦਾ ਸਮੁੱਚੇ ਪੰਜਾਬੀਆ ਤੇ ਸਿੱਖਾਂ ਨੇ ਇਨ੍ਹਾਂ ਨੂੰ ਬਣਾਉਣ ਵੇਲੇ ਜਬਰਦਸਤ ਵਿਰੌਧ ਕੀਤਾ ਸੀ ਕਿ ਇਨ੍ਹਾਂ ਦੀ ਪੰਜਾਬ ਤੇ ਸਿੱਖ ਕੌਮ ਨੂੰ ਕੋਈ ਦੇਣ ਨਹੀ । ਇਸ ਲਈ ਜੇਕਰ ਇਹ ਇਕੱਠੇ ਹੀ ਬੀਜੇਪੀ ਵਿਚ ਸਾਮਿਲ ਹੋਏ ਹਨ ਅਤੇ ਆਉਣ ਵਾਲੇ ਦਿਨਾਂ ਵਿਚ ਹੋਰ ਆਗੂ ਵੀ ਜਾਣ ਦੀ ਸੰਭਾਵਨਾ ਹੈ ਤਾਂ ਇਹ ਪ੍ਰਤੱਖ ਹੈ ਕਿ ਆਰ.ਐਸ.ਐਸ ਦੇ ਹੁਕਮਾਂ ਨੂੰ ਵਜਾਉਦੇ ਹੋਏ ਖੁਦ ਹੀ ਇਕ ਸੋਚੀ ਸਮਝੀ ਸਾਜਿਸ ਅਧੀਨ ਆਪਣੀ ਮੁੱਖ ਪਾਰਟੀ ਵਿਚ ਭੇਜਿਆ ਜਾ ਰਿਹਾ ਹੈ ਤਾਂ ਕਿ ਆਪਣੇ ਸਿਆਸੀ ਸਵਾਰਥਾਂ ਦੀ ਪੂਰਤੀ ਕਰਦੇ ਹੋਏ ਅਜਿਹਾ ਮਾਹੌਲ ਬਣ ਸਕੇ ਕਿ ਪੰਜਾਬੀਆ ਤੇ ਸਿੱਖਾਂ ਨੂੰ ਗੁੰਮਰਾਹ ਕਰਕੇ ਆਉਣ ਵਾਲੇ ਸਮੇ ਵਿਚ ਬੀਜੇਪੀ ਹਕੂਮਤ ਨੂੰ ਪੰਜਾਬ ਵਿਚ ਕਾਇਮ ਕਰਨ ਲਈ ਸਾਜਸੀ ਮਾਹੌਲ ਤਿਆਰ ਹੋ ਸਕੇ ।” ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਆਮ ਆਦਮੀ ਪਾਰਟੀ ਦੇ 7 ਐਮ.ਪੀਜ ਵੱਲੋ ਇਕੋ ਸਮੇ ਆਪਣੀ ਮੁੱਖ ਅਗਵਾਈ ਕਰਨ ਵਾਲੀ ਪਾਰਟੀ ਬੀਜੇਪੀ ਵਿਚ ਸਮੂਲੀਅਤ ਕਰਨ ਦੇ ਹੋਏ ਅਮਲਾਂ ਉਤੇ ਇਸ ਅਮਲ ਨੂੰ ਬੀਜੇਪੀ ਦੀ ਬੀ-ਟੀਮ ਦੇ ਪ੍ਰਤੱਖ ਕਰਨ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜੇਕਰ ਅੱਜ ਸਮੁੱਚੇ ਪੰਜਾਬ ਤੇ ਹੋਰਨਾਂ ਸਥਾਨਾਂ ਤੇ ਉਪਰੋਕਤ 7 ਐਮ.ਪੀਜ ਦੀ ਵਿਰੋਧਤਾ ਕਰਕੇ ਜਨਤਕ ਤੌਰ ਤੇ ਵੱਡੇ ਰੋਸ ਨੂੰ ਜਾਹਰ ਕੀਤਾ ਜਾ ਰਿਹਾ ਹੈ, ਇਹ ਕੇਵਲ ਤੇ ਕੇਵਲ ਇਥੋ ਦੇ ਨਿਵਾਸੀਆ ਨੂੰ ਆਪਣੀ ਅੰਦਰਲੀ ਸਿਆਸੀ ਸਤਰੰਜੀ ਖੇਡ ਨੂੰ ਛੁਪਾਉਣ ਹਿੱਤ ਹੀ ਅਜਿਹਾ ਕੀਤਾ ਜਾ ਰਿਹਾ ਹੈ । ਜਿਸਦਾ ਅਸਲ ਸੱਚ ਆਉਣ ਵਾਲੇ ਸਮੇ ਵਿਚ ਮੁਲਕ ਨਿਵਾਸੀਆ ਸਾਹਮਣੇ ਹੋਰ ਪ੍ਰਤੱਖ ਹੋ ਜਾਵੇਗਾ ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।