ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਵਾਉਣ ਦੇ ਲਈ ਹਾਂ ਵਚਨਵੱਧ : ਮੈਡਮ ਅਰਵਿੰਦਰ ਕੌਰ

ਪੰਜਾਬ

ਫੇਸ -2 ਵਿਖੇ ਡਿੱਗੇ ਦਰਖਤਾਂ ਨੂੰ ਕਰਵਾਇਆ ਇੱਕ ਪਾਸੇ : ਰਾਹਗੀਰਾਂ ਨੂੰ ਦਿਵਾਈ ਰਾਹਤ

ਮੋਹਾਲੀ 3 ਮਈ ,ਬੋਲੇ ਪੰਜਾਬ ਬਿਊਰੋ : 
ਅੱਜ  ਸਵੇਰ ਵੇਲੇ ਖਰਾਬ ਮੌਸਮ ਦੇ ਚੱਲਦਿਆਂ ਸ਼ਹਿਰ ਵਿੱਚ ਲੋਕਾਂ ਨੂੰ ਬੇਸ਼ੱਕ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਅਤੇ ਵੱਡੀ ਗਿਣਤੀ ਦੇ ਵਿੱਚ ਦਰਖਤ ਘਰਾਂ ਦੇ ਬਾਹਰ ਖੜੇ ਵਾਹਨਾਂ ਦੇ ਉੱਪਰ ਡਿੱਗੇ  ਗਏ, ਜਿਸ ਨਾਲ ਲੋਕਾਂ ਤੇ ਵਾਹਨਾ ਨੂੰ ਵੱਡਾ ਨੁਕਸਾਨ  ਵੇਖਣ ਨੂੰ ਮਿਲਿਆ, ਇਸ ਮੌਕੇ ਤੇ ਫੇਜ਼-2  ਵਿਖੇ ਵੱਡੀ ਗਿਣਤੀ ਵਿੱਚ ਡਿੱਗੇ ਦਰਖਤਾਂ ਨੂੰ ਸੜਕਾਂ ਤੋਂ ਇੱਕ ਪਾਸੇ ਕਰਨ ਦੇ ਲਈ ਪ੍ਰਸਿੱਧ ਸਮਾਜ ਸੇਵੀ  ਮੈਡਮ  ਅਰਵਿੰਦਰ  ਕੌਰ ਨੇ ਅਹਿਮ ਭੂਮਿਕਾ ਨਿਭਾਈ, ਮੈਡਮ ਅਰਵਿੰਦਰ ਕੌਰ ਹੋਰਾਂ ਕਈ ਘੰਟੇ ਲਗਾਤਾਰ  ਸੜਕਾਂ ਦੇ ਉੱਪਰ ਡਿੱਗੇ ਦਰਖਤਾਂ ਨੂੰ ਇੱਕ ਪਾਸੇ ਕਰਵਾਉਂਦੇ ਰਹੇ, ਤਾਂ ਕਿ ਵਾਹਨਾਂ ਨੂੰ ਕੋਈ ਹੋਰ ਨੁਕਸਾਨ ਨਾ ਪਹੁੰਚੇ ਅਤੇ ਰਾਹਗੀਰਾਂ ਨੂੰ ਇਧਰ- ਉਧਰ ਜਾਣ ਵਿੱਚ ਕੋਈ ਦਿੱਕਤ ਪੇਸ਼ ਨਾ ਆਵੇ ਅਤੇ ਟਰੈਫਿਕ ਸੁਚਾਰੂ ਢੰਗ ਨਾਲ ਚੱਲ ਸਕੇ, ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮੈਡਮ ਅਰਵਿੰਦਰ ਕੌਰ ਹੋਰਾਂ ਕਿਹਾ ਕਿ ਹਨੇਰੀ ਅਤੇ ਖਰਾਬ ਮੌਸਮ ਦੇ ਨਾਲ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ,  ਅਜਿਹੇ ਮੌਕੇ ਸਾਨੂੰ ਸਭਨਾਂ ਨੂੰ ਮਿਲ ਕੇ ਇਸ ਸਮੱਸਿਆ ਦੇ ਹੱਲ ਲਈ ਯਤਨ ਕਰਨੇ ਚਾਹੀਦੇ ਹਨ। ਅਤੇ ਮੈਂ ਫੇਸ-2 ਦੇ ਲੋਕਾਂ ਦੀ ਲੋਕਾਂ ਦਾ ਧੰਨਵਾਦ ਕਰਦੀ ਹਾਂ, ਜਿਨ੍ਹਾਂ ਨੇ ਦਰਖਤਾਂ ਨੂੰ ਸੜਕਾਂ ਤੋਂ ਇੱਕ ਪਾਸੇ ਕਰਨ ਦੇ ਲਈ ਉਹਨਾਂ ਨੂੰ ਸਹਿਯੋਗ ਕੀਤਾ, ਇਸ ਮੌਕੇ ਤੇ ਮੈਡਮ ਅਰਵਿੰਦਰ ਕੌਰ  ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਵਿਧਾਨ ਸਭਾ ਹਲਕਾ ਮੋਹਾਲੀ ਦੇ  ਵਿਧਾਇਕ ਕੁਲਵੰਤ ਸਿੰਘ ਹੋਰਾਂ ਦੀ ਤਰਫੋਂ ਲੋਕ ਮਸਲਿਆਂ ਨੂੰ ਸਮਾਂ ਰਹਿੰਦੇ ਹੱਲ ਕੀਤਾ ਜਾ ਰਿਹਾ ਹੈ ਅਤੇ ਜੋ ਸਮੱਸਿਆਵਾਂ ਨਾਲ ਸ਼ਹਿਰ ਵਾਸੀ ਪਿਛਲੇ ਲੰਬੇ ਸਮੇਂ ਤੋਂ ਦੋ -ਚਾਰ ਹੋ ਰਹੇ ਸਨ, ਉਹਨਾਂ ਨੂੰ ਵੀ ਹੱਲ ਕਰਨ ਦੇ ਲਈ ਵਿਧਾਇਕ ਕੁਲਵੰਤ ਸਿੰਘ ਹੋਲਾ ਵੱਲੋਂ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ, ਉਹਨਾਂ ਕਿਹਾ ਕਿ ਵਿਧਾਇਕ ਕੁਲਵੰਤ ਸਿੰਘ ਹੋਰਾਂ ਦੇ ਯਤਨਾਂ ਸਦਕਾ ਹੀ ਮੋਹਾਲੀ ਦੇ ਵਿੱਚ ਸ਼ਹਿਰ ਦੀ ਖੂਬਸੂਰਤੀ ਨੂੰ ਬਰਕਰਾਰ ਰੱਖਣ ਦੇ ਲਈ ਅਤੇ ਟਰੈਫਿਕ ਦੀ ਸਮੱਸਿਆ ਤੇ ਕੰਟਰੋਲ ਕਰਨ ਦੇ ਲਈ ਜਿੱਥੇ ਲਿੰਕ ਸੜਕਾਂ ਦੀ ਮੁਰੰਮਤ ਕਰਵਾਈ ਜਾ ਰਹੀ ਹੈ,  ਉੱਥੇ ਵੱਡੀ ਗਿਣਤੀ ਦੇ ਵਿੱਚ ਚੌਂਕ ਬਣਾਏ ਜਾ ਰਹੇ ਹਨ, ਉਹਨਾਂ ਕਿਹਾ ਕਿ ਇਹਨਾਂ ਚੌਂਕਾਂ ਅਤੇ ਹੋਰ ਅਹਿਮ ਏਰੀਏ ਦੇ ਵਿੱਚ ਸੀ.ਸੀ.ਟੀਵੀ ਕੈਮਰੇ ਲਗਾਏ ਜਾ ਚੁੱਕੇ ਹਨ, ਜਿਨਾਂ ਨਾਲ ਸ਼ਰਾਰਤੀ ਅਨਸਰਾਂ ਤੇ ਨਕੇਲ ਕਸੀ ਜਾ ਸਕੇਗੀ, ਮੈਡਮ ਅਰਵਿੰਦਰ ਕੌਰ ਹੋਰਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਖੋਲੇ ਗਏ ਮੁਹੱਲਾ ਕਲੀਨਿਕਾਂ ਦੇ ਵਿੱਚ ਜਿੱਥੇ ਵੱਡੀ ਗਿਣਤੀ ਦੇ ਵਿੱਚ ਮਰੀਜ਼ ਆਪਣੀ ਸਿਹਤ ਦੀ ਜਾਂਚ  ਕਰਵਾਉਂਦੇ ਹਨ ਅਤੇ ਉੱਥੇ ਇਹਨਾਂ ਮੁਹੱਲਾ  ਕਲੀਨਿਕਾ ਦੇ ਵਿੱਚ  ਮੁਫਤ ਦਵਾਈਆਂ ਅਤੇ ਲੁੜੀਂਦੇ ਟੈਸਟ ਵੀ ਮੁਫਤ ਕੀਤੇ ਜਾ ਰਹੇ ਹਨ। ਉੱਥੇ ਨਾਲ ਹੀ ਹੁਣ ਭਗਵੰਤ ਸਿੰਘ ਮਾਨ ਦੀ ਸਰਕਾਰ ਦੇ ਵੱਲੋਂ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੇ ਤਹਿਤ 10 ਲੱਖ ਰੁਪਏ ਦਾ ਮੁਫਤ ਬੀਮਾ ਕੀਤਾ ਗਿਆ ਹੈ। ਜਿਸ ਨਾਲ ਪੰਜਾਬ ਭਰ ਦੇ ਵਾਸ਼ਿੰਦੇ ਜਰੂਰਤ ਪੈਣ ਤੇ ਆਪਣਾ ਇਲਾਜ ਕਰਵਾ ਸਕਣਗੇ,ਮੈਡਮ ਅਰਵਿੰਦਰ ਕੌਰ ਹੋਰਾਂ ਕਿਹਾ ਕਿ ਉਹ ਫੇਸ-2 ਦੇ ਵਸਿੰਦਿਆਂ ਦੀ ਹਰ ਮੁਸ਼ਕਿਲ ਅਤੇ ਜ਼ਰੂਰਤ ਦੇ ਵੇਲੇ ਉਹਨਾਂ ਦੇ ਵਿੱਚ ਹਾਜ਼ਰ ਰਹਿਣਗੇ,  

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।