ਰੋਟਰੈਕਟ ਕਲੱਬ ਰਾਜਪੁਰਾ ਅਤੇ ਇੰਟਰੈਕਟ ਕਲੱਬ ਰਾਜਪੁਰਾ ਵੱਲੋਂ ਦੋ ਦਿਨਾਂ ਯੋਗਾ ਕੈਂਪ ਦਾ ਸਫ਼ਲ ਸਮਾਪਨ

ਪੰਜਾਬ

ਰਾਜਪੁਰਾ, 21 ਜੂਨ ,ਬੋਲੇ ਪੰਜਾਬ ਬਿਊਰੋ;

ਅੰਤਰਰਾਸ਼ਟਰੀ ਯੋਗਾ ਦਿਵਸ ਦੇ ਮੌਕੇ ‘ਤੇ ਸ਼ਿਵਾਜੀ ਪਾਰਕ ਰਾਜਪੁਰਾ ਵਿਖੇ ਰੋਟਰੈਕਟ ਕਲੱਬ ਰਾਜਪੁਰਾ ਅਤੇ ਇੰਟਰੈਕਟ ਕਲੱਬ ਰਾਜਪੁਰਾ ਵੱਲੋਂ, ਰੋਟਰੀ ਕਲੱਬ ਰਾਜਪੁਰਾ ਪ੍ਰਾਈਮ ਦੇ ਸਹਿਯੋਗ ਨਾਲ 20 ਅਤੇ 21 ਜੂਨ ਨੂੰ ਦੋ ਦਿਨਾਂ ਯੋਗਾ ਕੈਂਪ ਦਾ ਸਫਲ ਆਯੋਜਨ ਕੀਤਾ ਗਿਆ। ਇਸ ਕੈਂਪ ਨੂੰ ਕੈਪੀਟਲ ਸਮਾਲ ਫਾਇਨਾਂਸ ਬੈਂਕ, ਬ੍ਰਾਂਚ ਰਾਜਪੁਰਾ ਵੱਲੋਂ ਵਿਸ਼ੇਸ਼ ਸਹਿਯੋਗ ਕੀਤਾ ਗਿਆ।
ਕੈਂਪ ਵਿੱਚ ਵੱਡੀ ਗਿਣਤੀ ਵਿੱਚ ਬਜੁਰਗਾਂ, ਨੌਜਵਾਨਾਂ, ਮਹਿਲਾਵਾਂ ਅਤੇ ਬੱਚਿਆਂ ਨੇ ਭਾਗ ਲੈ ਕੇ ਯੋਗਾ ਅਤੇ ਤੰਦਰੁਸਤ ਜੀਵਨ ਸ਼ੈਲੀ ਨੂੰ ਅਪਣਾਉਣ ਦਾ ਸੰਦੇਸ਼ ਦਿੱਤਾ। ਪ੍ਰਮਾਣਿਤ ਯੋਗਾ ਟ੍ਰੇਨਰ ਸਿਮਰਨ ਨਾਰੰਗ ਸੋਹਮ ਯੋਗਾ ਸਟੂਡੀਓ ਰਾਜਪੁਰਾ ਨੇ ਭਾਗੀਦਾਰਾਂ ਨੂੰ ਵੱਖ-ਵੱਖ ਯੋਗ ਆਸਨਾਂ, ਪ੍ਰਾਣਾਯਾਮ ਅਤੇ ਧਿਆਨ ਦੀਆਂ ਵਿਧੀਆਂ ਸਿਖਾਈਆਂ ਅਤੇ ਰੋਜ਼ਾਨਾ ਯੋਗਾ ਕਰਨ ਲਈ ਪ੍ਰੇਰਿਤ ਕੀਤਾ।
ਸਮਾਪਨ ਸਮਾਰੋਹ ਦੌਰਾਨ ਰੋਟੇਰੀਅਨ ਰਾਜੀਵ ਪ੍ਰੇਮੀ ਨੇ ਕਿਹਾ ਕਿ ਇਹ ਰੋਟਰੈਕਟ ਕਲੱਬ ਰਾਜਪੁਰਾ ਦੀ ਸਾਲਾਨਾ ਗਤੀਵਿਧੀ ਹੈ, ਜਿਸ ਦਾ ਮਕਸਦ ਲੋਕਾਂ ਵਿੱਚ ਸਿਹਤ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਅਤੇ ਸਕਾਰਾਤਮਕ ਸੋਚ ਨੂੰ ਉਤਸ਼ਾਹਿਤ ਕਰਨਾ ਹੈ।
ਰੋਟੇਰੀਅਨ ਰਾਜਿੰਦਰ ਸਿੰਘ ਚਾਨੀ ਮੈਂਬਰ ਡਿਸਟ੍ਰਿਕਟ ਪਬਲਿਕ ਇਮੇਜ ਕਮੇਟੀ ਰੋਟਰੀ ਇੰਟਰਨੈਸ਼ਨਲ ਡਿਸਟ੍ਰਿਕਟ 3090 ਨੇ ਕਿਹਾ ਕਿ ਨੌਜਵਾਨਾਂ ਨੂੰ ਸਮਾਜਿਕ ਸੇਵਾ ਦੇ ਕਾਰਜਾਂ ਨਾਲ ਜੋੜਨਾ ਸਮੇਂ ਦੀ ਮੁੱਖ ਲੋੜ ਹੈ। ਉਨ੍ਹਾਂ ਕਿਹਾ ਕਿ ਅਜਿਹੇ ਉਪਰਾਲੇ ਰੋਟਰੀ ਦੀ ਪਬਲਿਕ ਇਮੇਜ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਸਮਾਜ ਵਿੱਚ ਸੇਵਾ ਅਤੇ ਸਿਹਤ ਪ੍ਰਤੀ ਜਾਗਰੂਕਤਾ ਵੀ ਵਧਾਉਂਦੇ ਹਨ।
ਕੈਂਪ ਦੇ ਅੰਤ ਵਿੱਚ ਰੋਟਰੈਕਟ ਕਲੱਬ ਰਾਜਪੁਰਾ ਵੱਲੋਂ ਸਾਰੇ ਭਾਗੀਦਾਰਾਂ ਨੂੰ ਸਰਟੀਫਿਕੇਟ ਪ੍ਰਦਾਨ ਕੀਤੇ ਗਏ। ਇਸ ਤੋਂ ਇਲਾਵਾ ਭਾਗੀਦਾਰਾਂ ਨੂੰ ਜੂਟ ਬੈਗ, ਪਾਣੀ ਦੀਆਂ ਬੋਤਲਾਂ ਅਤੇ ਤਾਜ਼ੇ ਫਲ ਵੀ ਵੰਡੇ ਗਏ। ਕੈਂਪ ਦੀ ਸਫਲਤਾ ਲਈ ਸਾਰੇ ਸਹਿਯੋਗੀਆਂ, ਵਲੰਟੀਅਰਾਂ ਅਤੇ ਭਾਗੀਦਾਰਾਂ ਦਾ ਧੰਨਵਾਦ ਕੀਤਾ ਗਿਆ।
ਇਸ ਮੌਕੇ ਰੋਟੇਰੀਅਨ ਸੁਮਿਤ ਮਹਿਤਾ ਪ੍ਰੈਜੀਡੈਂਟ ਇਲੈਕਟ 2026-27 ਰੋਟਰੀ ਕਲੱਬ ਰਾਜਪੁਰਾ, ਰਾਕੇਸ਼ ਵਰਮਾ ਰੋਟਰੀ ਕਲੱਬ ਰਾਜਪੁਰਾ ਪ੍ਰਾਈਮ, ਜਸਵੀਰ ਕੌਰ ਚਾਨੀ, ਰੋਟਰੈਕਟ ਕਲੱਬ ਰਾਜਪੁਰਾ, ਇੰਟਰੈਕਟ ਕਲੱਬ ਰਾਜਪੁਰਾ ਦੇ ਮੈਂਬਰਾਂ ਤੋਂ ਇਲਾਵਾ ਸ਼ਹਿਰ ਦੀਆਂ ਕਈ ਪ੍ਰਮੁੱਖ ਸ਼ਖਸੀਅਤਾਂ ਅਤੇ ਸਮਾਜ ਸੇਵੀ ਵੀ ਹਾਜ਼ਰ ਸਨ। ਇਲਾਕਾ ਨਿਵਾਸੀਆਂ ਵੱਲੋਂ ਦੋ ਦਿਨਾ ਯੋਗਾ ਕੈਂਪ ਦੀਆਂ ਗਤੀਵਿਧੀਆਂ ਦੀ ਭਰਪੂਰ ਸਰਾਹਣਾ ਕੀਤੀ ਗਈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।