ਯੂਰਪੀਅਨ ਸੰਸਦ ਦੇ ਸਾਹਮਣੇ “ਆਜ਼ਾਦ ਖਾਲਿਸਤਾਨ” ਦੇ ਨਾਅਰੇ ਹੇਠ ਕੀਤਾ ਗਿਆ ਵਿਸ਼ਾਲ ਵਿਰੋਧ ਪ੍ਰਦਰਸ਼ਨ

ਨੈਸ਼ਨਲ ਪੰਜਾਬ

ਭਾਰਤ ਦੇ ਅੰਦਰ ਚੱਲ ਰਹੇ ਅੰਦੋਲਨਾਂ ਵਿੱਚੋਂ ਉਭਰੇਗਾ ਖਾਲਿਸਤਾਨ

ਨਵੀਂ ਦਿੱਲੀ 1 ਮਈ ,ਬੋਲੇ ਪੰਜਾਬ ਬਿਊਰੋ(ਮਨਪ੍ਰੀਤ ਸਿੰਘ ਖਾਲਸਾ):-

ਯੂਰਪੀਅਨ ਯੂਨੀਅਨ ਦੀ ਰਾਜਧਾਨੀ ਬ੍ਰਸੇਲਜ਼ ਵਿੱਚ ਯੂਰਪੀਅਨ ਸੰਸਦ ਦੇ ਸਾਹਮਣੇ ਲਕਸਮਬਰਗ ਸਕੁਏਅਰ ਵਿੱਚ ਸਿੱਖ ਭਾਈਚਾਰੇ ਵੱਲੋਂ ਖ਼ਾਲਿਸਤਾਨ ਐਲਾਨਨਾਮੇ ਦੀ 40ਵੀਂ ਵਰ੍ਹੇਗੰਢ ਮੌਕੇ “ਆਜ਼ਾਦ ਖਾਲਿਸਤਾਨ” ਦੇ ਨਾਅਰੇ ਹੇਠ ਇੱਕ ਵਿਸ਼ਾਲ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਵੱਖ ਵੱਖ ਸਿੱਖ ਸੰਗਠਨ ਅਤੇ ਗੁਰਦੁਆਰਾ ਪ੍ਰਸ਼ਾਸਨ ਵੱਲੋਂ ਆਯੋਜਿਤ ਆਜ਼ਾਦੀ ਰੈਲੀ ਵਿੱਚ ਬੈਲਜੀਅਮ ਸਮੇਤ ਪੂਰੇ ਯੂਰਪ ਤੋਂ ਸਿੱਖ ਭਾਈਚਾਰੇ ਦੀਆਂ ਰਾਜਨੀਤਿਕ, ਸਮਾਜਿਕ ਅਤੇ ਵਪਾਰਕ ਸ਼ਖਸੀਅਤਾਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ। ਪ੍ਰਦਰਸ਼ਨਕਾਰੀਆਂ ਨੇ ਮੋਦੀ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਅਤੇ ਭਾਰਤੀ ਲੋਕਤੰਤਰ ਨੂੰ ਨਕਲੀ ਕਿਹਾ। ਉਨ੍ਹਾਂ ਕਿਹਾ ਕਿ ਭਾਰਤ ਹੁਣ ਸਿੱਖਾਂ ਦੇ ਸਵੈ-ਨਿਰਣੇ ਦੇ ਅਧਿਕਾਰ ਨੂੰ ਦਬਾ ਨਹੀਂ ਸਕਦਾ। ਸਿੱਖ ਆਗੂਆਂ ਭਾਈ ਅਮਰੀਕ ਸਿੰਘ ਗਿੱਲ, ਭਾਈ ਦਬਿੰਦਰਜੀਤ ਸਿੰਘ, ਭਾਈ ਰੇਸ਼ਮ ਸਿੰਘ ਜਰਮਨੀ, ਭਾਈ ਗੁਰਮੀਤ ਸਿੰਘ ਖਣਿਆਨ, ਭਾਈ ਰਘਬੀਰ ਸਿੰਘ ਕੋਹਾੜ, ਭਾਈ ਚੈਨ ਸਿੰਘ ਫਰਾਂਸ, ਭਾਈ ਮਨਜੋਤ ਸਿੰਘ ਸਮੇਤ ਹਾਜ਼ਰੀਨ ਬੁਲਾਰੇਆ ਨੇ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਕਿਹਾ ਕਿ ਆਜ਼ਾਦੀ ਲਹਿਰ ਲਈ ਉਨ੍ਹਾਂ ਦੇ ਬਜ਼ੁਰਗਾਂ ਨੇ ਅਥਾਹ ਕੁਰਬਾਨੀਆਂ ਦਿੱਤੀਆਂ, ਜਿਨ੍ਹਾਂ ਨੂੰ ਵਿਅਰਥ ਨਹੀਂ ਜਾਣ ਦਿੱਤਾ ਜਾਵੇਗਾ। ਉਨ੍ਹਾਂ ਦਸਿਆ ਕਿ ਆਜ਼ਾਦੀਪਸੰਦ ਸਿੱਖਾਂ ਵਲੋਂ ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਖਾਲਿਸਤਾਨ ਦੇ ਐਲਾਨ ਦੀ 40ਵੀਂ ਵਰ੍ਹੇਗੰਢ ਸ਼ਾਨਦਾਰ ਢੰਗ ਨਾਲ ਮਨਾਈ ਗਈ ਹੈ । ਸਿੱਖ ਫੈਡਰੇਸ਼ਨ, ਯੂਕੇ ਵੱਲੋਂ ਜਾਰੀ ਬਿਆਨ ਅਨੁਸਾਰ, ਬ੍ਰਸੇਲਜ਼ ਪ੍ਰੈਸ ਕਲੱਬ ਵਿਖੇ ਇੱਕ ਮਹੱਤਵਪੂਰਨ ਪ੍ਰੈਸ ਕਾਨਫਰੰਸ ਵੀ ਕੀਤੀ ਗਈ ਹੈ, ਜਿਸ ਵਿੱਚ ਭਾਰਤ ਵੱਲੋਂ ਸੰਯੁਕਤ ਰਾਸ਼ਟਰ ਦੇ ਮਤਿਆਂ ਦੀ ਉਲੰਘਣਾ ਅਤੇ ਹਿੰਦੂਤਵ ਵਿਚਾਰਧਾਰਾ ਰਾਹੀਂ ਘੱਟ ਗਿਣਤੀਆਂ ‘ਤੇ ਕੀਤੇ ਜਾ ਰਹੇ ਜ਼ੁਲਮ ਦਾ ਪਰਦਾਫਾਸ਼ ਕੀਤਾ ਗਿਆ ਹੈ । ਪ੍ਰਦਰਸ਼ਨਕਾਰੀਆਂ ਨੇ ਅਮਰੀਕਾ, ਚੀਨ, ਯੂਕੇ ਅਤੇ ਜਰਮਨੀ ਸਮੇਤ ਵਿਸ਼ਵ ਸ਼ਕਤੀਆਂ ਦੇ ਬਦਲਦੇ ਰਵੱਈਏ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਦੁਨੀਆ ਹੁਣ ਭਾਰਤ ਨੂੰ ਇੱਕ ਭਰੋਸੇਯੋਗ ਦੇਸ਼ ਮੰਨਦੀ ਹੈ। ਪਰ ਭਾਰਤ ਦੇ ਅੰਦਰ ਚੱਲ ਰਹੇ ਵੱਖ ਵੱਖ ਧਰਮਾਂ ਦੇ ਆਜ਼ਾਦੀ ਅੰਦੋਲਨ ਇਸਨੂੰ ਘੱਟੋ-ਘੱਟ ਅੱਠ ਵੱਖ-ਵੱਖ ਰਾਜਾਂ ਵਿੱਚ ਵੰਡ ਦੇਣਗੇ, ਜਿਨ੍ਹਾਂ ਵਿੱਚ ਖਾਲਿਸਤਾਨ ਵੀ ਸ਼ਾਮਲ ਹੈ, ਦੁਨੀਆ ਦੇ ਨਕਸ਼ੇ ‘ਤੇ ਉਭਰੇਗਾ। ਇਸ ਮੌਕੇ ਸਿੱਖ ਆਗੂਆਂ ਨੇ ਵੱਖ ਵੱਖ ਦੇਸ਼ ਦੀ ਫੌਜੀ ਲੀਡਰਸ਼ਿਪ ਨੂੰ ਵੀ ਅਪੀਲ ਕੀਤੀ ਕਿ ਉਹ ਸਵੈ-ਨਿਰਣੇ ਦੇ ਅਧਿਕਾਰ ਲਈ ਉਨ੍ਹਾਂ ਦੇ ਅੰਦੋਲਨ ਨੂੰ ਨੈਤਿਕ ਸਮਰਥਨ ਦੇਣ। ਇਹ ਵਿਰੋਧ ਪ੍ਰਦਰਸ਼ਨ ਕਈ ਘੰਟਿਆਂ ਤੱਕ ਜਾਰੀ ਰਿਹਾ, ਜਿਸ ਵਿੱਚ ਖਾਲਿਸਤਾਨ ਦੇ ਹੱਕ ਵਿੱਚ ਜ਼ੋਰਦਾਰ ਨਾਅਰੇ ਲਗਾਏ ਗਏ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।