ਨੈਸ਼ਨਲ ਵਾਰ ਮੈਮੋਰੀਅਲ ਦੇ ‘ਰੋਲ ਆਫ਼ ਆਨਰ’ ਵਿੱਚ ਮਿਲੀ ਜਗ੍ਹਾ
ਨਵੀ ਦਿੱਲੀ, 26 ਜੂਨ ,ਬੋਲੇ ਪੰਜਾਬ ਬਿਊਰੋ;
ਓਪਰੇਸ਼ਨ ਸਿੰਦੂਰ ਦੌਰਾਨ ਸ਼ਹੀਦ ਹੋਏ ਭਾਰਤੀ ਹਥਿਆਰਬੰਦ ਬਲਾਂ ਦੇ 6 ਜਵਾਨਾਂ ਦੇ ਨਾਮ ਪਹਿਲੀ ਵਾਰ ਅਧਿਕਾਰਤ ਤੌਰ ‘ਤੇ ਜਨਤਕ ਕੀਤੇ ਗਏ ਹਨ। ਇਹਨਾਂ ਨਾਮਾਂ ਨੂੰ ਨੈਸ਼ਨਲ ਵਾਰ ਮੈਮੋਰੀਅਲ ਦੀ ਵੈੱਬਸਾਈਟ ਦੇ ‘ਰੋਲ ਆਫ਼ ਆਨਰ’ ਵਿੱਚ ਸ਼ਾਮਲ ਕੀਤਾ ਗਿਆ ਹੈ।
ਨਵੀਂ ਦਿੱਲੀ ਸਥਿਤ ਰਾਸ਼ਟਰੀ ਯੁੱਧ ਸਮਾਰਕ ਦੀ 3D ਵਾਲ ‘ਤੇ ਸਾਲ 2025 ਦੇ ਹਿੱਸੇ ਵਿੱਚ ਵੀ ਉਨ੍ਹਾਂ ਦੇ ਨਾਮ ਅੰਕਿਤ ਕੀਤੇ ਗਏ ਹਨ। ਨੈਸ਼ਨਲ ਵਾਰ ਮੈਮੋਰੀਅਲ ਦੇ ਤਿਆਗ ਚੱਕਰ ਵਿੱਚ 16 ਗੋਲ ਗ੍ਰੇਨਾਈਟ ਦੀਆਂ ਕੰਧਾਂ ਹਨ, ਜਿਨ੍ਹਾਂ ‘ਤੇ ਆਜ਼ਾਦੀ ਤੋਂ ਬਾਅਦ ਦੇਸ਼ ਲਈ ਆਪਣੀ ਜਾਨ ਵਾਰਨ ਵਾਲੇ ਹਰ ਸੈਨਿਕ ਦਾ ਨਾਮ, ਰੈਂਕ ਅਤੇ ਯੂਨਿਟ ਲਿਖੀ ਹੋਈ ਹੈ। ਰਾਸ਼ਟਰੀ ਯੁੱਧ ਸਮਾਰਕ ਇੰਡੀਆ ਗੇਟ ਦੇ ਕੋਲ ਹੈ। ਇੱਥੇ ਦੇਸ਼ ਦੇ ਸਾਰੇ ਸ਼ਹੀਦ ਸੈਨਿਕਾਂ ਦੇ ਨਾਮ ਕੰਧਾਂ ‘ਤੇ ਅਮਰ ਕਰ ਦਿੱਤੇ ਜਾਂਦੇ ਹਨ। ਹਰ ਸਾਲ ਨਵੇਂ ਸ਼ਹੀਦਾਂ ਦੇ ਨਾਮ ਸਬੰਧਤ ਸਾਲ ਦੇ ਸੈਕਸ਼ਨ ਵਿੱਚ ਜੋੜੇ ਜਾਂਦੇ ਹਨ।
ਸ਼ਹੀਦਾਂ ਦੇ ਨਾਮ ਅਤੇ ਉਨ੍ਹਾਂ ਦੀਆਂ ਯੂਨਿਟਾਂ
ਸੂਬੇਦਾਰ ਮੇਜਰ ਪਵਨ ਕੁਮਾਰ – ਹੈੱਡਕੁਆਰਟਰ 10 ਇਨਫੈਂਟਰੀ ਬ੍ਰਿਗੇਡ
ਰਾਈਫਲਮੈਨ ਸੁਨੀਲ ਕੁਮਾਰ, ਵੀਰ ਚੱਕਰ – 4 ਜੰਮੂ ਐਂਡ ਕਸ਼ਮੀਰ ਲਾਈਟ ਇਨਫੈਂਟਰੀ
ਲਾਂਸ ਨਾਇਕ ਦਿਨੇਸ਼ ਕੁਮਾਰ – 5 ਫੀਲਡ ਰੇਜੀਮੈਂਟ
ਏਵੀਏਸ਼ਨ ਟੈਕਨੀਸ਼ੀਅਨ ਮੂਡ ਮੁਰਲੀਨਾਇਕ – 851 ਲਾਈਟ ਰੇਜੀਮੈਂਟ
ਹਵਲਦਾਰ ਸੁਨੀਲ ਕੁਮਾਰ ਸਿੰਘ – 237 ਫੀਲਡ ਵਰਕਸ਼ਾਪ ਕੰਪਨੀ
ਸਾਰਜੈਂਟ ਸੁਰੇਂਦਰ ਕੁਮਾਰ, ਵਾਯੂ ਮੈਡਲ – 39 ਵਿੰਗ












