ਹਮ ਤੋ ਚਲੇ ਪ੍ਰਦੇਸ਼, ਠੱਠੇ ਖੂਹ ਵਿੱਚ ਪਵੇ ਦੇਸ਼!

ਸਾਹਿਤ ਪੰਜਾਬ

ਪੰਜ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਉਹਨਾਂ ਦੇ ਮੰਤਰੀ ਆਖਦੇ ਸਨ ਕਿ ਇਜ਼ਰਾਇਲ, ਅਮਰੀਕਾ ਤੇ ਇਰਾਨ ਵਿਚਾਲੇ ਲੱਗੀ ਜੰਗ ਦਾ ਭਾਰਤ ਨੂੰ ਕੋਈ ਖ਼ਤਰਾ ਨਹੀਂ। ਜਿਵੇਂ ਚੋਣਾਂ ਲੰਘੀਆਂ ਭਾਜਪਾ ਅਦਾਲਤਾਂ ਦੇ ਚੱਕਰ ਵਿੱਚ ਫਸੀ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇੱਕ ਜਨਤਕ ਮੰਚ ਤੋਂ ਖੜ੍ਹੇ ਹੋ ਕੇ, ਦੇਸ਼ ਵਾਸੀਆਂ ਨੂੰ ਦੇਸ਼ ਭਗਤੀ ਦਾ ਸਬੂਤ ਪੇਸ਼ ਕਰਨ ਲਈ, ਸੋਨਾ,ਖਾਣ ਪੀਣ, ਤੇਲ ਤੇ ਵਿਦੇਸ਼ ਜਾਣ ਤੋਂ ਰੋਕਣ ਦਾ ਪਾਠ ਪੜ੍ਹਾ ਰਹੇ ਹਨ। ਉਧਰ ਨੀਟ ਦਾ ਪੇਪਰ ਲੀਕ ਹੋ ਗਿਆ। ਜਿਸ ਵਿੱਚ ਭਾਜਪਾ ਦਾ ਨਾਮ ਬੋਲਣ ਲੱਗਿਆ। ਭਾਜਪਾ ਬੁਰੀ ਤਰ੍ਹਾਂ ਫਸ ਗਈ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਯੂਰਪ ਸਮੇਤ ਕਈ ਹੋਰ ਦੇਸ਼ਾਂ ਦੀ ਯਾਤਰਾ ਕਰਨ ਲਈ ਉਡਾਰੀ ਮਾਰ ਗਏ। ਇਧਰ ਉਸ ਦੇ ਸਾਥੀਆਂ ਨੇ ਕਾਂਗਰਸ ਦੇ ਸੀਨੀਅਰ ਆਗੂ ਤੇ ਸੰਸਦ ਵਿੱਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਦੀ ਵਿਦੇਸ਼ ਯਾਤਰਾ ਦਾ ਚਿੱਠਾ ਪੇਸ਼ ਕਰਨ ਲੱਗੇ। ਉਧਰ ਕਾਂਗਰਸ ਦੇ ਸੀਨੀਅਰ ਆਗੂਆਂ ਨੇ ਨਰਿੰਦਰ ਮੋਦੀ ਦੀਆਂ ਬਾਰਾਂ ਸਾਲ ਵਿੱਚ ਕੀਤੀਆਂ ਯਾਤਰਾਵਾਂ ਦਾ ਕਿੱਸਾ ਕੱਢ ਕੇ, ਭਾਜਪਾ ਦੇ ਆਗੂਆਂ ਨੂੰ ਪੁੱਛਿਆ ਕਿ ਇਹਨਾਂ ਵਿਦੇਸ਼ ਯਾਤਰਾਵਾਂ ਦਾ ਦੇਸ਼ ਨੂੰ ਕੀ ਲਾਭ ਹੋਇਆ? ਭਾਜਪਾ ਕੋਲ ਕੋਈ ਜਵਾਬ ਨਹੀਂ, ਉਹਨਾਂ ਨੂੰ ਲੈਂਣੇ ਦੇ ਦੇਣੇ ਪੈ ਗਏ। ਅੱਜ ਤੇਲ ਕੰਪਨੀਆਂ ਨੇ ਤਿੰਨ ਰੁਪਏ ਡੀਜ਼ਲ ਤੇ ਪਟਰੋਲ ਮਹਿੰਗਾ ਕਰ ਦਿੱਤਾ। ਇਸ ਨਾਲ ਦੇਸ਼ ਵਿੱਚ ਮਹਿਗਾਈ ਵਧਣ ਲੱਗੀ। ਇਸ ਤੋਂ ਪਹਿਲਾਂ ਘਰੇਲੂ ਗੈਸ ਸਿਲੰਡਰ ਲੈਣ ਲਈ ਗੈਸ ਏਜੰਸੀਆਂ ਦੇ ਬਾਹਰ ਲਾਈਨਾਂ ਲੱਗਣ ਲੱਗ ਪਈਆਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕਹਿਣੀ ਤੇ ਕਥਨੀ ਵਿੱਚ ਫ਼ਰਕ ਹੈ। ਉਹਨਾਂ ਹੁਣ ਤੱਕ ਦੇਸ਼ ਦੇ ਜਨਤਕ ਅਦਾਰਿਆਂ ਨੂੰ ਅਡਾਨੀ ਤੇ ਅੰਬਾਨੀ ਦੇ ਹਵਾਲੇ ਕਰ ਦਿੱਤਾ ਹੈ। ਅਮਰੀਕਾ ਦੇ ਨਾਲ ਨਵਾਂ ਸਮਝੌਤਾ ਕਰਕੇ, ਭਾਰਤ ਨੂੰ ਅਮਰੀਕਾ ਦਾ ਗੁਲਾਮ ਬਣਾ ਦਿੱਤਾ ਹੈ। ਅੱਜ ਖ਼ਬਰ ਆ ਗਈ ਹੈ ਕਿ ਅਮਰੀਕਾ ਵਿੱਚ ਅਡਾਨੀ ਦੇ ਖ਼ਿਲਾਫ਼ ਚੱਲ ਰਹੇ ਕੇਸ ਨੂੰ ਵਾਪਸ ਲਿਆ ਜਾਵੇਗਾ। ਇਸ ਤੋਂ ਸਪੱਸ਼ਟ ਹੋ ਗਿਆ ਹੈ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਸਾਹਮਣੇ ਨਰਿੰਦਰ ਮੋਦੀ ਨੇ ਕਿਉਂ ਗੋਡੇ ਟੇਕੇ ਹਨ? ਦੇਸ਼ ਦੀ ਆਰਥਿਕ ਹਾਲਤ ਤਰਸਯੋਗ ਬਣੀ ਹੋਈ ਹੈ, ਡਾਲਰ ਦੀ ਕੀਮਤ 95 ਰੁਪਏ ਹੋ ਗਈ ਹੈ। ਦੇਸ਼ ਆਰਥਿਕ ਤੌਰ ਤੇ ਨੇਪਾਲ, ਬੰਗਲਾਦੇਸ਼ ਤੇ ਸ਼੍ਰੀਲੰਕਾ ਤੋਂ ਵੀ ਥੱਲੇ ਪੁਜ ਗਿਆ ਹੈ। ਅਗਲੇ ਦਿਨਾਂ ਵਿੱਚ ਹਾਲਾਤ ਹੋਰ ਵੀ ਨਾਜ਼ੁਕ ਹੋਣ ਦੀ ਸੰਭਾਵਨਾ ਹੈ। ਭਾਜਪਾ ਦੇ ਆਗੂਆਂ, ਮੁੱਖ ਮੰਤਰੀਆਂ ਤੇ ਕੈਬਨਿਟ ਮੰਤਰੀਆਂ ਵਲੋਂ ਸਾਈਕਲ ਤੇ ਦਫ਼ਤਰਾਂ ਵਿੱਚ ਜਾਣ ਦਾ ਡਰਾਮਾ ਸ਼ੁਰੂ ਕਰ ਦਿੱਤਾ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਨੇ ਦੋ ਰਾਜਾਂ ਵਿੱਚ ਰੋਡ ਸ਼ੋਅ ਕਰਕੇ ਆਪਣੇ ਆਪ ਨੂੰ ਦੇਸ਼ ਭਗਤ ਹੋਣ ਦਾ ਸਬੂਤ ਪੇਸ਼ ਕੀਤਾ ਹੈ। ਇਸ ਸਮੇਂ ਦੇਸ਼ ਕੰਗਾਲੀ ਦੇ ਦੌਰ ਵੱਲ ਵਧਦਾ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਦੇਸ਼ ਯਾਤਰਾ ਉਪਰ ਨਿਕਲਿਆ ਹੋਇਆ ਹੈ। ਜਨਤਾ ਸੜਕਾਂ ਤੇ ਸਰਮਾਏਦਾਰਾਂ ਵਿਰੁੱਧ ਧਰਨੇ ਮੁਜ਼ਾਹਰੇ ਕਰਨ ਲਈ ਮਜਬੂਰ ਹੋ ਗਈ ਹੈ। ਕੇਂਦਰ ਸਰਕਾਰ ਲੋਕਾਂ ਨੂੰ ਕੋਈ ਜਵਾਬ ਦੇਣ ਦੀ ਬਜਾਏ ਉਹਨਾਂ ਉਪਰ ਲਾਠੀਚਾਰਜ ਕਰਵਾ ਰਹੀ ਹੈ। ਨੀਟ ਦੇ ਪੇਪਰ ਲੀਕ ਹੋਣ ਕਾਰਨ ਨੌਜਵਾਨ ਪੀੜ੍ਹੀ ਖ਼ੁਦਕੁਸ਼ੀਆਂ ਕਰਨ ਲਈ ਮਜਬੂਰ ਹੋ ਗਈ ਹੈ। ਅਗਲੇ ਦਿਨਾਂ ਵਿੱਚ ਹਾਲਾਤ ਹੋਰ ਵੀ ਨਾਜ਼ੁਕ ਹੋਣ ਦੀ ਸੰਭਾਵਨਾ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ। ਭਾਵੇਂ ਅਜੇ ਕੁੱਝ ਕੁ ਚੇਤਨ ਲੋਕ ਜਾਗਦੇ ਹਨ ਜਿਹੜੇ ਕੇਂਦਰ ਸਰਕਾਰ ਦੇ ਵਿਰੁੱਧ ਸੰਘਰਸ਼ ਕਰਨ ਲਈ ਸੜਕਾਂ ਤੇ ਆ ਗਏ ਹਨ। ਬਹੁਗਿਣਤੀ ਲੋਕ ਅਜੇ ਸੁੱਤੇ ਪਏ ਹਨ, ਜਿਹੜੇ ਜਾਗਦੇ ਹਨ ਉਹ ਮਚਲੇ ਹੋ ਗਏ ਹਨ। ਉਹਨਾਂ ਨੂੰ ਡਰ ਹੈ ਕਿ ਉਹ ਕਿਸੇ ਚੱਕਰ ਵਿੱਚ ਨਾ ਫਸ ਜਾਣ। ਕੀ ਬਣੇਗਾ ਦੇਸ਼ ਦੀ ਜਨਤਾ ਦਾ, ਇਹ ਹੁਣ ਸਭ ਨੂੰ ਪਤਾ ਹੈ ਕਿ ਦੇਸ਼ ਫਿਰ ਬਹੁਕੌਮੀ ਕੰਪਨੀਆਂ ਦਾ ਗੁਲਾਮ ਬਣ ਜਾਵੇਗਾ।
ਭਾਜਪਾ 2014 ਤੋਂ ਪਹਿਲਾਂ ਸੰਸਾਰ ਪ੍ਰਸਿੱਧ ਅਰਥ ਸ਼ਾਸਤਰੀ ਡਾਕਟਰ ਮਨਮੋਹਨ ਸਿੰਘ ਨੂੰ ਮੌਨ ਪ੍ਰਧਾਨ ਮੰਤਰੀ ਆਖਦੇ ਸਨ ਕਿ ਉਹ ਰੇਨਕੋਟ ਪਾ ਕੇ ਨਹਾਉਂਦੇ ਹਨ। ਉਸਨੇ ਦੇਸ਼ ਨੂੰ ਸੰਭਾਲ ਕੇ ਰੱਖਿਆ ਹੋਇਆ ਸੀ।
ਜਦੋਂ ਦਾ ਨੌਟੰਕੀ ਬਾਬਾ ਆਇਆ ਹੈ ਦੇਸ਼ ਵਿਕਾਸ ਦੀ ਥਾਂ ਵਿਨਾਸ਼ ਵੱਲ ਵਧਦਾ ਜਾ ਰਿਹਾ ਹੈ। ਹੁਣ ਸਾਰੇ ਹੀ ਡਾਕਟਰ ਮਨਮੋਹਨ ਸਿੰਘ ਨੂੰ ਯਾਦ ਕਰਦੇ ਹਨ। ਆਪਣੇ ਕੀਤੇ ਉਤੇ ਪਛਤਾਉਂਦੇ ਹਨ।
ਇਸੇ ਕਰਕੇ ਕਿਹਾ ਜਾਂਦਾ ਹੈ ਕਿ ਅਨਾੜੀ ਤੇ ਖਿਡਾਰੀ ਵਿੱਚ ਫਰਕ ਹੁੰਦਾ ਹੈ। ਅਣਪੜ੍ਹ ਚਾਹ ਵੇਚਣ ਵਾਲੇ ਨੇ ਦੇਸ਼ ਵਿੱਚ ਦਿੱਤਾ ਹੈ। ਹੁਣ ਤੁਸੀਂ ਦੱਸੋ ਕਿ ਉਹ ਕੌਣ ਹੈ? ਜਿਹੜਾ ਭਾਰਤੀ ਜਨਤਾ ਤੋਂ ਦੇਸ਼ ਭਗਤੀ ਦਾ ਸਰਟੀਫਿਕੇਟ ਮੰਗਦਾ ਹੈ।
-+-+-+
ਬੁੱਧ ਸਿੰਘ ਨੀਲੋਂ
9464370823

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।