ਅਧੂਰੇ ਪਏ ਲੇਬਰ ਚੌਂਕ ਨੂੰ ਮੁਕੰਮਲ ਕੀਤਾ ਜਾਵੇ
ਸ੍ਰੀ ਚਮਕੌਰ ਸਾਹਿਬ ,11 ਮਈ ,ਬੋਲੇ ਪੰਜਾਬ ਬਿਉਰੋ;
ਉਸਾਰੀ ਨਾਲ ਸਬੰਧਤ ਮਿਸਤਰੀਆਂ ਤੇ ਮਜ਼ਦੂਰਾਂ ਦੀ ਜਥੇਬੰਦੀ ਸ੍ਰੀ ਵਿਸ਼ਵਕਰਮਾ ਬਿਲਡਿੰਗ ਉਸਾਰੀ ਕਿਰਤੀ ਕਾਮਾ ਯੂਨੀਅਨ ਰਜਿ ਸੰਬੰਧਿਤ ਇਫਟੂ ਬਲਾਕ ਸ੍ਰੀ ਚਮਕੌਰ ਸਾਹਿਬ ਦੀ ਮੀਟਿੰਗ ਪ੍ਰਧਾਨ ਬਲਵਿੰਦਰ ਸਿੰਘ ਭੈਰੋ ਮਾਜਰਾ, ਚੇਅਰਮੈਨ ਦਲਵੀਰ ਸਿੰਘ ਜਟਾਣਾਂ ਦੀ ਪ੍ਰਧਾਨਗੀ ਹੇਠ ਵਿਸ਼ਵਕਰਮਾ ਭਵਨ ਵਿਖੇ ਹੋਈ, ਮੀਟਿੰਗ ਦੀ ਕਾਰਵਾਈ ਪ੍ਰੈਸ ਨੂੰ ਜਾਰੀ ਕਰਦਿਆਂ ਯੂਨੀਅਨ ਦੇ ਜਨਰਲ ਸਕੱਤਰ ਮਿਸਤਰੀ ਮਨਮੋਹਣ ਸਿੰਘ ਕਾਲਾ ਨੇ ਦੱਸਿਆ ਕਿ ਮਜ਼ਦੂਰ ਦਿਸਵ ਸਬੰਧੀ ਕੀਤੀ ਗਈ ਕਾਨਫਰੰਸ ਅਤੇ ਨਾਟਕ ਮੇਲੇ ਲਈ ਇਲਾਕਾ ਵਾਸੀਆਂ ਵੱਲੋਂ ਦਿੱਤੇ ਭਰਮੇ ਸਹਿਯੋਗ ਲਈ ਧੰਨਵਾਦ ਕੀਤਾ ਗਿਆ, ਮੀਟਿੰਗ ਦੌਰਾਨ ਉਸਾਰੀ ਨਾਲ ਸੰਬੰਧਿਤ ਮਿਸਤਰੀਆਂ ਤੇ ਮਜ਼ਦੂਰਾਂ ਦੀ ਰਜਿਸਟਰੇਸ਼ਨ, ਲਾਭਪਾਤਰੀ ਕਾਪੀਆਂ ,ਪੈਨਸ਼ਨਾਂ ,ਵਜੀਫੇ ਮੈਡੀਕਲ ਗਰਾਂਟ ਸਬੰਧੀ ਕਿਰਤ ਵਿਭਾਗ ਤੇ ਜਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਸੌਂਪਿਆ ਜਾਵੇਗਾ। ਜਿਸ ਦੌਰਾਨ ਮੰਗ ਕੀਤੀ ਜਾਵੇਗੀ ਕਿ ਜ਼ਿਲ੍ਹੇ ਦੇ ਸਮੂਹ ਬਲਾਕਾਂ ਵਿੱਚ ਕਿਰਤ ਵਿਭਾਗ ਵੱਲੋਂ ਲੇਬਰ ਵੈਲਫੇਅਰ ਬੋਰਡ ਵੱਲੋਂ ਜਾਰੀ ਸਹੂਲਤਾਂ ਅਤੇ ਮਜ਼ਦੂਰਾਂ ਦੀਆਂ ਲਾਭਪਾਤਰੀ ਕਾਪੀਆਂ ਨੂੰ ਨਿਊ ਕਰਨਾ, ਲਈ ਲੇਬਰ ਸੁਵਿਧਾ ਕੈਂਪ ਲਾਉਣ ਦੀ ਮੰਗ ਕੀਤੀ ਜਾਵੇਗੀ। ਮੀਟਿੰਗ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ, ਤੋਂ ਮੰਗ ਕੀਤੀ ਕਿ ਲੇਬਰ ਚੌਂਕਾਂ ਵਿੱਚ ਬੁਨਿਆਦੀ ਸਹੂਲਤਾਂ ਦਿੱਤੀਆਂ ਜਾਣ, ਮੀਟਿੰਗ ਵਿੱਚ ਉਸਾਰੀ ਨਾਲ ਸੰਬੰਧਿਤ ਸਮੂਹ ਮਿਸਤਰੀਆਂ ,ਮਜ਼ਦੂਰਾਂ ਨੂੰ ਅਪੀਲ ਕੀਤੀ ਗਈ ਕਿ ਸੜਕ ਦੇ ਪਾਸਿਆਂ ਤੇ ਖੜਨ ਦੀ ਬਜਾਏ ਲੇਬਰ ਚੋਂਕ ਵਿੱਚ ਇਕੱਤਰ ਹੋਣ ਤਾਂ ਜੋ ਕਿਸੇ ਸਮੇਂ ਕੋਈ ਹਾਦਸਾ ਨਾ ਵਾਪਰ ਸਕੇ। ਮੀਟਿੰਗ ਵਿੱਚ ਜਥੇਬੰਦੀ ਵੱਲੋਂ ਮਿਊਸੀਪਲ ਕਾਮਿਆ ਤੇ ਸਫਾਈ ਸੇਵਕਾਂ ਦੀ ਹੜਤਾਲ ਦੀ ਹਮਾਇਤ ਕੀਤੀ ਤੇ ਸ਼ਮੂਲੀਅਤ ਕਰਨ ਦਾ ਫੈਸਲਾ ਕੀਤਾ।ਮੀਟਿੰਗ ਵਿੱਚ ਜਸਵੀਰ ਸਿੰਘ ਜੱਸੀ ,ਗੁਲਾਬ ਚੰਦ ਚੌਹਾਨ, ਕਮਲਜੀਤ ਸਿੰਘ, ਗੁਰਮੇਲ ਸਿੰਘ, ਅਜੈਬ ਸਿੰਘ ਸਮਾਣਾ, ਮਲਾਗਰ ਸਿੰਘ, ਰਮੇਸ਼ ਕੁਮਾਰ ਕਾਕਾ, ਦਵਿੰਦਰ ਸਿੰਘ, ਦਲਜੀਤ ਸਿੰਘ ਬਿੱਟੂ, ਸੁਰਿੰਦਰ ਸਿੰਘ, ਜੀਵਨ ਸਿੰਘ ਸਤਵਿੰਦਰ ਸਿੰਘ ,ਜਗਮੀਤ ਸਿੰਘ , ਬਹਾਦਰ ਸਿੰਘ ਜਟਾਣਾ ਆਦੀ ਹਾਜਰ ਸਨ।












