ਅਸ਼ੋਕ ਕੁਮਾਰ ਵਰਮਾ ਬਣੇ ਮੀਤ ਪ੍ਰਧਾਨ
ਖਮਾਣੋਂ, 26 ਜੂਨ ,ਬੋਲੇ ਪੰਜਾਬ ਬਿਊਰੋ(ਮਲਾਗਰ ਖਮਾਣੋ);
ਨਗਰ ਪੰਚਾਇਤ ਖਮਾਣੋਂ ਦੀ ਪ੍ਰਧਾਨਗੀ ਦੀ ਚੋਣ ਸਬੰਧੀ ਮੀਟਿੰਗ ਅੱਜ ਹਲਕਾ ਵਿਧਾਇਕ ਰੁਪਿੰਦਰ ਸਿੰਘ ਹੈਪੀ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਖਮਾਣੋਂ ਦੇ ਵਾਰਡ ਨੰਬਰ 9 ਦੇ ਕੌਂਸਲਰ ਸੁਨੀਤਾ ਰਾਣੀ ਪਤਨੀ ਦਰਸ਼ਨ ਕੁਮਾਰ ਸੋਨੀ ਨਗਰ ਪੰਚਾਇਤ ਖਮਾਣੋਂ ਦੇ ਪ੍ਰਧਾਨ ਬਣ ਗਏ ਹਨ। ਮੀਟਿੰਗ ਵਿੱਚ ਸਭ ਤੋਂ ਪਹਿਲਾਂ ਨਵੇਂ ਚੁਣੇ ਕੌਂਸਲਰਾਂ ਨੂੰ ਸਹੁੰ ਚੁਕਾਈ ਗਈ ਅਤੇ ਇਸ ਉਪਰੰਤ ਮੀਟਿੰਗ ਪ੍ਰਕਿਰਿਆ ਸ਼ੁਰੂ ਕੀਤੀ ਗਈ ਜਿਸ ਵਿੱਚ ਐੱਸ.ਡੀ.ਐੱਮ. ਅਰਵਿੰਦ ਕੁਮਾਰ ਕਨਵੀਨਰ ਕਮ ਐੱਸ. ਡੀ. ਐੱਮ. ਖਮਾਣੋਂ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਸਨ। ਹਲਕਾ ਵਿਧਾਇਕ ਰੁਪਿੰਦਰ ਸਿੰਘ ਹੈਪੀ ਨੇ ਮੀਟਿੰਗ ਉਪਰੰਤ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਿ ਪ੍ਰਧਾਨਗੀ ਲਈ ਸੁਨੀਤਾ ਰਾਣੀ ਦਾ ਨਾਮ ਕੌਂਸਲਰ ਮਨਦੀਪ ਸਿੰਘ ਨੇ ਪਰਪੋਜ਼ ਕੀਤਾ ਅਤੇ ਜਿਸ ਉਪਰੰਤ ਸਾਰੇ ਕੌਂਸਲਰਾਂ ਵੱਲੋਂ ਸਰਬਸੰਮਤੀ ਨਾਲ ਸੁਨੀਤਾ ਰਾਣੀ ਨੂੰ ਨਗਰ ਪੰਚਾਇਤ ਖਮਾਣੋਂ ਦਾ ਪ੍ਰਧਾਨ ਚੁਣ ਲਿਆ ਗਿਆ। ਇਸ ਤੋਂ ਇਲਾਵਾ ਅਸ਼ੋਕ ਕੁਮਾਰ ਵਰਮਾ ਨੂੰ ਨਗਰ ਪੰਚਾਇਤ ਖਮਾਣੋ ਦਾ ਮੀਤ ਪ੍ਰਧਾਨ ਚੁਣਿਆ ਗਿਆ












