ਕੈਲਗਰੀ ਵਿੱਚ ਸਾਲਾਨਾ ਨਗਰ ਕੀਰਤਨ ਦੌਰਾਨ ਵਿਸਾਖੀ ਦਾ ਮਹਾਨ ਸਮਾਗਮ ਸ਼ਾਨਦਾਰ ਢੰਗ ਨਾਲ ਮਨਾਇਆ ਗਿਆ

ਨੈਸ਼ਨਲ ਪੰਜਾਬ

ਨਵੀਂ ਦਿੱਲੀ, 10 ਮਈ ,ਬੋਲੇ ਪੰਜਾਬ ਬਿਊਰੋ(ਮਨਪ੍ਰੀਤ ਸਿੰਘ ਖਾਲਸਾ):-

ਕੈਨੇਡਾ ਦੇ ਕੈਲਗਰੀ ਵਿੱਚ ਹੋਇਆ ਸਾਲਾਨਾ ਨਗਰ ਕੀਰਤਨ ਅਤੇ ਵਿਸਾਖੀ ਸਮਾਗਮ ਇਸ ਵਾਰ ਧਾਰਮਿਕ ਉਤਸ਼ਾਹ ਦੇ ਨਾਲ-ਨਾਲ ਖਾਲਿਸਤਾਨ ਹਮਾਇਤੀ ਗਤੀਵਿਧੀਆਂ ਕਾਰਨ ਵੀ ਚਰਚਾ ਦਾ ਕੇਂਦਰ ਬਣਿਆ। ਲਗਭਗ 80,000 ਤੋਂ ਵੱਧ ਲੋਕਾਂ ਦੀ ਹਾਜ਼ਰੀ ਵਾਲੇ ਇਸ ਵਿਸ਼ਾਲ ਸਮਾਗਮ ਵਿੱਚ ਖਾਲਿਸਤਾਨੀ ਝੰਡੇ, ਬੈਨਰ ਅਤੇ ਨਾਅਰੇ ਖਾਸ ਤੌਰ ‘ਤੇ ਨਜ਼ਰ ਆਏ, ਜਿਨ੍ਹਾਂ ਨੇ ਮਾਹੌਲ ਨੂੰ ਹੋਰ ਜੋਸ਼ੀਲਾ ਬਣਾ ਦਿੱਤਾ। ਭਾਈ ਨਰਿੰਦਰ ਸਿੰਘ ਰੰਧਾਵਾ ਅਤੇ ਭਾਈ ਮਨਜਿੰਦਰ ਸਿੰਘ ਐਸਐਫਜੇ ਨੇ ਦਸਿਆ ਨਗਰ ਕੀਰਤਨ ਦੀ ਸ਼ੁਰੂਆਤ ਦਸ਼ਮੇਸ਼ ਕਲਚਰ ਸੈਂਟਰ ਤੋਂ ਹੋਈ, ਜਿੱਥੋਂ ਸੰਗਤਾਂ ਨੇ ਕੀਰਤਨ ਅਤੇ ਨਿਸ਼ਾਨ ਸਾਹਿਬ ਦੇ ਨਾਲ ਸ਼ਹਿਰ ਦੀਆਂ ਸੜਕਾਂ ‘ਤੇ ਵਿਸ਼ਾਲ ਪਰੇਡ ਕੱਢੀ। ਰਸਤੇ ਦੌਰਾਨ ਸੰਗਤਾਂ ਵੱਲੋਂ ਲੰਗਰ ਅਤੇ ਸੇਵਾਵਾਂ ਦੇ ਪ੍ਰਬੰਧ ਕੀਤੇ ਗਏ, ਪਰ ਸਮਾਗਮ ਦਾ ਕੇਂਦਰੀ ਚਰਚਾ ਵਿਸ਼ਾ ਖਾਲਿਸਤਾਨ ਨਾਲ ਜੁੜੀਆਂ ਗਤੀਵਿਧੀਆਂ ਹੀ ਰਹੀਆਂ। ਉਨ੍ਹਾਂ ਦਸਿਆ ਸਿੱਖਸ ਫਾਰ ਜਸਟਿਸ ਵੱਲੋਂ ਇਕ ਵਿਸ਼ੇਸ਼ ਫਲੋਟ ਤਿਆਰ ਕੀਤਾ ਗਿਆ ਸੀ, ਜਿਸ ਵਿੱਚ 18 ਅਕਤੂਬਰ 2026 ਨੂੰ ਐਡਮੰਟਨ ਵਿੱਚ ਕਰਵਾਏ ਜਾਣ ਵਾਲੇ ਖਾਲਿਸਤਾਨ ਰੈਫਰੈਂਡਮ ਦਾ ਪ੍ਰਚਾਰ ਕੀਤਾ ਗਿਆ। ਫਲੋਟ ‘ਤੇ ਖਾਲਿਸਤਾਨ ਦੀ ਸਥਾਪਨਾ ਨੂੰ “ਸਿੱਖ ਕੌਮ ਦੀ ਆਜ਼ਾਦ ਪਹਿਚਾਣ” ਨਾਲ ਜੋੜਦਿਆਂ ਸ਼ਹੀਦਾਂ ਨੂੰ ਸਮਰਪਿਤ ਸੰਦੇਸ਼ ਵੀ ਪ੍ਰਦਰਸ਼ਿਤ ਕੀਤੇ ਗਏ।ਸਮਾਗਮ ਦੌਰਾਨ ਕਈ ਨੌਜਵਾਨਾਂ ਅਤੇ ਹਮਾਇਤੀਆਂ ਵੱਲੋਂ ਖਾਲਿਸਤਾਨ ਹੱਕ ਵਿੱਚ ਨਾਅਰੇਬਾਜ਼ੀ ਵੀ ਕੀਤੀ ਗਈ। ਖਾਲਿਸਤਾਨੀ ਝੰਡਿਆਂ ਦੀ ਵੱਡੀ ਮੌਜੂਦਗੀ ਨੇ ਇਹ ਸਪੱਸ਼ਟ ਕੀਤਾ ਕਿ ਵਿਦੇਸ਼ਾਂ ਵਿੱਚ ਰਹਿੰਦੇ ਕੁਝ ਸਿੱਖ ਵਰਗਾਂ ਵਿੱਚ ਖਾਲਿਸਤਾਨ ਮੁਹਿੰਮ ਅਜੇ ਵੀ ਚਰਚਾ ਅਤੇ ਸਮਰਥਨ ਦਾ ਵਿਸ਼ਾ ਬਣੀ ਹੋਈ ਹੈ। ਉਨ੍ਹਾਂ ਦਸਿਆ ਵਿਸਾਖੀ, ਜੋ 1699 ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਖਾਲਸਾ ਪੰਥ ਦੀ ਸਾਜਨਾ ਦੀ ਯਾਦ ਵਿੱਚ ਮਨਾਈ ਜਾਂਦੀ ਹੈ, ਇਸ ਵਾਰ ਧਾਰਮਿਕ ਸ਼ਰਧਾ ਦੇ ਨਾਲ-ਨਾਲ ਰਾਜਨੀਤਿਕ ਸੰਦੇਸ਼ਾਂ ਕਾਰਨ ਵੀ ਵਿਸ਼ੇਸ਼ ਚਰਚਾ ਵਿੱਚ ਰਹੀ। ਕੈਲਗਰੀ ਦੇ ਕੌਂਸਲਰ ਰਾਜ ਧਾਲੀਵਾਲ ਨੇ ਕਿਹਾ ਕਿ ਨਗਰ ਕੀਰਤਨ ਸ਼ਹਿਰ ਦੀ ਬਹੁ-ਸੱਭਿਆਚਾਰਕ ਪਹਿਚਾਣ ਦਾ ਮਹੱਤਵਪੂਰਨ ਹਿੱਸਾ ਹੈ ਅਤੇ ਹਰ ਸਾਲ ਇਸ ਵਿੱਚ ਵੱਡੀ ਗਿਣਤੀ ਵਿੱਚ ਲੋਕ ਸ਼ਾਮਲ ਹੁੰਦੇ ਹਨ। ਸਮਾਗਮ ਦਾ ਸਮਾਪਨ ਪ੍ਰੇਰੀ ਵਿੰਡਸ ਪਾਰਕ ਵਿੱਚ ਕੀਰਤਨ, ਸੱਭਿਆਚਾਰਕ ਪ੍ਰੋਗਰਾਮਾਂ, ਖਾਣ ਪੀਣ ਅਤੇ ਭਾਈਚਾਰਕ ਮਿਲਾਪ ਨਾਲ ਹੋਇਆ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।