ਡਾ. ਮਨਜੀਤ ਸਿੰਘ ਮਝੈਲ ਦੀਆਂ ਦੋ ਪੁਸਤਕਾਂ ਲੋਕ-ਅਰਪਣ

ਸਾਹਿਤ ਚੰਡੀਗੜ੍ਹ ਪੰਜਾਬ

ਚੰਡੀਗੜ੍ਹ 16 ਮਈ ,ਬੋਲੇ ਪੰਜਾਬ ਬਿਊਰੋ;


ਸਾਹਿਤ ਵਿਗਿਆਨ ਕੇਂਦਰ ਚੰਡੀਗੜ੍ਹ ਦੀ ਵਿਸ਼ੇਸ਼ ਇਕੱਤਰਤਾ ਪੰਜਾਬ ਕਲਾ ਭਵਨ ਚੰਡੀਗੜ੍ਹ ਵਿਖੇ ਹੋਈ ਜਿਸ ਵਿਚ ਡਾ. ਮਨਜੀਤ ਸਿੰਘ ਮਝੈਲ ਦੀਆਂ ਦੋ ਬਾਲ ਪੁਸਤਕਾਂ ਲੋਕ-ਅਰਪਣ ਕੀਤੀਆਂ ਗਈਆਂ।ਇਕ ਪੁਸਤਕ “ਕੱਦੂ ਬਾਦਸ਼ਾਹ” ਬਾਲ ਕਹਾਣੀਆਂ ਦੀ ਅਤੇ ਦੂਜੀ ਪੁਸਤਕ “ਮਾਣੋ ਬਿੱਲੀ” ਕਵਿਤਾਵਾਂ/ਗੀਤਾਂ ਦੀ ਹੈ। ਸ਼੍ਰੋਮਣੀ ਸਾਹਿਤਕਾਰ ਮਨਮੋਹਨ ਸਿੰਘ ਦਾਊਂ ਨੇ ਇਸ ਸਮਾਗਮ ਦੀ ਪ੍ਰਧਾਨਗੀ ਕੀਤੀ ਜਦੋਂ ਕਿ ਚੰਡੀਗੜ੍ਹ ਸਾਹਿਤ ਅਕਾਦਮੀ ਦੇ ਜਨ: ਸਕੱਤਰ ਸੁਭਾਸ਼ ਭਾਸਕਰ, ਮੁੱਖ ਮਹਿਮਾਨ ਦੇ ਤੌਰ ਤੇ ਸ਼ਾਮਲ ਹੋਏ। ਇਹਨਾਂ ਤੋਂ ਇਲਾਵਾ ਪ੍ਰਧਾਨਗੀ ਮੰਡਲ ਵਿਚ ਲੇਖਕ ਡਾ. ਮਨਜੀਤ ਸਿੰਘ ਮਝੈਲ ਅਤੇ ਕੇਂਦਰ ਦੇ ਪ੍ਰਧਾਨ ਗੁਰਦਰਸ਼ਨ ਸਿੰਘ ਮਾਵੀ ਵੀ ਸੁਸ਼ੋਭਿਤ ਸਨ।ਮਾਵੀ ਜੀ ਨੇ ਸਭ ਨੂੰ “ਜੀ ਆਇਆਂ” ਆਖਿਆ ਅਤੇ ਕਿਹਾ ਕਿ ਚੰਗਾ ਸਾਹਿਤਕਾਰ, ਚੰਗਾ ਮਨੁੱਖ ਹੋਣਾ ਵੀ ਜਰੂਰੀ ਹੈ।ਪ੍ਰਧਾਨਗੀ ਮੰਡਲ ਨੇ ਪੁਸਤਕਾਂ ਲੋਕ-ਅਰਪਣ ਕੀਤੀਆਂ।ਜਸਵਿੰਦਰ ਸਿੰਘ ਕਾਈਨੌਰ ਨੇ ਪੇਪਰ ਪੜ੍ਹਦੇ ਹੋਏ ਕਹਾਣੀਆਂ ਦੀ ਕਿਤਾਬ ਬਾਰੇ ਕਿਹਾ ਕਿ ਇਹ ਸਮਾਜਿਕ ਜਾਗਰੁਕਤਾ ਦਾ ਸੁਨੇਹਾ ਦਿੰਦੀਆਂ ਹਨ। ਰੰਗੀਨ ਤਸਵੀਰਾਂ ਕਿਤਾਬ ਨੂੰ ਦਿਲਕਸ਼ ਬਣਾ ਦਿੰਦੀਆਂ ਹਨ।ਪਿਆਰਾ ਸਿੰਘ ਰਾਹੀ ਨੇ ਕਿਹਾ ਕਿ ਕਵਿਤਾਵਾਂ ਦੇ ਵਿਸ਼ੇ ਮੌਲਿਕ ਹਨ।ਦ੍ਰਿਸ਼ ਚਿਤਰਣ ਬਹੁਤ ਖੂਬਸੂਰਤ ਹੈ।ਇਹਨਾਂ ਪੁਸਤਕਾਂ ਉਤੇ ਬਲਕਾਰ ਸਿੰਘ ਸਿੱਧੂ,ਬਹਾਦਰ ਸਿੰਘ ਗੋਸਲ, ਭੁਪਿੰਦਰ ਮਲਿਕ ਅਤੇ ਡਾ. ਅਵਤਾਰ ਸਿੰਘ ਪਤੰਗ, ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ।ਗੁਰਨਾਜ ਸਿੰਘ, ਸੁਹਾਨਾ ਅਤੇ ਸ਼ਬੀਨਾਜ ਨੇ ਵੱਖੋ ਵੱਖ ਗੀਤ ਪੇਸ਼ ਕੀਤੇ।ਸ੍ਰੀਮਤੀ ਸੁਦਰਸ਼ਨ ਮਝੈਲ, ਪਰਤਾਪ ਪਾਰਸ, ਰਤਨ ਬਾਬਕਵਾਲਾ, ਬਲਜਿੰਦਰ ਕੌਰ ਸ਼ੇਰਗਿੱਲ ਅਤੇ ਭਰਪੂਰ ਸਿੰਘ ਨੇ ਵੀ ਕਿਤਾਬ ਵਿਚੋਂ ਗੀਤ ਸੁਣਾਏ।ਲੇਖਕ ਨੇ ਕਿਹਾ ਕਿ ਬਾਲ ਸਾਹਿਤ ਲਿਖਣਾ ਔਖਾ ਨਹੀਂ ਕਿਉਂਕਿ ਬੱਚਾ ਹਰ ਬੰਦੇ ਦੇ ਅੰਦਰ ਬੈਠਾ ਹੁੰਦਾ ਹੈ।ਉਹਨਾਂ ਇਕ ਕਵਿਤਾ ਵੀ ਸੁਣਾਈ।ਸੁਭਾਸ਼ ਭਾਸਕਰ ਨੇ ਕਿਹਾ ਕਿ ਬੱਚਿਆਂ ਨੂੰ ਸਾਹਿਤ ਦੀ ਚੇਟਕ ਲਾਉਣੀ ਚਾਹੀਦੀ ਹੈ।ਮਨਮੋਹਨ ਸਿੰਘ ਦਾਊਂ ਨੇ ਕਿਹਾ ਕਿ ਲਿਖਣ ਤੋਂ ਪਹਿਲਾਂ ਬਾਲ ਮਨ ਬਾਰੇ ਗਿਆਨ ਹੋਣਾ ਜਰੂਰੀ ਹੈ।ਨਵੇਂ ਵਿਸ਼ੇ ਤਲਾਸ਼ਣੇ ਪੈਣੇ ਹਨ।ਕੇੰਦਰ ਵਲੋਂ ਸਭ ਮਹਿਮਾਨਾਂ ਦਾ ਮਾਨ-ਸਨਮਾਨ ਕੀਤਾ ਗਿਆ। ਸਟੇਜ ਸੰਚਾਲਨ ਗੁਰਦਰਸ਼ਨ ਸਿੰਘ ਮਾਵੀ ਨੇ ਸੁਚੱਜੇ ਢੰਗ ਨਾਲ ਕੀਤਾ।ਇਸ ਮੌਕੇ ਵੱਡੀ ਗਿਣਤੀ ਵਿਚ ਸਾਹਿਤਕਾਰ, ਵਿਦਵਾਨ ਅਤੇ ਪੱਤਰਕਾਰ ਹਾਜ਼ਰ ਸਨ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।