ਜਨਗਣਨਾ ਡਿਊਟੀ ਦੌਰਾਨ ਅਧਿਆਪਕਾ ਨੂੰ ਕੁੱਤੇ ਨੇ ਵੱਢਿਆ; ਹਾਲਤ ਗੰਭੀਰ

ਪੰਜਾਬ

ਜ਼ੀਰਾ (ਫ਼ਿਰੋਜ਼ਪੁਰ), 22 ਮਈ ,ਬੋਲੇ ਪੰਜਾਬ ਬਿਊਰੋ;

ਜ਼ੀਰਾ ਹਲਕੇ ਦੇ ਪਿੰਡ ਸਰਹਾਲੀ ਵਿਖੇ ਫੀਲਡ ਵਿੱਚ ਜਨਗਣਨਾ ਦਾ ਕੰਮ ਕਰ ਰਹੀ ਇੱਕ ਸਰਕਾਰੀ ਅਧਿਆਪਕਾ ਨੂੰ ਕੁੱਤੇ ਵੱਲੋਂ ਕੱਟ ਲਿਆ ਗਿਆ, ਜਿਸ ਕਾਰਨ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈ ਅਤੇ ਫਿਲਹਾਲ ਡਾਕਟਰੀ ਇਲਾਜ ਅਧੀਨ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ, ਸਰਕਾਰੀ ਪ੍ਰਾਇਮਰੀ ਸਕੂਲ ਸਰਹਾਲੀ ਵਿਖੇ ਤਾਇਨਾਤ E.T.T. ਅਧਿਆਪਕਾ ਸ਼੍ਰੀਮਤੀ ਗੁਰਜੀਤ ਕੌਰ ਨੂੰ HLB ਨੰਬਰ 102 (ਸਰਹਾਲੀ) ਦੀ ਜਨਗਣਨਾ ਦੀ ਡਿਊਟੀ (Punjab Census) ਸੌਂਪੀ ਗਈ ਸੀ।ਫੀਲਡ ਵਿੱਚ ਕੰਮ ਕਰਦਿਆਂ ਕੁੱਤੇ ਦੇ ਕੱਟਣ ਕਾਰਨ ਉਨ੍ਹਾਂ ਲਈ ਇਸ ਡਿਊਟੀ ਨੂੰ ਅੱਗੇ ਵਧਾਉਣਾ ਮੁਸ਼ਕਿਲ ਹੋ ਗਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਪ੍ਰਸ਼ਾਸਨ ਤੱਕ ਪਹੁੰਚ ਕਰਕੇ ਗੁਹਾਰ ਲਗਾਈ।

ਦਫ਼ਤਰ ਤਹਿਸੀਲਦਾਰ-ਕਮ-ਚਾਰਜ ਸੈਂਸਜ਼ ਅਫ਼ਸਰ, ਜ਼ੀਰਾ ਵੱਲੋਂ ਅਧਿਆਪਕਾ ਦੀ ਬੇਨਤੀ ‘ਤੇ ਹਮਦਰਦੀ ਪੂਰਵਕ ਵਿਚਾਰ ਕਰਦਿਆਂ ਤੁਰੰਤ ਵੱਡਾ ਫੈਸਲਾ ਲਿਆ ਗਿਆ ਹੈ।ਜਨਗਣਨਾ ਦੇ ਕੰਮ ਨੂੰ ਬਿਨਾਂ ਕਿਸੇ ਰੁਕਾਵਟ ਦੇ ਸਮੇਂ ਸਿਰ ਮੁਕੰਮਲ ਕਰਨ ਲਈ ਇੱਕ ਨਵਾਂ ਦਫ਼ਤਰੀ ਹੁਕਮ (ਹੁਕਮ ਨੰ: ਸੈਂਸਜ਼-2027/135) ਜਾਰੀ ਕੀਤਾ ਗਿਆ ਹੈ।ਜ਼ਖਮੀ ਅਧਿਆਪਕਾ ਸ਼੍ਰੀਮਤੀ ਗੁਰਜੀਤ ਕੌਰ ਦੀ ਫੀਲਡ ਵਿੱਚ ਸਹਾਇਤਾ ਲਈ ਹੁਣ ਸ਼੍ਰੀਮਤੀ ਬਲਜੀਤ ਕੌਰ (E.T.T. ਅਧਿਆਪਕਾ) ਦੀ ਡਿਊਟੀ ਲਗਾ ਦਿੱਤੀ ਗਈ ਹੈ।

ਪ੍ਰਸ਼ਾਸਨ ਨੇ ਸ਼੍ਰੀਮਤੀ ਬਲਜੀਤ ਕੌਰ ਨੂੰ ਹਦਾਇਤ ਕੀਤੀ ਹੈ ਕਿ ਉਹ ਤੁਰੰਤ ਇਸ ਕਾਰਜ ਵਿੱਚ ਸਹਾਇਤਾ ਕਰਨਾ ਯਕੀਨੀ ਬਣਾਉਣ ਤਾਂ ਜੋ ਮਕਾਨ ਸੂਚੀਕਰਨ ਦਾ ਕੰਮ ਨਿਰਵਿਘਨ ਨੇਪਰੇ ਚੜ੍ਹ ਸਕੇ।ਇਸ ਹੁਕਮ ਦੀਆਂ ਕਾਪੀਆਂ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ) ਫ਼ਿਰੋਜ਼ਪੁਰ, ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ (ਮੱਖੂ) ਅਤੇ ਸਬੰਧਤ ਸੁਪਰਵਾਈਜ਼ਰ ਸਰਕਲ ਨੂੰ ਅਗਲੇਰੀ ਕਾਰਵਾਈ ਅਤੇ ਹੁਕਮਾਂ ਦੀ ਤਾਮੀਲ ਕਰਵਾਉਣ ਲਈ ਭੇਜ ਦਿੱਤੀਆਂ ਗਈਆਂ ਹਨ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।