ਆਖਿਰ ਕਦੋਂ ਤਕ ਅਸੀਂ ਧਰਨੇ ਪ੍ਰਦਰਸ਼ਨ, ਸੱਤਿਆਗ੍ਰਹ ਕਰਦੇ ਰਹਾਂਗੇ: ਰਤਿੰਦਰ ਸਿੰਘ, ਇੰਦੌਰ

ਨੈਸ਼ਨਲ ਪੰਜਾਬ

3 ਮਈ 2026 ਦੀ ਇਕੱਤਰਤਾ ਦੇ ਸੰਬੰਧ ਵਿੱਚ ਵਿਚਾਰ

ਨਵੀਂ ਦਿੱਲੀ 1 ਮਈ ,ਬੋਲੇ ਪੰਜਾਬ ਬਿਊਰੋ(ਮਨਪ੍ਰੀਤ ਸਿੰਘ ਖਾਲਸਾ):-

ਐਸਜੀਪੀਸੀ ਵਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਾਨੂੰਨ ਅਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਪੰਥ ਕੋਲੋਂ ਸੁਝਾਅ ਮੰਗੇ ਹਨ। ਇਸ ਬਾਰੇ ਸਿੱਖ ਚਿੰਤਕ ਭਾਈ ਰਤਿੰਦਰ ਸਿੰਘ ਇੰਦੌਰ ਨੇ ਕਿਹਾ ਕਿ 3 ਮਈ 2026 ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਹੋਣ ਜਾ ਰਹੀ ਸਮੂਹ ਪੰਥਕ ਜਥੇਬੰਦੀਆਂ, ਪੰਜ ਸਿੰਘ ਸਾਹਿਬਾਨਾ ਅਤੇ ਸ਼੍ਰੋਮਣੀ ਕਮੇਟੀ ਦੇ ਮੁੱਖ ਅਹੁਦੇਦਾਰਾਂ ਦੀ ਇਕੱਤਰਤਾ ਦੇ ਚਰਨਾਂ ‘ਚ ਕੁਝ ਬੇਨਤੀਆਂ ਦਾਸ ਰਤਿੰਦਰ ਸਿੰਘ ਇੰਦੌਰ ਵੱਲੋਂ ਕੀਤੀਆਂ ਜਾ ਰਹੀਆਂ ਹਨ । ਜਿਸ ਲਈ ਆਪਣੀ ਭੁੱਲਾਂ ਚੁੱਕਾਂ ਦੀ ਖਿਮਾ ਪਹਿਲਾ ਹੀ ਮੰਗ ਰਿਹਾ ਹੈ । ਕਿਰਪਾ ਕਰਕੇ ਇਹਨਾਂ ਬੇਨਤੀਆਂ ਵੱਲ ਧਿਆਨ ਦੇਣ ਦੀ ਬਖਸ਼ਿਸ਼ ਕਰਨੀ ਜੀ ਇਹ ਮੀਟਿੰਗ ਬੰਦੀ ਸਿੰਘਾਂ ਦੀ ਰਿਹਾਈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਸਬੰਧੀ ਹੋਈਆਂ ਘਟਨਾਵਾਂ ਤੇ ਇਸ ਸਬੰਧੀ ਬਣੇ ਕਾਨੂੰਨ ਨੂੰ ਲੈ ਕੇ ਉਲੀਕੀ ਗਈ ਦੱਸੀ ਜਾ ਰਹੀ ਹੈ । ਸੋ ਕੁਝ ਨਿਮਾਣੇ ਜਿਹੇ ਸਵਾਲ ਆਪ ਜੀ ਦੀ ਸੇਵਾ ਵਿੱਚ ਪੇਸ਼ ਹਨ : ਜਦ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੂੰ ਅਤੇ ਭਾਈ ਮਰਦਾਨਾ ਜੀ ਨੂੰ ਬਾਬਰ ਨੇ ਆਪਣੇ ਕੈਦਖਾਨੇ ਵਿੱਚ ਕੈਦ ਰੱਖਿਆ ਸੀ ਤੇ ਕੀ ਭਾਈ ਮਰਦਾਨਾ ਜੀ ਜਾਂ ਗੁਰੂ ਨਾਨਕ ਸਾਹਿਬ ਵੱਲੋਂ ਬਾਹਰ ਆਪਣੇ ਸਿੱਖਾਂ ਨੂੰ ਇਹ ਸੁਨੇਹਾ ਭੇਜਿਆ ਗਿਆ ਸੀ ? ਜਾਂ ਬਾਹਰ ਗੁਰੂ ਸਾਹਿਬ ਦੇ ਉਸ ਸਮੇਂ ਤੱਕ ਮੌਜੂਦ ਸਿੱਖ ਜਾਂ ਗੁਰੂ ਸਾਹਿਬ ਦਾ ਪਰਿਵਾਰ ਬਾਬਰ ਦੀ ਜੇਲ ਦੇ ਬਾਹਰ ਧਰਨਾ ਪ੍ਰਦਰਸ਼ਨ ਸੱਤਿਆਗ੍ਰਹਿ ਆਮਰ ਅਨਸ਼ਨ ਭੁੱਖ ਹੜਤਾਲ ਬੇਨਤੀ ਪੱਤਰ ਦੇਣ ਲਈ ਹਾਜ਼ਰ ਹੋਏ ਸਨ ? ਜਦ ਗੁਰੂ ਨਾਨਕ ਪਾਤਸ਼ਾਹ ਨੇ ਆਪਣੀ ਪੰਜਵੀਂ ਜੋਤ ਦੇ ਰੂਪ ‘ਚ ਗੁਰੂ ਅਰਜਨ ਦੇਵ ਜੀ ਨੂੰ ਤੱਤੀ ਤਵੀ ਤੇ ਬਿਠਾ ਕੇ ਤਰ੍ਹਾਂ ਤਰ੍ਹਾਂ ਦੇ ਤਸੀਹੇ ਦਿੱਤੇ ਗਏ ਉਹਨਾਂ ਦੇ ਸੀਸ ਵਿੱਚ ਗਰਮ ਰੇਤਾ ਪਾ ਕੇ ਉਹਨਾਂ ਦੀ ਨਾ ਸਿਰਫ ਘੋਰ ਬੇਅਦਬੀ ਕੀਤੀ ਗਈ ਬਲਕਿ ਉਹਨਾਂ ਨੂੰ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ। ਕਿ ਉਸ ਤੋਂ ਉਪਰੰਤ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਸਿੱਖਾਂ ਨੂੰ ਇਹ ਹੁਕਮ ਕੀਤਾ ਸੀ ਕਿ ਉਹ ਜਹਾਂਗੀਰ ਦੇ ਮਹਿਲਾਂ ਦੇ ਸਾਹਮਣੇ ਜਾ ਕੇ ਧਰਨਾ ਪ੍ਰਦਰਸ਼ਨ ਭੁੱਖ ਹੜਤਾਲ ਕਰਨ ? ਅਤੇ ਅੱਗੇ ਤੋਂ ਇਹੋ ਜਿਹਾ ਕੋਈ ਕਾਨੂੰਨ ਬਣਾਉਣ ? ਜਿਸ ਦੇ ਨਾਲ ਕਿ ਅੱਗੇ ਤੋਂ ਸਿੱਖ ਗੁਰੂ ਸਾਹਿਬਾਨ ਭਗਤਾ ਜਾਂ ਹੋਰ ਆਮ ਲੁਕਾਈ ਦੇ ਉੱਪਰ ਜੁਲਮ ਨਾ ਹੋ ਸਕਣ ? ਜਾਂ ਗੁਰੂ ਸਾਹਿਬ ਦੇ ਸੀਸ ਵਿੱਚ ਗਰਮ ਰੇਤਾ ਪਾ ਕੇ ਗੁਰੂ ਸਾਹਿਬ ਜੀ ਜੋ ਬੇਅਦਬੀ ਕੀਤੀ ਗਈ ਸੀ ਉਸ ਸਬੰਧੀ ਜਹਾਂਗੀਰ ਕੋਈ ਕਾਨੂੰਨ ਬਣਾਏ ? ਅਤੇ ਉਸ ਕਾਨੂੰਨ ਅਨੁਸਾਰ ਦੋਸ਼ੀਆਂ ਨੂੰ ਸਜਾ ਦੇਵੇ ?
ਗੁਰੂ ਪਿਆਰੇ ਜੀਓ ਜਦ ਪੰਡਿਤ ਕਿਰਪਾ ਰਾਮ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨਾਂ ਚ ਹਾਜ਼ਰ ਹੋਏ ਤਾਂ ਕੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਉਹਨਾਂ ਨੂੰ ਇਹ ਕਿਹਾ ਸੀ ਕਿ ਉਹ ਲਾਲ ਕਿਲੇ ਦੀ ਮੀਨਾਰ ਤੇ ਜਾ ਕੇ ਚੜ ਜਾਣ ਜਾਂ ਲਾਲ ਕਿਲੇ ਦੇ ਸਾਹਮਣੇ ਔਰੰਗਜ਼ੇਬ ਦੇ ਮਹਿਲਾਂ ਦੇ ਸਾਹਮਣੇ ਜਾ ਕੇ ਸ਼ਾਂਤਮਈ ਧਰਨਾ ਪ੍ਰਦਰਸ਼ਨ ਕਰਨ ? ਅਤੇ ਗੁਰੂ ਸਾਹਿਬ ਆਪ ਇਸ ਧਰਨੇ ਪ੍ਰਦਰਸ਼ਨ ਚ ਸ਼ਾਮਿਲ ਹੁੰਦਿਆਂ ਅਨੰਦਪੁਰ ਸਾਹਿਬ ਵਿੱਚ ਵੀ ਉਹਨਾਂ ਦੇ ਹੱਕ ਵਿੱਚ ਇੱਕ ਧਰਨਾ ਪ੍ਰਦਰਸ਼ਨ ਜਾਂ ਸ਼ਾਂਤਮਈ ਜਾਂ ਸੱਤਿਆਗ੍ਰਹਿ ਜਾਂ ਦੂਸਰੇ ਹੋਰ ਰਾਜਾ ਤੇ ਮੁਲਕਾਂ ਦੀਆਂ ਸਰਕਾਰਾਂ ਨੂੰ ਬੇਨਤੀ ਪੱਤਰ ਲਿਖ ਕੇ ਇਹ ਮੰਗ ਕਰਨਗੇ ਕਿ ਔਰੰਗਜ਼ੇਬ ਨੂੰ ਐਸਾ ਕਰਨ ਤੋਂ ਰੋਕਿਆ ਜਾਵੇ ?
ਜਦ ਸ੍ਰੀ ਅਨੰਦਪੁਰ ਸਾਹਿਬ ਨੂੰ 10 ਲੱਖ ਮੁਗਲ ਫੌਜਾਂ ਨੇ ਤੇ ਪਹਾੜੀ ਰਾਜਿਆਂ ਨੇ ਘੇਰਾ ਪਾਇਆ ਸੀ ਉਸ ਸਮੇਂ ਗੁਰੂ ਸਾਹਿਬ ਦੇ ਅਨਿੰਨ ਸਿੱਖ ਕਿਲੇ ਤੋਂ ਬਾਹਰ ਵੀ ਸਨ ਕੀ ਉਹਨਾਂ ਨੇ ਆਪਣੀ ਆਪਣੀਆਂ ਥਾਵਾਂ ਤੇ ਪਿੰਡਾਂ ਸ਼ਹਿਰਾਂ ਦੇ ਕਿਲੇ ਤੋਂ ਕੁਝ ਦੂਰ ਸੱਤਿਆਗ੍ਰਹਿ ,ਧਰਨਾ, ਪ੍ਰਦਰਸ਼ਨ ਬੇਨਤੀ ਪੱਤਰ ਇਹ ਦਿੱਤੇ ਸਨ ? ਕਿ ਮੁਗਲ ਫੌਜਾਂ ਘੇਰਾ ਖੋਲ ਦੇਣ? ਕੀ ਗੁਰੂ ਸਾਹਿਬ ਨੇ ਅਨੰਦਪੁਰ ਸਾਹਿਬ ਦੇ ਕਿਲੇ ਦੇ ਅੰਦਰ ਕੋਈ ਇਹੋ ਜਿਹਾ ਸੱਤਿਆਗ੍ਰਹ ਧਰਨਾ ਪ੍ਰਦਰਸ਼ਨ ਜਾਂ ਕਿਲੇ ਦੀਆਂ ਮਿਨਾਰਾਂ ਬੁਰਜਿਆਂ ਤੇ ਚੜ ਕੇ, ਔਰੰਗਜ਼ੇਬ ਦੀ ਸੇਵਾ ਲਈ ਮੰਗ ਪੱਤਰ ਭੇਜਿਆ ਸੀ ? ਬੇਨਤੀ ਕੀਤੀ ਸੀ ਕਿ ਉਹ ਇਸ ਸੰਬੰਧੀ ਆਪਣੀਆਂ ਫੌਜਾਂ ਨੂੰ ਹਟਾ ਲੈ ? ਕੀ ਜਦ ਮਸੰਦਾਂ ਨੇ ਗੁਰੂ ਘਰ ਨਾਲ ਧ੍ਰੋਹ ਕਮਾਇਆ ਸੀ ਤੇ ਗੁਰੂ ਸਾਹਿਬ ਦੇ ਸਿੱਖਾਂ ਨੇ ਅਤੇ ਗੁਰੂ ਸਾਹਿਬ ਨੇ ਮਸੰਦਾਂ ਦੇ ਕਾਲੇ ਕਾਰਿਆਂ ਨੂੰ ਰੋਕਣ ਲਈ ਸ਼ਾਂਤਮਈ ਧਰਨਾ ਪ੍ਰਦਰਸ਼ਨ ਕਾਨੂੰਨ ਬਣਾਉਣ ਅਤੇ ਸਰਕਾਰ ਨੂੰ ਉਨਾਂ ਮਸੰਦਾਂ ਤੇ ਕਾਬੂ ਪਾਉਣ ਲਈ ਕੋਈ ਕਾਨੂੰਨ ਬਣਾਉਣ ਲਈ ਕਿਹਾ ਸੀ ? ਕੀ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਅਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਸ਼ਹਾਦਤ ਤੋਂ ਉਪਰੰਤ ਗੁਰੂ ਸਾਹਿਬ ਨੇ ਆਪਣੇ ਸਿੱਖਾਂ ਨੂੰ ਇਹ ਕਿਹਾ ਸੀ ਕਿ ਉਹ ਲਾਲ ਕਿਲੇ ਤੇ ਜਾਂ ਸਰਹੰਦ ਤੇ ਜਾ ਕੇ ਸ਼ਾਂਤਮਈ ਧਰਨਾ ਪ੍ਰਦਰਸ਼ਨ ਕਰਨ ?ਅਤੇ ਇਸ ਇਨਸਾਫ ਦੀ ਮੰਗ ਕਰਨ ਅਤੇ ਦੋਸ਼ੀਆਂ ਨੂੰ ਸਜਾ ਦੇਣ ਦੀ ਮੰਗ ਕਰਨ ਕਿ ਗੁਰੂ ਤੇਗ ਬਹਾਦਰ ਸਾਹਿਬ ਨੂੰ ਅਤੇ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਨੂੰ ਇਸ ਵਿੱਚ ਤਸੀਹੇ ਦੇ ਦੇ ਕੇ ਕਿਉਂ ਸ਼ਹੀਦ ਕੀਤਾ ਗਿਆ ? ਕੀ ਕੋਈ ਕਾਨੂੰਨ ਬਣਾਉਣ ਦੀ ਮੰਗ ਕੀਤੀ ਸੀ ? ਕਿ ਅੱਗੇ ਤੋਂ ਔਰੰਗਜ਼ੇਬ ਦੀਆਂ ਹਾਕਮ ਇਹੋ ਜਿਹੀ ਕੋਈ ਕਾਰਵਾਈ ਨਾ ਕਰਨ ? ਸਰਹੰਦ ਦੀ ਦਿਵਾਰ ਛੋਟੇ ਸਾਹਿਬਜ਼ਾਦਿਆਂ ਦੇ ਚੁਣੇ ਜਾਣ ਤੋਂ ਬਾਅਦ ਸ਼ਹਾਦਤ ਤੋਂ ਉਪਰੰਤ ਕੀ ਨਾਂਦੇੜ ਜਾ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬੰਦਾ ਸਿੰਘ ਬਹਾਦਰ ਨੂੰ ਦਿੱਲੀ ਦੇ ਲਾਲ ਕਿਲੇ ਸਰਹੰਦ ਦੇ ਤਖਤ ਅਤੇ ਲਾਹੌਰ ਦੇ ਤਖਤ ਅਤੇ ਹੋਰ ਥਾਵਾਂ ਤੇ ਸ਼ਾਂਤਮਈ ਧਰਨਾ ਪ੍ਰਦਰਸ਼ਨ, ਭੁੱਖ ਹੜਤਾਲ, ਸੱਤਿਆਗ੍ਰਹ ਅਹਿੰਸਾ ਮੈਮੋਰੈਂਡਮ ਬੇਨਤੀ ਪੱਤਰ ਦੂਸਰੇ ਦੇਸ਼ਾ ਦੇ ਮੁਲਕਾਂ ਕੋਲੋਂ ਮਦਦ ਮੰਗ ਕੇ ਸਾਹਿਬਜ਼ਾਦਿਆਂ ਨੂੰ ਇਨਸਾਫ ਦਿਵਾਉਣ ਲਈ ਬੇਨਤੀਆਂ ਕਰਨ ਲਈ ਭੇਜਿਆ ਸੀ ? ਜਦ ਅਹਿਮਦ ਸ਼ਾਹ ਅਬਦਾਲੀ ਨੇ ਦੱਖਣੀ ਏਸ਼ੀਆ ਦੇ ਇਸ ਖਿੱਤੇ ਤੇ ਹਮਲਾ ਕੀਤਾ ਅਤੇ ਇਸ ਇਲਾਕੇ ਦੀਆਂ ਧੀਆਂ ਭੈਣਾਂ ਅਤੇ ਮਾਲ ਖਜਾਨਾ ਅਤੇ ਨੌਜਵਾਨੀ ਨੂੰ ਲੁੱਟ ਕੇ ਬੰਧਕ ਬਣਾ ਕੇ ਲਿਜਾ ਰਿਹਾ ਸੀ, ਤੇ 18ਵੀਂ ਸਦੀ ਦੇ ਸਿੱਖਾਂ ਨੇ ਧਰਨਾ ਪ੍ਰਦਰਸ਼ਨ ਬੇਨਤੀ ਪੱਤਰ, ਸਤਿਆਗ੍ਰਹਿ ਕੀਤਾ ਸੀ ਕਿ ਅਬਦਾਲੀ ਇਸ ਤਰਾਂ ਨਾ ਕਰੇ ? ਜਦ ਬੱਸੀ ਪਠਾਣਾ ਦੇ ਹਾਕਮ ਨੇ ਇੱਕ ਗਰੀਬ ਬ੍ਰਾਹਮਣ ਦੀ ਇਸਤਰੀ ਖੋ ਲਈ ਸੀ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਾਬਾ ਅਜੀਤ ਸਿੰਘ ਜੀ ਨੂੰ ਬੱਸੀ ਪਠਾਣਾ ਦੇ ਹਾਕਮ ਦੇ ਕਿਲੇ ਦੇ ਬਾਹਰ ਸਤਿਆਗ੍ਰਹਿ ਕਰਨ ਲਈ ਭੇਜਿਆ ਸੀ ? ਜਦ ਮੁਲਤਾਨ ਦੇ ਭਾਈਚਾਰੇ ਨੇ ਸ੍ਰੀ ਅਕਾਲ ਤਖਤ ਸਾਹਿਬ ਤੇ ਹਾਜ਼ਰ ਹੋ ਕੇ ਉਸ ਵੇਲੇ ਤਰਨਾ ਦਲ ਦੇ ਭਾਈ ਘਨਈਆ ਮਿਸਲ ਵਿੱਚ ਹੋਰ ਸਿੰਘਾਂ ਸਰਦਾਰਾ ਨੂੰ ਬੇਨਤੀ ਕੀਤੀ ਕਿ ਮੁਲਤਾਨ ਦੇ ਹਾਕਮ ਕਸੂਰ ਦੇ ਹਾਕਮ ਉਹਨਾਂ ਦੀਆਂ ਧੀਆਂ ਭੈਣਾਂ ਨੂੰ ਚੁੱਕ ਕੇ ਲੈ ਕੇ ਜਾਂਦੇ ਹਨ ਤੇ ਸਿੱਖਾਂ ਨੇ ਉਹਨਾਂ ਨੂੰ ਇਹ ਸਲਾਹ ਦਿੱਤੀ ਸੀ ? ਕਿ ਉਹ ਦੂਸਰੇ ਮੁਲਕਾਂ ਦੀਆਂ ਸਰਕਾਰਾਂ ਨੂੰ ਬੇਨਤੀ ਪੱਤਰ ਦੇਣ ਸ਼ਾਂਤਮਈ ਧਰਨਾ ਪ੍ਰਦਰਸ਼ਨ ਕਰਨ ਅਤੇ ਸਿੱਖ ਵੀ ਉੱਥੇ ਜਾ ਕੇ ਮੁਲਤਾਨ ਦੇ ਮਹਿਲਾਂ ਤੇ ਕਸੂਰ ਦੇ ਕਿਲੇ ਦੇ ਸਾਹਮਣੇ ਧਰਨਾ ਪ੍ਰਦਰਸ਼ਨ ਵਿੱਚ ਸ਼ਾਮਿਲ ਹੋ ਕੇ ਉਹਨਾਂ ਨੂੰ ਇਨਸਾਫ ਦਵਾਉਣਗੇ ? ਗੁਰੂ ਪਿਆਰੇ ਜੀਓ ਕੀ ਨਰਾਣੂ ਮੰਹਤ ਪਾਸੋਂ, ਨਨਕਾਣਾ ਸਾਹਿਬ ਤੋਂ ਆਜ਼ਾਦ ਕਰਾਉਣ ਲਈ ਭਾਈ ਲਛਮਣ ਸਿੰਘ ਧਾਰੋਵਾਲੀ ਨੇ ਸ਼ਾਂਤਮਈ ਧਰਨਾ ਪ੍ਰਦਰਸ਼ਨ ਕੀਤਾ ਸੀ ? ਸੱਤਿਆਗ੍ਰਹਿ ਕੀਤਾ ਸੀ ? ਗੁਰਮੁਖ ਸੱਜਣ ਜੀਓ ਸਾਡੀਆਂ ਰਗਾਂ ਵਿੱਚ ਮਾਤਾ ਸਾਹਿਬ ਕੌਰ ਅਤੇ ਕਲਗੀਧਰ ਪਾਤਸ਼ਾਹ ਦਾ ਖੂਨ ਹੈ ਜਾਂ ਸਵਾਮੀ ਦਇਆਨੰਦ ਤੇ ਬਾਪੂ ਗਾਂਧੀ ਦਾ ਖੂਨ ਹੈ ? ਗੁਰੂ ਸਵਾਰੇ ਜੀਓ ਆਪ ਜੀ ਦੀ 3 ਮਈ ਦੀ ਇਕੱਤਰਤਾ ਨੂੰ ਇਹ ਬੇਨਤੀ ਹੈ ਕਿ ਜੇ ਆਪ ਜੀ ਇਹ ਸਮਝਦੇ ਹੋ ਕਿ ਹੁਣ ਤੱਕ ਇਹਨਾਂ ਵਿਸ਼ਿਆਂ ਸਬੰਧੀ ਕੀਤੇ ਗਏ ਹੀਲੇ ਹਵਾਲੇ ਜਿਹੜੇ ਕਿ ਆਪ ਜੀ ਦੇ ਅਨੁਸਾਰ ਹੁਣ ਤੱਕ ਅਤੇ ਹੋਰ ਸਮੇਂ ਦੀ ਸਿੱਖ ਮਾਨਸਿਕਤਾ ਅਨੁਸਾਰ ਠੀਕ ਹਨ ਤਾਂ ਹੇਠ ਲਿਖੀ ਬੇਨਤੀ ਪ੍ਰਵਾਨ ਜਰੂਰ ਕਰਨੀ ਜੀ ਹੇਠ ਲਿਖ ਕੇ ਕੀਤੀ ਜਾ ਰਹੀ ਬੇਨਤੀ ਪ੍ਰਵਾਨ ਜਰੂਰ ਕਰਨੀ ਅੱਜ ਇਕੱਤਰਤਾ ਵਿੱਚ ਸ਼ਾਮਲ ਸਮੂਹ ਦਲ ਪੰਥਾਂ, ਨਿਹੰਗ ਸਿੰਘ ਜਥੇਬੰਦੀਆਂ ਟਕਸਾਲਾਂ, ਕੀਰਤਨੀ ਜਥਿਆਂ, ਵਿਦਵਾਨਾਂ ਪੰਜ ਸਿੰਘ ਸਾਹਿਬਾਨਾ, ਸ਼੍ਰੋਮਣੀ ਕਮੇਟੀ ਦੇ ਅੰਤਰਿਮ ਕਮੇਟੀ ਦੇ ਮੈਂਬਰਾਂ, ਪ੍ਰਧਾਨ ਸਾਹਿਬ ਵੱਖ ਵੱਖ ਅਕਾਲੀ ਦਲਾਂ ਦੇ ਪ੍ਰਧਾਨਾਂ ਦੇ ਚਰਨਾਂ ਚ ਦਾਸ ਦੀ ਬੇਨਤੀ ਹੈ ਕਿ ਆਪ ਜੀ ਸਾਰੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਲਾਗੇ ਬਣੀ ਪਾਣੀ ਦੀ ਉੱਚੀ ਟੈਂਕੀ ਦੇ ਉੱਪਰ ਬੈਠ ਕੇ ਸੱਤਿਆਗ੍ਰਹਿ ਆਰੰਭ ਕਰੋ, ਗੁਰੂ ਰਾਮਦਾਸ ਹਸਪਤਾਲ ਦੇ ਲਾਗੇ ਬਣੀ ਪਾਣੀ ਦੀ ਟੈਂਕੀ ਵੀ ਕਾਫੀ ਉੱਚੀ ਹੈ ਇੱਥੇ ਵੀ ਬੈਠ ਕੇ ਧਰਨਾ ਪ੍ਰਦਰਸ਼ਨ ਕਰਨਾ ਬਹੁਤ ਅੱਛਾ ਕੰਮ ਹੋਵੇਗਾ ਜੀ ! ਸਾਡੇ ਕੋਲ ਦਰਬਾਰ ਸਾਹਿਬ ਵਿਖ਼ੇ ਦੋ ਬੁੰਗੇ ਵੀ ਹਨ ਇਹਨਾਂ ਦੇ ਉੱਪਰ ਚੜ ਕੇ ਵੀ ਧਰਨਾ ਪ੍ਰਦਰਸ਼ਨ ਤੇ ਸ਼ਾਂਤਮਈ ਅੰਦੋਲਨ ਕੀਤਾ ਜਾ ਸਕਦਾ ਹੈ ! ਜੇ ਆਪ ਜੀ ਸਾਰੇ ਐਸਾ ਕਰਦੇ ਹੋ ਅਤੇ ਇਸ ਵਿੱਚ ਆਪ ਜੀ ਨੂੰ ਸਫਲਤਾ ਮਿਲਦੀ ਹੈ ਤੇ ਇਸ ਸਫਲਤਾ ਤੋਂ ਬਾਅਦ ਕਿਰਪਾ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਇੱਕ ਹੁਕਮਨਾਮਾ ਜਰੂਰ ਜਾਰੀ ਕਰ ਦੇਣਾ ਜੀ ਕਿ ਸਾਡਾ ਪੰਥ ਦਾ ਪੁਰਾਣਾ ਵਿਧੀ ਵਿਧਾਨ, ਪੁਰਾਣੀ ਪਰੰਪਰਾ, ਪੁਰਾਣੀ ਮਰਿਆਦਾ,ਸਾਰੀ ਗਲਤ ਸੀ ਹੁਣ ਇਹ ਨਵੀਂ ਮਰਿਆਦਾ ,ਨਵਾਂ ਵਿਧੀ ਵਿਧਾਨ ਤੇ ਨਵੀਂ ਪਰੰਪਰਾ ਆਰੰਭ ਹੋਣ ਜਾ ਰਹੀ ਹੈ ! ਤੇ ਅੱਗੇ ਤੋਂ ਪੰਥ ਇਸੇ ਬਿਧ ਆਪਣੇ ਬੰਦੀ ਸਿੰਘਾਂ ਗੁਰੂ ਸਾਹਿਬਾਨਾਂ ,ਪੰਥ ਦੀਆਂ ਧੀਆਂ ਭੈਣਾਂ ਦੇ ਲਈ ਇਨਸਾਫ ਕਰੇਗਾ ਅਤੇ ਕਰਾਏਗਾ ।
ਗੁਰੂ ਸਵਾਰੇ ਜੀਓ ਅਕਸਰ ਕਰ ਪੰਜਾਬ ਅਤੇ ਦੇਸ਼ ਦੇ ਹੋਰ ਇਲਾਕਿਆਂ ਵਿੱਚ ਦੇਖਿਆ ਜਾਂਦਾ ਹੈ ਕਿ ਕਿੰਨਰ ਭਾਈਚਾਰੇ ਦੇ ਲੋਕ ਰੈਡ ਲਾਈਟਾਂ ਤੇ ਜਾਂ ਪਿੰਡਾਂ ‘ਚ ਵਧਾਈ ਮੰਗਣ ਜਾਂਦੇ ਹਨ ਕੋਈ ਘਰ ਚ ਗਮੀ ਕੋਈ ਖੁਸ਼ੀ ਦਾ ਮੌਕਾ ਹੋਏ ਘਰ ਚ ਬਾਲਕ ਦਾ ਜਨਮ ਹੋਇਆ ਹੈ ਉੱਥੇ ਜਾ ਕੇ ਤਾੜੀਆਂ ਵਜਾਦੇ ਹਨ ਅਤੇ ਪਰਿਵਾਰ ਕੋਲੋਂ ਦਬਾਅ ਪਾ ਕੇ ਧੱਕੇ ਨਾਲ ਕੋਈ ਨਾ ਕੋਈ ਸ਼ਗਨ ਜਾਂ ਵਧਾਈ ਜਰੂਰ ਲੈ ਕੇ ਜਾਂਦੇ ਹਨ । ਸ਼ਾਇਦ ਇਹ ਵੀ ਵਿਧੀ ਅੱਜ ਦੇ ਮੌਜੂਦਾ ਸਾਡੇ ਗੁਰੂ ਭਾਈਆਂ ਨੂੰ ਬਹੁਤ ਚੰਗੀ ਲੱਗੇਗੀ ਜੀ,! ਸੋ ਮੇਰੀ ਬੇਨਤੀ ਹੈ ਕਿ ਤਿੰਨ ਤਰੀਕ ਦੀ ਕਰਤਾ ਵਿੱਚ ਇਹਨਾਂ ਕਿੰਨਰ ਭਾਈਚਾਰਿਆਂ ਨੂੰ ਜਰੂਰ ਸ਼ਾਮਿਲ ਕੀਤਾ ਜਾਵੇ ਤੇ ਇਹਨਾਂ ਤੇ ਵੀ ਵਿਧਾਨ ਅਨੁਸਾਰ ਵੀ ਤਾੜੀਆਂ ਵਜਾ ਕੇ ਚੌਕਾ ਤੇ ਤੇ ਨਚ ਗਾ ਕੇ ਆਪਣੇ ਕੋਈ ਘਰ ਚ ਕਮੀ ਕੋਈ ਖੁਸ਼ੀ ਦਾ ਮੌਕਾ ਹੋਏ ਘਰ ਚ ਬਾਲਕ ਦਾ ਜਨਮ ਹੋਇਆ ਹੈ ਉਹ ਉੱਥੇ ਜਾ ਕੇ ਤਾੜੀਆਂ ਵਜਾਂਦੇ ਹਨ ਅਤੇ ਪਰਿਵਾਰ ਨੂੰ ਦਬਾਅ ਦੇ ਕੇ ਧੱਕੇ ਨਾਲ ਕੋਈ ਨਾ ਕੋਈ ਸ਼ਗਨ ਜਾਂ ਵਧਾਈ ਜਰੂਰ ਲੈ ਕੇ ਜਾਂਦੇ ਹਨ । ਸ਼ਾਇਦ ਇਹ ਵੀ ਵਿਧੀ ਅੱਜ ਦੇ ਮੌਜੂਦਾ ਸਾਡੇ ਗੁਰੂ ਭਾਈਆਂ ਨੂੰ ਬਹੁਤ ਚੰਗੀ ਲੱਗੇਗੀ ਜੀ ! ਸੋ ਮੇਰੀ ਬੇਨਤੀ ਹੈ ਕਿ ਤਿੰਨ ਤਰੀਕ ਦੀ ਇਕੱਤਰਤਾ ਵਿੱਚ ਇਹਨਾਂ ਕਿੰਨਰ ਭਾਈਚਾਰਿਆਂ ਨੂੰ ਜਰੂਰ ਸ਼ਾਮਿਲ ਕੀਤਾ ਜਾਵੇ ਤੇ ਇਹਨਾਂ ਦੇ ਵੀ ਜੀਵਨ ਵਿਧਾਨ ਅਨੁਸਾਰ ਵੀ ਤਾੜੀਆਂ ਵਜਾ ਕੇ ਚੌਕਾ ਤੇ ਨਚ ਗਾ ਕੇ ਆਪਣੇ ਵਧਾਈ ਸ਼ਗਨ ਦੀ ਤੇ ਹੋਰ ਸਾਨੂੰ ਕਿਸਮ ਦੇ ਅਧਿਕਾਰ ਲੈਣ ਦੀ ਵਿਧੀ ਆਰੰਭ ਕਰਨ ਦੀ ਕਿਰਪਾਲਤਾ ਕਰੋ ਜੀ । ਇਸ ਸਦੀ ਦੇ ਇਕ ਮਹਾਨ ਫਿਲਾਸਫਰ ਨੇ ਇੱਕ ਕਹਾਣੀ ਸੁਣਾਈ ਸੀ ਕਿ ਇੱਕ ਬਹੁਤ ਵੱਡੇ ਨਗਰ ਦੇ ਸੇਠ ਦੀ ਇੱਕ ਬਹੁਤ ਸੁੰਦਰ ਕਨਿਆ ਸੀ, ਉਸ ਕੰਨਿਆ ਤੋਂ ਪੰਜ ਗੁਣਾ ਵੱਧ ਉਮਰ ਦਾ ਇੱਕ ਵਿਅਕਤੀ ਜਿਹੜਾ ਦੇਖਣ ਚ ਬਹੁਤ ਹੀ ਬਦਸੂਰਤ ਸੀ ਉਸ ਨਗਰ ਦੇ ਸੇਠ ਦੇ ਘਰ ਦੇ ਸਾਹਮਣੇ ਟੈਂਟ ਲਗਾ ਕੇ ਗੱਦਾ ਤੱਕੀਆ ਲੈ ਕੇ ਆਮਰਨ ਅਨਸ਼ਨ ਤੇ ਬੈਠ ਗਿਆ ਕਿ ਸੇਠ ਆਪਣੀ ਧੀ ਦਾ ਵਿਆਹ ਉਸ ਨਾਲ ਹੀ ਕਰਾਏ ! ਅਖਬਾਰਾਂ ਚ ਖਬਰਾਂ ਛਪਣ ਲੱਗੀਆਂ! ਰੇਡੀਓ ਤੇ ਖਬਰਾਂ ਆਉਣ ਲੱਗੀਆਂ ! ਦੇਸ਼ ਭਰ ਚ ਦੁਨੀਆ ਭਰ ‘ਚ ਜਿੱਥੇ ਜਿੱਥੇ ਪ੍ਰਚਾਰ ਸਾਧਨ ਸਨ ਉਥੇ ਉਸ ਸੇਠ ਤੇ ਉਸਦੀ ਧੀ ਦੀ ਬਦਨਾਮੀ ਹੋਣ ਲੱਗੀ। ਤਰ੍ਹਾਂ ਤਰ੍ਹਾਂ ਦੀਆਂ ਅਫਵਾਹਾਂ ਫੈਲਣ ਲੱਗੀਆਂ ਸੇਠ ਅਤੇ ਉਸਦੀ ਧੀ ਇਸ ਤੋਂ ਤੰਗ ਆਏ ਤੇ ਆਤਮ ਹੱਤਿਆ ਕਰਨੀ ਚਾਹੁੰਦੇ ਸਨ । ਪਰ ਕਿਸੀ ਸਿਆਣੇ ਨੇ ਉਹਨੂੰ ਇੱਕ ਸਲਾਹ ਦਿੱਤੀ, ਤੇ ਸੇਠ ਨੇ ਉਸ ਸਲਾਹ ਤੇ ਅਮਲ ਕਰਦਿਆਂ ਹੋਇਆ ਉਸ 65 ਸਾਲਾ ਬਦਸੂਰਤ ਹਵਸ ਦੇ ਭੁੱਖੇ ਭੇੜੀਏ ਦਾ ਜਵਾਬ ਉਸੇ ਤਰੀਕੇ ਨਾਲ ਦੇਣ ਦੀ ਜੁਗਤ ਨਾਲ ਇੱਕ 70 ਸਾਲਾਂ ਦੀ ਇੱਕ ਵੇਸ਼ਵਾ ਨੂੰ ਕੁਝ ਪੈਸਾ ਦੇ ਕੇ ਤੇ ਉਸਦੇ ਲਾਗੇ ਉਸਦਾ ਟੈਂਟ ਤੇ ਗੱਦਾ ਬਿਸਤਰਾ ਲਗਵਾ ਦਿੱਤਾ ਕਿ ਜੇ ਉਹ ਵਿਅਕਤੀ ਉਸ ਵੇਸ਼ਵਾ ਨਾਲ ਵਿਆਹ ਨਹੀਂ ਕਰਾਏਗਾ ਤਾਂ ਉਹ ਭੁੱਖੀ ਹੀ ਮਰ ਜਾਏਗੀ ਆਤਮਹੱਤਿਆ ਕਰ ਲਏਗੀ । ਉਸ ਵਿਅਕਤੀ ਦਾ ਇਹ ਤਰੀਕਾ ਬਹੁਤ ਕਾਰਗਰ ਸਾਬਿਤ ਹੋਇਆ ਅਤੇ ਉਹ ਆਪਣਾ ਬੋਰੀਆ ਬਿਸਤਰ ਸਮੇਟ ਕੇ ਚਲਾ ਗਿਆ। ਜੇ ਆਪ ਜੀ ਨੂੰ ਇਹ ਵਿਅੰਗ ਸਮਝ ਆ ਰਿਹਾ ਹੋਵੇ ,ਆਪ ਜੀ ਸਮੂਹ ਮਹਾਂਪੁਰਖ ਹੋ, ਸਤਿਕਾਰਯੋਗ ਹੋ ਦਾਸ ਆਪ ਜੀ ਦਾ ਛੋਟਾ ਬੱਚਾ ਹੈ, ਆਪ ਜੀ ਦੇ ਚਰਨਾਂ ਦੀ ਧੂੜ ਹੈ, ਬੇਨਤੀ ਹੈ ਗੁਰੂ ਪਿਆਰਿਓ ਕੀ ਜੇ ਇਹ ਤਰੀਕਾ ਠੀਕ ਹੈ ? ਤਾਂ ਫਿਰ ਹੋਣ ਵਾਲੀ ਇਕੱਤਰਤਾ ਇਹੀ ਫੈਸਲਾ ਕਰੇ ਆਪਣੇ ਪਿਛਲੇ ਸਾਰੇ ਇਤਿਹਾਸ ਪਿਛਲੀਆਂ ਸਾਰੀਆਂ ਪਰੰਪਰਾਵਾਂ ਗੁਰੂ ਸਾਹਿਬਾ ਦੁਆਰਾ ਦ੍ਰਿੜਾਈ ਗਈ ਵਿਧੀ ਨੂੰ ਤਿਆਗ ਕਰਕੇ ਤੁਰੰਤ ਇੱਕ ਹੁਕਮਨਾਮਾ ਜਾਰੀ ਕਰਕੇ ਤੇ ਮਹਾਤਮਾ ਗਾਂਧੀ ਨੂੰ ਸਿੱਖ ਕੌਮ ਦਾ ਨਾਦੀ ਪਿਤਾ ਕਰਾਰ ਦੇ ਕੇ ਇਸ ਨਵੇਂ ਵਿਧੀ ਵਿਧਾਨ ਨੂੰ ਜਰੂਰ ਅਪਣਾਇਆ ਜਾਵੇ

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।