ਸਮਰਾਲਾ ,30 ਅਪ੍ਰੈਲ,ਬੋਲੇ ਪੰਜਾਬ ਬਿਊਰੋ (ਮਲਾਗਰ ਖਮਾਣੋਂ);
ਸਿੱਖਿਆ ਵਿਭਾਗ ਪੰਜਾਬ ਵਲੋਂ ਵਿਦਿਆਰਥੀਆਂ ਵਿੱਚ ਸਵੈ ਰੁਜ਼ਗਾਰ ਦੀ ਰੁਚੀ ਪੈਦਾ ਕਰਨ ਲਈ ਵੱਖ ਵੱਖ-ਵੱਖ ਉਪਰਾਲੇ ਕੀਤੇ ਜਾ ਰਹੇ ਹਨ।ਇਸ ਅਧੀਨ ਗਾਈਡੈਂਸ ਅਤੇ ਕਾਊਂਸਲਿਗ ਅਧੀਨ ਪ੍ਰਿੰਸੀਪਲ
ਜਸਬੀਰ ਕੌਰ ਦੀ ਅਗਵਾਈ ਵਿੱਚ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਕੁੱਬਾ ਬਲਾਕ ਦੋਰਾਹਾ ਵਿਖੇ ਵਿਦਿਆਰਥੀਆਂ ਨੇ ਬਿਜਨੈਂਸ ਬਲਾਸਟਰ ਮੇਲਾ ਲਗਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਗਾਈਡੈਂਸ ਅਤੇ ਕਾਊਂਸਲਿਗ ਦੇ ਇਨਚਾਰਜ ਮੈਡਮ ਮਨਜਿੰਦਰ ਕੌਰ ਨੇ ਦੱਸਿਆ ਕਿ ਬਾਰਵੀਂ ਕਲਾਸ ਦੀਆਂ ਵਿਦਿਆਰਥਣਾਂ ਨੇ ਬਿਊਟੀ ਪਾਰਲਰ ਅਤੇ ਕੰਨਫੈਕਸ਼ਨਰੀ ਦੀਆਂ ਦੀਆਂ ਦੁਕਾਨਾਂ ਅਤੇ ਵਿਦਿਆਰਥੀਆਂ ਨੇ ਸਲੂਨ , ਫਾਸਟ ਫੂਡ ਅਤੇ ਬਿਜਲੀ ਦੇ ਸਮਾਨ ਦੀ ਮੁਰੰਮਤ ਦੀ ਦੁਕਾਨ ਲਗਾਈ।ਵਿਦਿਆਰਥੀਆਂ ਨੇ ਬਹੁਤ ਉਤਸ਼ਾਹ ਅਤੇ ਦਿਲਚਸਪੀ ਨਾਲ ਮੇਲੇ ਵਿੱਚ ਭਾਗ ਲਿਆ ਗਿਆ। ਵਿਦਿਆਰਥੀਆਂ ਨੇ ਸਰਕਾਰ ਦੇ ਉਪਰਾਲੇ ਦੀ ਬਹੁਤ ਪ੍ਰਸ਼ੰਸਾ ਕੀਤੀ ਕਿ ਉਹ ਸਕੂਲ ਵਿੱਚ ਕੰਮ ਸਿੱਖਕੇ ਪੜ੍ਹਾਈ ਕਰਨ ਤੋਂ ਬਾਅਦ ਆਪਣਾ ਕੰਮ ਸ਼ੁਰੂ ਕਰ ਕੇ ਕਮਾਈ ਕਰ ਸਕਦੇ ਹਨ। ਇਸ ਨਾਲ ਸਮਾਜ ਵਿੱਚੋਂ ਬੇਰੁਜ਼ਗਾਰੀ ਦੀ ਸਮੱਸਿਆ ਖ਼ਤਮ ਕੀਤੀ ਜਾ ਸਕਦੀ ਹੈ। ਬਲਜੀਤ ਸਿੰਘ ਘੁੰਮਣ ਨੇ ਬਲਾਕ ਕੈਰੀਅਰ ਕੌਂਸਲਰ ਦੋਰਾਹਾ ਮੇਲੇ ਵਿੱਚ ਸ਼ਾਮਲ ਹੋਏ ਅਤੇ ਵਿਦਿਆਰਥੀਆਂ ਨਾਲ ਬਿਜਨਸ਼ ਨੂੰ ਵਧੀਆ ਢੰਗ ਨਾਲ ਚਲਾਉਣ ਲਈ ਸੁਝਾਅ ਦਿੱਤੇ। ਇਸ ਸਮੇਂ ਲੈਕਚਰਾਰ ਗੁਰਇਕਬਾਲ ਸਿੰਘ, ਲੈਕਚਰਾਰ ਰੁਪਿੰਦਰ ਪਾਲ ਸਿੰਘ ਗਿੱਲ, ਲੈਕਚਰਾਰ ਸੁਰਿੰਦਰ ਸਿੰਘ, ਲੈਕਚਰਾਰ ਹਰਜਿੰਦਰ ਕੌਰ, ਪ੍ਰੀਤਪਾਲ ਕੌਰ,ਮਨਪ੍ਰੀਤ ਸਿੰਘ, ਪ੍ਰਵੀਨ ਲਤਾ, ਜਸਪ੍ਰੀਤ ਕੌਰ,ਮਨਦੀਪ ਕੌਰ,ਅਵਨਿੰਦਰ ਸਿੰਘ, ਬਲਪ੍ਰੀਤ ਕੌਰ, ਅੰਮ੍ਰਿਤਪਾਲ ਸਿੰਘ, ਹਰਵਿੰਦਰਦੀਪ ਸਿੰਘ , ਵਿਕਰਮਜੀਤ ਸਿੰਘ ਅਤੇ ਜਸਵੀਰ ਕੌਰ ਹਾਜ਼ਰ ਸਨ।












