ਹਲਕਾ ਕੋਆਰਡੀਨੇਟਰ- ਫੂਲਰਾਜ ਸਿੰਘ ਨੇ ਦਿੱਤੀ 67ਵੀਂ ਅਤੇ 68ਵੀਂ ਬੱਸ ਨੂੰ ਹਰੀ ਝੰਡੀ
ਮੋਹਾਲੀ 29 ਜੂਨ,ਬੋਲੇ ਪੰਜਾਬ ਬਿਊਰੋ :
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ- ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ- ਦੇ ਤਹਿਤ ਅੱਜ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਲਈ ਵਿਧਾਨ ਸਭਾ ਹਲਕਾ ਮੋਹਾਲੀ ਤੋਂ -2 ਬੱਸਾਂ- ਵਿਧਾਇਕ ਕੁਲਵੰਤ ਸਿੰਘ ਦੀ ਦੇਖ-ਰੇਖ ਹੇਠ ਰਵਾਨਾ ਹੋਈਆਂ, ਅੱਜ ਇੱਕ ਬੱਸ ਪਿੰਡ ਦੂਰਾਲੀ ਸੈਕਟਰ- 101 ਸੰਗਤਾਂ ਦੀ ਜਦਕਿ ਦੂਸਰੀ ਬੱਸ ਨੂੰ ਮੋਟੇਮਾਜਰਾ ਪਿੰਡ ਤੋਂ ਹਰੀ ਝੰਡੀ ਦੇ ਕੇ ਹਲਕਾ ਕੁਆਰਡੀਨੇਟਰ- ਫੂਲਰਾਜ ਸਿੰਘ ਨੇ ਰਵਾਨਾ ਕੀਤੀਆਂ, ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਹਲਕਾ ਕੋਆਰਡੀਨੇਟਰ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ- ਫੂਲਰਾਜ ਸਿੰਘ ਨੇ ਦੱਸਿਆ ਕਿ ਪਿੰਡ ਦੁਰਾਲੀ ਤੋਂ ਕਰਮਜੀਤ ਸਿੰਘ ਜਦਕਿ ਪਿੰਡ ਮੋਟੇਮਾਜਰਾ ਤੋਂ ਸਰਪੰਚ ਪਰਮਿੰਦਰ ਸਿੰਘ ਦੀ ਅਗਵਾਈ ਹੇਠ ਸ਼ਰਧਾਲੂਆਂ ਨਾਲ ਭਰੀ ਹੋਈ ਬੱਸ ਨੂੰ ਰਵਾਨਾ ਕੀਤਾ ਗਿਆ, ਉਹਨਾਂ ਕਿਹਾ ਕਿ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸ੍ਰੀ ਦਰਬਾਰ ਸਾਹਿਬ ਸ੍ਰੀ, ਦੁਰਗਿਆਨਾ ਮੰਦਰ, ਰਾਮ ਤੀਰਥ ਵਾਲਮੀਕੀ ਮੰਦਰ, ਵਾਹਗਾ ਬਾਰਡਰ ਅਤੇ ਜਲਿਆਂਵਾਲਾ ਬਾਗ ਦੇ ਦਰਸ਼ਨ ਕਰਨ ਦੇ ਲਈ ਸੰਗਤ ਦੇ ਰੂਪ ਵਿੱਚ ਜਾ ਰਹੇ ਸ਼ਰਧਾਲੂਆਂ ਦੇ ਵਿੱਚ ਬਸ ਰਵਾਨਾ ਹੋਣ ਦੇ ਦੌਰਾਨ ਪਾਇਆ ਜਾ ਰਿਹਾ ਉਤਸ਼ਾਹ ਵੇਖਿਆ ਹੀ ਬਣਦਾ ਸੀ, ਇਸ ਮੌਕੇ ਤੇ ਮੌਜੂਦ ਇਲਾਕੇ ਦੇ ਮੁਹਤਰਮ ਅਤੇ ਸ਼ਰਧਾਲੂਆਂ ਦੇ ਵਿੱਚ ਇਸ ਗੱਲ ਨੂੰ ਲੈ ਕੇ ਬੇਹਦ ਸਕੂਨ ਮਹਿਸੂਸ ਕੀਤਾ ਜਾ ਰਿਹਾ ਸੀ, ਕਿ ਉਹ ਇਸ ਇਤਿਹਾਸਿਕ ਪਲ ਦੇ ਗਵਾਹ ਬਣ ਸਕੇ ਹਨ, ਕਿਉਂਕਿ ਉੰਝ ਤਾਂ ਹਰ ਕੋਈ ਇਹਨਾਂ ਤੀਰਥ ਸਥਾਨਾਂ ਦੀ ਯਾਤਰਾ ਯਾਤਰਾ ਤੇ ਜਾਂਦੇ ਜਰੂਰ ਹਨ ਪ੍ਰੰਤੂ ਸੰਗਤ ਦੇ ਰੂਪ ਵਿੱਚ ਇਸ ਤੀਰਥ ਯਾਤਰਾ ਤੇ ਜਾਣਾ ਆਪਣੇ -ਆਪ ਵਿੱਚ ਇੱਕ ਵਧੀਆ ਅਨੁਭਵ ਹੈ, ਹਲਕਾ ਕੋਆਰਡੀਨੇਟਰ ਫੂਲਰਾਜ ਸਿੰਘ -ਸਟੇਟ ਐਵਾਰਡੀ ਨੇ ਦੱਸਿਆ ਕਿ ਇਸ ਮੌਕੇ ਤੇ ਸ਼ਰਧਾਲੂਆਂ ਦੀ ਤਰਫੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਹਲਕਾ ਵਿਧਾਇਕ ਕੁਲਵੰਤ ਸਿੰਘ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਵੀ ਕੀਤਾ ਜਾ ਰਿਹਾ ਸੀ, ਜਿਨ੍ਹਾਂ ਨੇ ਉਹਨਾਂ ਨੂੰ ਇਹ ਮਹੱਤਵਪੂਰਨ ਮੌਕਾ ਪ੍ਰਦਾਨ ਕੀਤਾ, ਹਲਕਾ ਕੁਆਰੀਨੇਟਰ – ਫੂਲਰਾਜ ਸਿੰਘ ਹੋਰਾਂ ਕਿਹਾ ਕਿ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤੇ ਜਾਣ ਦੇ ਚਾਹਵਾਨ ਸ਼ਰਧਾਲੂਆਂ ਵੱਲੋਂ ਰਜਿਸਟਰੇਸ਼ਨ ਵੱਡੇ ਪੱਧਰ ਤੇ ਕਰਵਾਈ ਜਾ ਰਹੀ ਹੈ, ਉਹਨਾਂ ਕਿਹਾ ਕਿ ਵਿਧਾਇਕ ਕੁਲਵੰਤ ਸਿੰਘ , ਮੇਅਰ ਮੋਹਾਲੀ ਕਾਰਪੋਰੇਸ਼ਨ- ਸਰਬਜੀਤ ਸਿੰਘ ਸਮਾਣਾ ਦੇ ਵੱਲੋਂ ਆਏ ਦਿਨ ਜਾ ਰਹੀਆਂ ਇਹਨਾਂ ਬੱਸਾਂ ਨੂੰ ਹਰੀ ਝੰਡੀ ਦੇ ਕੇ ਪੂਰੇ ਉਤਸ਼ਾਹ ਅਤੇ ਜਾਹੋ- ਜਲਾਲ ਦੇ ਨਾਲ ਰਵਾਨਾ ਕੀਤਾ ਜਾ ਰਿਹਾ ਹੈ, ਫੂਲਰਾਜ ਸਿੰਘ ਹੋਰਾਂ ਦੱਸਿਆ ਕਿ ਜੁਲਾਈ ਮਹੀਨੇ ਤੋਂ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਦੇ ਤਹਿਤ ਤੀਸਰੀ ਬੱਸ ਵੀ ਰਵਾਨਾ ਹੋਇਆ ਕਰੇਗੀ। ਇਸ ਮੌਕੇ ਤੇ ਕਰਮਜੀਤ ਸਿੰਘ ਤੋਂ ਇਲਾਵਾ ਹਰਜਿੰਦਰ ਸਿੰਘ, ਸਰਦਾਰਾ ਸਿੰਘ, ਸੋਹਣ ਸਿੰਘ, ਧੰਨਾ ਸਿੰਘ, ਚੇਤਨ ਸਿੰਘ, ਭੁਪਿੰਦਰ ਸਿੰਘ, ਸੁਰਜੀਤ ਸਿੰਘ ਮੇਵਾ ਸਿੰਘ, ਪਿਆਰਾ ਸਿੰਘ , ਹਰੀ ਸਿੰਘ, ਜੱਗਾ ਸਿੰਘ, ਕਰਮਜੀਤ ਸਿੰਘ, ਸਰਦਾਰਾਂ ਸਿੰਘ, ਹਰਜਿੰਦਰ ਸਿੰਘ- ਲੰਬੜਦਾਰ, ਸੋਮ ਸੋਮ ਸਿੰਘ ਵੀ ਹਾਜ਼ਰ ਸਨ,












