ਐਮ ਐਲ ਏ ਜੀਵਨਜੋਤ ਕੌਰ ਸਿੱਖ ਕੌਮ ਤੋਂ ਮੁਆਫ਼ੀ ਮੰਗਣ – ਪਾਂਧੀ

ਚੰਡੀਗੜ੍ਹ ਪੰਜਾਬ


ਸ੍ਰੀ ਆਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਤਖ਼ਤ ਸਾਹਿਬ ਉਪਰ ਬੋਝ ਕਹਿਣਾ ਅਫ਼ਸੋਸਜਨਕ ਹੈ

ਚੰਡੀਗੜ੍ਹ 28 ਜੂਨ ,ਬੋਲੇ ਪੰਜਾਬ ਬਿਊਰੋ;


ਪਿਛਲੇ ਕਈ ਦਿਨਾਂ ਤੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਇਕ ਵਿਵਾਦਤ ਵੀਡੀਉ ਸੋਸ਼ਿਲ ਮੀਡੀਆ ਤੇ ਵਾਇਰਲ ਹੋਣ ਤੋਂ ਬਾਅਦ ਇਹ ਮਾਮਲਾ ਇਕ ਧਾਰਮਿਕ ਹੋਣ ਕਰਕੇ ਸ੍ਰੀ ਆਕਾਲ ਤਖਤ ਸਾਹਿਬ ਅੰਮ੍ਰਿਤਸਰ ਸਾਹਿਬ ਵਿਖੇ ਗਿਆ ਜਦੋਂ ਜਨਵਰੀ ਚੌਂ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਆਕਾਲ ਤਖਤ ਸਾਹਿਬ ਪੇਸ਼ ਹੋਏ ਤਾਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਵੀਡੀਉ ਏ ਆਈ ਨਾਲ ਬਣੀ ਹੈ ਤਾਂ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਜੇ ਇਹ ਵੀਡੀਉ ਨਕਲ਼ੀ ਹੈ ਤਾਂ ਇਸ ਦੀ ਜਾਂਚ ਸਰਕਾਰ ਆਪਣੀਆਂ ਦੋ ਲੈਬਾਂ ਤੋਂ ਕਰਵਾਵੇ ਪਰ ਸੱਤਾ ਦੇ ਅੰਹਕਾਰ ਚੌਂ ਮੁਖ ਮੰਤਰੀ ਨੇ ਜਥੇਦਾਰ ਦੀ ਇਕ ਨਾਂ ਸੁਣੀ
ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਸ਼ਹੀਦ ਭਾਈ ਮਨੀ ਸਿੰਘ ਜੀ ਬਾਬਾ ਬਚਿਤੱਰ ਸਿੰਘ ਵੈਲਫੇਅਰ ਸੋਸਾਇਟੀ ਪੰਜਾਬ ਦੇ ਪ੍ਰੈਸ ਸਕੱਤਰ ਭਾਈ ਬਲਵੀਰ ਸਿੰਘ ਪਾਂਧੀ ਨੇ ਕਿਹਾ ਕਿ ਜਦੋਂ ਜਥੇਦਾਰ ਨੇ ਉਸ ਵੀਡੀਓ ਨੂੰ ਲੈਬ ਤੋਂ ਟੈਸਟ ਕਰਵਾਇਆ ਤਾ ਵੀਡੀਓ ਅਸਲੀ ਨਿਕਲੀ ਤਾਂ ਸ੍ਰੀ ਆਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਆਪਣਾਂ ਫੈਸਲਾ ਸੁਣਾ ਦਿੱਤਾ ਉਸ ਤੋਂ ਪੰਜਾਬ ਸਰਕਾਰ ਨੇ ਪੰਜ ਯੂ ਟਰਨ ਮਾਰੇ ਪਰ ਸਰਕਾਰ ਕੋਈ ਪੁਖਤਾ ਸਬੂਤ ਪੇਸ਼ ਜਨਤਕ ਨਹੀ ਕਰ ਸਕੀ
ਭਾਈ ਪਾਂਧੀ ਨੇ ਕਿਹਾ ਕਿ ਬੀਤੇ ਦਿਨੀਂ ਅੰਮ੍ਰਿਤਸਰ ਸਾਹਿਬ ਤੋਂ ਝਾੜੂ ਪਾਰਟੀ ਦੀ ਐਮ ਐਲ ਏ ਬੀਬੀ ਜੀਵਨਜੋਤ ਕੌਰ ਨੇ ਮੁੱਖ ਮੰਤਰੀ ਦੇ ਗੁਨਾਹ ਤੇ ਪਰਦਾ ਆਉਣ ਲਈ ਇਸ ਐਮ ਐਲ ਏ ਬੀਬੀ ਨੇ ਸ੍ਰੀ ਆਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਤਖ਼ਤ ਸਾਹਿਬ ਤੇ ਬੋਝ ਤੱਕ ਕਹਿ ਦਿੱਤਾ ਪਰ ਇਸ ਬੀਬੀ ਨੂੰ ਬੇਨਤੀ ਹੈ ਕਿ ਤਖ਼ਤ ਸਾਹਿਬ ਉਪਰ ਬੋਝ ਜਥੇਦਾਰ ਨਹੀਂ ਬੋਝ ਤਾਂ ਪੰਜਾਬ ਤੇ ਮੁੱਖ ਮੰਤਰੀ ਤੇ ਇਹਨਾਂ ਦੇ ਗੁਨਾਹ ਤੇ ਪਰਦਾ ਪਾਉਣ ਵਾਲੇ ਹਨ
ਭਾਈ ਪਾਂਧੀ ਨੇ ਕਿਹਾ ਕਿ ਬੀਬੀ ਜੀਵਨਜੋਤ ਕੌਰ ਐਮ ਐਲ ਏ ਅੰਮ੍ਰਿਤਸਰ ਸਾਹਿਬ ਸਮੁੱਚੇ ਸਿੱਖ ਪੰਥ ਤੋਂ ਮੁਆਫ਼ੀ ਮੰਗੇ ਸਿੱਖ ਕੌਮ ਇਹੋ ਜਿਹੇ ਮੰਤਰੀਆਂ ਸੰਤਰੀਆਂ ਨੂੰ ਮੂੰਹ ਨਾ ਲਾਵੇ ਜਿਹੜੇ ਕੌਮ ਦੇ ਮਹਾਨ ਤਖ਼ਤ ਨੂੰ ਵੰਗਾਰ ਰਹੇ ਹਨ

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।