ਬੇਟੇ ਪੁਖਰਾਜ ਭੱਲਾ ਨੇ ਕਿਹਾ, “ਇਹ ਸਾਡੇ ਪਰਿਵਾਰ ਲਈ ਮਾਣ ਵਾਲਾ ਪਲ”
ਚੰਡੀਗੜ੍ਹ,3 ਮਈ ,ਬੋਲੇ ਪੰਜਾਬ ਬਿਊਰੋ;
ਸਵਰਗੀ ਹਾਸਰਸ ਕਲਾਕਾਰ ਅਤੇ ਅਦਾਕਾਰ ਜਸਵਿੰਦਰ ਸਿੰਘ ਭੱਲਾ ਦੇ ਨਾਂ ‘ਤੇ ਮੋਹਾਲੀ ਦੇ ਇਕ ਚੌਕ ਦਾ ਨਾਮ ਰੱਖਿਆ ਜਾਵੇਗਾ। ਮਿਲੀ ਜਾਣਕਾਰੀ ਅਨੁਸਾਰ ਉਨ੍ਹਾਂ ਦੇ ਨਾਮ ਵਾਲਾ ਇਹ ਚੌਕ ‘ਮੋਹਾਲੀ ਵਾਕ’ ਤੇ ਫੋਰਟਿਸ ਹਸਪਤਾਲ ਦੇ ਨੇੜੇ ਹੋਵੇਗਾ ਇਸ ਦੇ ਸੰਬੰਧ ‘ਚ ਜਸਵਿੰਦਰ ਭੱਲਾ ਦੇ ਜਨਮ ਦਿਹਾੜੇ ਮੌਕੇ 4 ਮਈ ਨੂੰ ਇਕ ਸਮਾਗਮ ਵੀ ਰੱਖਿਆ ਗਿਆ ਹੈ ਜਿਸ ਚ ਮੰਤਰੀ ਤਰੁਨਪ੍ਰੀਤ ਸੌਂਧ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਣਗੇ।
ਦੱਸ ਦਈਏ ਕਿ ਟ੍ਰਾਈਸਿਟੀ ਵਿੱਚ ਕਈ ਚੌਕਾਂ ਅਤੇ ਸੜਕਾਂ ਦੇ ਨਾਂ ਸਿਆਸੀ ਆਗੂਆਂ, ਸ਼ਹੀਦਾਂ ਅਤੇ ਕੌਮੀ ਹਸਤੀਆਂ ਦੇ ਨਾਂ ‘ਤੇ ਰੱਖੇ ਗਏ ਹਨ, ਪਰ ਫ਼ਿਲਮ ਅਤੇ ਮਨੋਰੰਜਨ ਜਗਤ ਦੀਆਂ ਹਸਤੀਆਂ ਨੂੰ ਅਜਿਹੀ ਪਛਾਣ ਮਿਲਣਾ ਬਹੁਤ ਘੱਟ ਹੁੰਦਾ ਹੈ। ਜਸਵਿੰਦਰ ਭੱਲਾ ਦੇ ਬੇਟੇ, ਅਦਾਕਾਰ ਪੁਖਰਾਜ ਭੱਲਾ ਨੇ ਕਿਹਾ, “ਇਹ ਸਾਡੇ ਪਰਿਵਾਰ ਲਈ ਮਾਣ ਵਾਲਾ ਅਤੇ ਭਾਵੁਕ ਪਲ ਹੈ ਕਿ ਮੇਰੇ ਪਿਤਾ ਜੀ ਦੇ 66ਵੇਂ ਜਨਮ ਦਿਹਾੜੇ ਨੂੰ ਇੰਨੀ ਸਾਰਥਕ ਸ਼ਰਧਾਂਜਲੀ ਨਾਲ ਮਨਾਇਆ ਜਾ ਰਿਹਾ ਹੈ। ਹੁਣ ਅਸੀਂ ਇੱਕ ਅਜਿਹੀ ਸਮਰਪਿਤ ਜਗ੍ਹਾ ਬਣਾਉਣ ਵੱਲ ਵਧ ਰਹੇ ਹਾਂ ਜਿੱਥੇ ਰੰਗਮੰਚ, ਕਲਾ ਅਤੇ ਹਾਸਰਸ ਦਾ ਵਿਕਾਸ ਹੋ ਸਕੇ।”











