ਨਿਗਮ ਚੋਣਾਂ ਲਈ ਕਮਿਸ਼ਨ ਵੱਲੋਂ 23 ਆਬਜ਼ਰਵਰ ਨਿਯੁਕਤ

ਚੰਡੀਗੜ੍ਹ ਚੋਣਾਂ ਪੰਜਾਬ

ਚੰਡੀਗੜ੍ਹ17 ਮਈ ,ਬੋਲੇ ਪੰਜਾਬ ਬਿਊਰੋ;

ਰਾਜ ਚੋਣ ਕਮਿਸ਼ਨ ਨੇ ਨਿਗਮ ਤੇ ਕੌਂਸਲ ਚੋਣਾਂ ਦੇ ਮੱਦੇਨਜ਼ਰ ਪੰਜਾਬ ਦੇ ਹਰ ਜ਼ਿਲ੍ਹੇ ’ਚ ਜਨਰਲ ਆਬਜ਼ਰਵਰ ਨਿਯੁਕਤ ਕਰ ਦਿੱਤੇ ਹਨ। ਆਈ ਏ ਐੱਸ ਅਤੇ ਪੀ ਸੀ ਐੱਸ ਅਧਿਕਾਰੀ ਬਤੌਰ ਆਬਜ਼ਰਵਰ ਨਿਗਮ ਚੋਣਾਂ ’ਚ ਤਾਇਨਾਤ ਰਹਿਣਗੇ। ਰਾਜ ਚੋਣ ਕਮਿਸ਼ਨਰ ਰਾਜ ਕੁਮਾਰ ਚੌਧਰੀ ਦਾ ਕਹਿਣਾ ਸੀ ਕਿ ਆਜ਼ਾਦ, ਨਿਰਪੱਖ ਅਤੇ ਸ਼ਾਂਤੀਪੂਰਨ ਚੋਣਾਂ ਕਰਾਉਣ ਲਈ ਆਬਜ਼ਰਵਰ ਦੀ ਤਾਇਨਾਤੀ ਕੀਤੀ ਗਈ ਹੈ। ਅੰਮ੍ਰਿਤਸਰ ਜ਼ਿਲ੍ਹੇ ’ਚ ਪਰਮਦੀਪ ਸਿੰਘ, ਬਰਨਾਲਾ ’ਚ ਪਰਨੀਤ ਸ਼ੇਰਗਿੱਲ, ਬਠਿੰਡਾ ’ਚ ਹਰਸੁਹਿੰਦਰ ਪਾਲ ਸਿੰਘ ਬਰਾੜ, ਫ਼ਿਰੋਜ਼ਪੁਰ ’ਚ ਸੁਖਪ੍ਰੀਤ ਸਿੰਘ ਸਿੱਧੂ, ਫ਼ਰੀਦਕੋਟ ’ਚ ਰੁਬਿੰਦਰਜੀਤ ਸਿੰਘ ਬਰਾੜ, ਫ਼ਾਜ਼ਿਲਕਾ ’ਚ ਰਿਸ਼ਭ ਬਾਂਸਲ, ਫ਼ਤਹਿਗੜ੍ਹ ਸਾਹਿਬ ’ਚ ਹਰਗੁਣਜੀਤ ਕੌਰ, ਗੁਰਦਾਸਪੁਰ ’ਚ ਰਾਕੇਸ਼ ਕੁਮਾਰ ਪੋਪਲੀ, ਹੁਸ਼ਿਆਰਪੁਰ ’ਚ ਹਰਜੋਤ ਕੌਰ, ਜਲੰਧਰ ’ਚ ਪਰਮਵੀਰ ਸਿੰਘ, ਕਪੂਰਥਲਾ ’ਚ ਕਨੂ ਥਿੰਦ/ਸੋਨੂੰ ਦੁੱਗਲ, ਲੁਧਿਆਣਾ ’ਚ ਬਲਦੀਪ ਕੌਰ ਨੂੰ ਆਬਜ਼ਰਵਰ ਵਜੋਂ ਤਾਇਨਾਤ ਕੀਤਾ ਗਿਆ ਹੈ। ਇਸੇ ਤਰ੍ਹਾਂ ਮੋਗਾ ’ਚ ਨਯਨ, ਮਾਨਸਾ ’ਚ ਅਮਿਤ ਸਰੀਨ, ਮਾਲੇਰਕੋਟਲਾ ’ਚ ਪਰਮੋਦ ਸਿੰਗਲਾ, ਸ੍ਰੀ ਮੁਕਤਸਰ ਸਾਹਿਬ ’ਚ ਅਮਰਬੀਰ ਸਿੰਘ, ਪਟਿਆਲਾ ’ਚ ਅਪਨੀਤ ਰਿਆਤ ਅਤੇ ਰਿਸ਼ੀ ਪਾਲ ਸਿੰਘ, ਪਠਾਨਕੋਟ ’ਚ ਅਮਰਿੰਦਰ ਸਿੰਘ ਟਿਵਾਣਾ, ਰੂਪਨਗਰ ’ਚ ਜਗਜੀਤ ਸਿੰਘ, ਸ਼ਹੀਦ ਭਗਤ ਸਿੰਘ ਨਗਰ ’ਚ ਅਮਨਦੀਪ ਕੌਰ, ਮੁਹਾਲੀ ’ਚ ਅਭਿਜੀਤ ਕਪਲਿਸ਼, ਸੰਗਰੂਰ ’ਚ ਕਮਲ ਕੁਮਾਰ ਗਰਗ ਅਤੇ ਤਰਨ ਤਾਰਨ ਜ਼ਿਲ੍ਹੇ ’ਚ ਵਿਕਾਸ ਹੀਰਾ ਨੂੰ ਜਨਰਲ ਆਬਜ਼ਰਵਰ ਲਾਇਆ ਗਿਆ ਹੈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।