ਵਿਸ਼ਵ ਵਾਤਾਵਰਨ ਦਿਵਸ ਨੂੰ ਸਮਰਪਿਤ ਡੰਗਰ ਖੇੜਾ ‘ਚ ਹਰਿਆਵਲ ਮੁਹਿੰਮ ਆਰੰਭੀ

ਪੰਜਾਬ

ਵਿਨੋਦ ਕਿਰੋੜੀਵਾਲ ਅਤੇ ਉਨ੍ਹਾਂ ਦੀ ਧੀ ਰੀਆ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਡੰਗਰ ਖੇੜਾ ਕੈਂਪਸ ਵਿੱਚ 21 ਪੌਦੇ ਲਗਾਏ, ਹਰਿਆ ਭਰਿਆ ਵਾਤਾਵਰਨ ਬਣਾਉਣ ਦਾ ਦਿੱਤਾ ਸੰਦੇਸ਼

ਅਬੋਹਰ, 29 ਜੂਨ 2026 : ਵਿਸ਼ਵ ਵਾਤਾਵਰਨ ਦਿਵਸ ਨੂੰ ਸਮਰਪਿਤ ਡੰਗਰ ਖੇੜਾ ਦੇ ਵਸਨੀਕ ਵਿਨੋਦ ਕਿਰੋੜੀਵਾਲ, ਉਨ੍ਹਾਂ ਦੀ ਬੇਟੀ ਰਿਆ ਕਿਰੋੜੀਵਾਲ ਅਤੇ ਭਤੀਜਾ ਪਵਨ ਕਿਰੋੜੀਵਾਲ ਨੇ ਪਿੰਡ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦੇ ਕੰਪਲੈਕਸ ਵਿਚ 21 ਛਾਂਦਾਰ ਅਤੇ ਵਾਤਾਵਰਨ ਪੱਖੀ ਪੌਦੇ ਲਗਾ ਕੇ ਹਰਿਆ ਭਰਿਆ ਵਾਤਾਵਰਨ ਬਣਾਉਣ ਦਾ ਸੰਦੇਸ਼ ਦਿੱਤਾ। ਇਸ ਮੌਕੇ ਸਕੂਲ ਕੰਪਲੈਕਸ ਵਿਚ ਵਾਤਾਵਰਨ ਸੰਭਾਲ ਅਤੇ ਰੁੱਖ ਲਗਾਉਣ ਦੀ ਮਹੱਤਤਾ ‘ਤੇ ਵੀ ਚਰਚਾ ਕੀਤੀ ਗਈ। ਬੂਟੇ ਲਗਾਉਣ ਦੀ ਮੁਹਿੰਮ ਵਿਚ ਵਿਨੋਦ ਕਿਰੋੜੀਵਾਲ, ਬੇਟੀ ਰਿਆ ਕਿਰੋੜੀਵਾਲ ਅਤੇ ਭਤੀਜਾ ਪਵਨ ਕਿਰੋੜੀਵਾਲ ਦੇ ਨਾਲ ਸਕੂਲ ਸਟਾਫ ਰਾਜਿੰਦਰ ਕੁਮਾਰ, ਰੌਸ਼ਨ ਸਿੰਘ, ਸੁਖਵਿੰਦਰ ਸਿੰਘ, ਵਿਨੋਦ ਕੁਮਾਰ, ਸਤਪਾਲ ਅਤੇ ਸੇਵਾਦਾਰ ਦਲੀਪ ਕੁਮਾਰ ਨੇ ਵਿਸ਼ੇਸ਼ ਤੌਰ ‘ਤੇ ਹਾਜ਼ਰੀ ਭਰੀ। ਸਭ ਨੇ ਪੌਦਿਆਂ ਦੀ ਹਰ ਰੋਜ਼ ਦੇਖਭਾਲ ਅਤੇ ਸੰਭਾਲ ਦਾ ਪ੍ਰਣ ਲੈਂਦਿਆਂ ਵੱਧ ਤੋਂ ਵੱਧ ਰੁੱਖ ਲਗਾਉਣ ਦਾ ਸੱਦਾ ਦਿੱਤਾ।
ਵਿਨੋਦ ਕਿਰੋੜੀਵਾਲ ਨੇ ਕਿਹਾ ਕਿ, “ਵਾਤਾਵਰਨ ਦੀ ਰੱਖਿਆ ਸਿਰਫ ਇਕ ਦਿਨ ਦੀ ਮੁਹਿੰਮ ਨਹੀਂ, ਸਗੋਂ ਸਾਡੀ ਸਾਰਿਆਂ ਦੀ ਜੀਵਨ ਭਰ ਦੀ ਜ਼ਿੰਮੇਵਾਰੀ ਹੈ। ਜੇਕਰ ਹਰ ਵਿਅਕਤੀ ਸਾਲ ਵਿਚ ਕੁੱਝ ਪੌਦੇ ਲਗਾ ਕੇ ਉਨ੍ਹਾਂ ਦੀ ਦੇਖਭਾਲ ਦਾ ਪ੍ਰਣ ਲਵੇ ਤਾਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਾਫ਼ ਅਤੇ ਹਰਿਆ ਭਰਿਆ ਵਾਤਾਵਰਨ ਮਿਲ ਸਕਦਾ ਹੈ।” ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦੇ ਪ੍ਰਿੰਸੀਪਲ ਧਰਮਪਾਲ ਜਾਲਪ ਨੇ ਵਿਨੋਦ ਕਿਰੋੜੀਵਾਲ ਅਤੇ ਉਨ੍ਹਾਂ ਦੇ ਪਰਿਵਾਰ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਦੀ ਇਸ ਮੁਹਿੰਮ ਨੂੰ ਵਾਤਾਵਰਨ ਸੰਭਾਲ ਦੀ ਦਿਸ਼ਾ ਵਿਚ ਇਕ ਮਹੱਤਵਪੂਰਨ ਕਦਮ ਦੱਸਿਆ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।