ਚੰਡੀਗੜ੍ਹ 30 ਜੂਨ ,ਬੋਲੇ ਪੰਜਾਬ ਬਿਊਰੋ;
ਮੀਰੀ ਪੀਰੀ ਦੇ ਪ੍ਰਤੀਕ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪਾਵਨ ਤਖ਼ਤ ਸ੍ਰੀ ਆਕਾਲ ਤਖਤ ਸਾਹਿਬ ਦੇ ਹੁਕਮ ਅੱਗੇ ਹਰ ਪ੍ਰਾਣੀ ਦਾ ਫਰਜ਼ ਹੈ ਝੁਕਣਾ ਕਿਉਂਕਿ ਇਹ ਤਖ਼ਤ ਸਿੱਖ ਕੌਮ ਦੀ ਸੁਪਰੀਮੋ ਹੈ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਸ਼ਹੀਦ ਭਾਈ ਮਨੀ ਸਿੰਘ ਜੀ ਬਾਬਾ ਬਚਿਤੱਰ ਸਿੰਘ ਵੈਲਫੇਅਰ ਸੋਸਾਇਟੀ ਦੇ ਪੰਜਾਬ ਪ੍ਰੈਸ ਸਕੱਤਰ ਤੇ ਕਾਂਗਰਸ ਪਾਰਟੀ ਦੇ ਆਗੂ ਭਾਈ ਬਲਵੀਰ ਸਿੰਘ ਪਾਂਧੀ ਨੇ ਕਿਹਾ ਕਿ ਜਿਹੜੇ ਕੁਝ ਦਿਨ ਪਹਿਲਾਂ ਸ੍ਰੀ ਆਕਾਲ ਤਖ਼ਤ ਸਾਹਿਬ ਤੇ ਜਥੇਦਾਰ ਨੂੰ ਬੋਝ ਕਹਿੰਦੇ ਸਨ ਅੱਜ ਸ੍ਰੀ ਆਕਾਲ ਤਖਤ ਸਾਹਿਬ ਦੇ ਸਨਮੁਖ ਹੋ ਕੇ ਆਪਣੀਆਂ ਕਾਨੂੰਨ ਨੂੰ ਲੈ ਕੇ ਕੀਤੀਆਂ ਗਲਤੀਆਂ ਨੂੰ ਮੰਨ ਵੀ ਲਿਆ ਹੈ ਜਿਹੜਾ ਸੀ ਐਮ ਭਗਵੰਤ ਮਾਨ ਕਹਿੰਦਾ ਸੀ ਜਿਹੜਾ ਕਾਨੂੰਨ ਬਣ ਗਿਆ ਤਾਂ ਬਣ ਗਿਆ ਹੁਣ ਕੋਈ ਸੋਧ ਨਹੀਂ ਹੋ ਸਕਦੀ ਅੱਜ ਮੰਤਰੀ ਮੰਡਲ ਨੇ ਇਹ ਮੰਨਿਆ ਕਿ ਅਸੀ ਕਾਨੂੰਨ ਨੂੰ ਪੜਨ ਤੋਂ ਬਿਨਾਂ ਹੀ ਪਾਸ ਦੇ ਦਸਖਤ ਕੀਤੇ ਹਨ
ਜੇ ਆਉਣ ਵਾਲੇ ਸਮੇਂ ਵਿੱਚ ਕਾਨੂੰਨ ਵਿੱਚ ਤਬਦੀਲੀ ਹੁੰਦੀ ਹੈ ਤਾਂ ਇਹ ਸਰਕਾਰ ਦੇ ਵੱਲੋਂ ਇਕ ਯੂ ਟਰਨ ਹੋਵੇਗਾ ਕਿਉਂਕਿ ਸੀ ਐਮ ਦੀ ਵੀਡੀਓ ਦੇ ਮਾਮਲੇ ਵਿਚ ਵੀ ਸਰਕਾਰ 5-6 ਯੂ ਟਰਨ ਮਾਰ ਚੁੱਕੀ ਹੈ ਇਸ ਲਈ ਜਦੋਂ ਬੀਬੀ ਜੀਵਨਜੋਤ ਕੌਰ ਐਮ ਐਲ ਏ ਨੂੰ ਸਵਾਲ ਕੀਤਾ ਤਾਂ ਉਸ ਨੇ ਕਿਸੇ ਵੀ ਸਵਾਲ ਦਾ ਜਵਾਬ ਦੇਣ ਤੋਂ ਪਾਸਾ ਵੱਟਿਆ ਗਿਆ












