ਨਵੀਂ ਦਿੱਲੀ, 1 ਜੁਲਾਈ ,ਬੋਲੇ ਪੰਜਾਬ ਬਿਊਰੋ;
CBI ਨੇ ਭ੍ਰਿਸ਼ਟਾਚਾਰ ਖ਼ਿਲਾਫ਼ ਇੱਕ ਵੱਡੀ ਕਾਰਵਾਈ ਕਰਦਿਆਂ 3 ਕਰੋੜ ਰੁਪਏ ਦੇ ਕਥਿਤ ਰਿਸ਼ਵਤਖੋਰੀ ਦੇ ਮਾਮਲੇ ਵਿੱਚ
ਆਈ.ਪੀ.ਐੱਸ . (IPS) ਅਫ਼ਸਰ ਦੀਪਕ ਗਹਿਲਾਵਤ ਨੂੰ ਗ੍ਰਿਫ਼ਤਾਰ ਕੀਤਾ ਹੈ। CBI ਅਧਿਕਾਰੀਆਂ ਵੱਲੋਂ ਬੁੱਧਵਾਰ ਨੂੰ ਸਾਂਝੀ ਕੀਤੀ ਗਈ ਜਾਣਕਾਰੀ
ਅਨੁਸਾਰ, ਇਹ ਪੂਰਾ ਮਾਮਲਾ ਨਕਲੀ ਦਵਾਈਆਂ ਬਣਾਉਣ ਵਾਲੇ ਇੱਕ ਵੱਡੇ ਰੈਕੇਟ ਦੀ ਜਾਂਚ ਨਾਲ ਜੁੜਿਆ ਹੋਇਆ ਹੈ।3 ਕਰੋੜ ਦੀ ਰਿਸ਼ਵਤ ਮਾਮਲੇ ‘ਚ IPS ਅਫ਼ਸਰ ਦੀਪਕ ਗਹਿਲਾਵਤ ਗ੍ਰਿਫ਼ਤਾਰ, ਨਕਲੀ ਦਵਾਈਆਂ ਦੇ ਰੈਕੇਟ ਨਾਲ ਜੁੜੇ ਨੇ ਤਾਰ ਹਨ।DGCA ਦੇ ਸਾਬਕਾ ਖੇਤਰੀ ਨਿਰਦੇਸ਼ਕ ‘ਤੇ ਰਿਸ਼ਵਤ ਬਦਲੇ CBI ਜਾਂਚ ਨੂੰ ਪ੍ਰਭਾਵਿਤ ਕਰਨ ਦਾ ਵੀ ਆਰੋਪ ਹੈ ।CBI ਮੁਤਾਬਕ, ਜਿਸ ਸਮੇਂ ਇਹ ਕਥਿਤ ਘਟਨਾ ਵਾਪਰੀ, ਉਸ ਸਮੇਂ ਆਈਪੀਐੱਸ ਅਫ਼ਸਰ ਦੀਪਕ ਗਹਿਲਾਵਤ ਨਾਗਰਿਕ ਉੱਡਡਅਨ ਡਾਇਰੈਕਟੋਰੇਟ
ਜਨਰਲ (DGCA) ਵਿੱਚ ਖੇਤਰੀ ਨਿਰਦੇਸ਼ਕ (Regional Director) ਦੇ ਅਹੁਦੇ ‘ਤੇ ਤਾਇਨਾਤ ਸਨ। ਉਨ੍ਹਾਂ ‘ਤੇ ਦੋਸ਼ ਹੈ ਕਿ ਉਨ੍ਹਾਂ ਨੇ ਮੋਟੀ ਰਿਸ਼ਵਤ ਦੇ
ਬਦਲੇ ਆਪਣੇ ਅਹੁਦੇ ਅਤੇ ਪ੍ਰਭਾਵ ਦੀ ਵਰਤੋਂ ਕਰਦਿਆਂ ਜਾਂਚ ਏਜੰਸੀ ਦੇਅਧਿਕਾਰੀਆਂ ‘ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਸੀ।
ਇਸ ਦੇ ਨਾਲ ਹੀ ਉਨ੍ਹਾਂ ਨੇ ਪੁਡੂਚੇਰੀ ਦੇ ਇੱਕ ਕਾਰੋਬਾਰੀ ਨੂੰ CBI ਦੀ ਜਾਂਚ ਵਿੱਚ ਉਸ ਦੇ ਪੱਖ ਮੁਤਾਬਕ ਮਨਚਾਹਾ ਨਤੀਜਾ ਦਿਵਾਉਣ ਦਾ ਭਰੋਸਾ ਵੀ ਦਿੱਤਾ
ਸੀ। CBI ਮੁਤਾਬਕ ਇਹ ਮਾਮਲਾ ਜੂਨ ਮਹੀਨੇ ਵਿੱਚ ਏਜੰਸੀ ਵੱਲੋਂ ਚਲਾਏ ਗਏ ਇੱਕ ਗੁਪਤ ਟ੍ਰੈਪ ਆਪ੍ਰੇਸ਼ਨ (Trap Operation) ਦੌਰਾਨ ਸਾਹਮਣੇ
ਆਇਆ ਸੀ। ਇਸ ਕਾਰਵਾਈ ਦੇ ਤਹਿਤ ਦਿੱਲੀ ਪੁਲਿਸ ਦੀ ਕ੍ਰਾ ਈਮ ਬ੍ਰਾਂਚ ਦੇ ਇੰਸਪੈਕਟਰ ਪ੍ਰਦੀਪ ਸਿੰਘ ਅਤੇ ਇੱਕ ਕਥਿਤ ਵਿਚੋਲੇ ਰਾਜ ਕੁਮਾਰ ਨੂੰ ਮੌਕੇ ‘ਤੇ ਗ੍ਰਿਫ਼ਤਾਰ ਕੀਤਾ ਗਿਆ ਸੀ।
ਇਸ ਮਾਮਲੇ ਵਿੱਚ ਕਾਰਵਾਈ ਨੂੰ ਅੱਗੇ ਵਧਾਉਂਦੇ ਉਂ ਹੋਏ CBI ਨੇ ਪਹਿਲਾਂ ਹੀ ਇੰਸਪੈਕਟਰ ਪ੍ਰਦੀਪ ਸਿੰਘ, ਕਥਿਤ ਵਿਚੋਲੇ ਰਾਜਕੁਮਾਰ ਅਤੇ ਪੁਡੂਚੇਰੀ ਦੇ
ਕਾਰੋਬਾਰੀ ਐੱਨਐੱ . ਰਾਜਾ ਦੇਖ਼ਿਲਾਫ਼ ਐੱਫਐੱ.ਆਈ.ਆਰ. (FIR) ਦਰਜ ਕੀਤੀ ਸੀ। ਏਜੰਸੀ ਹੁਣਹੁ ਇਸ ਰਿਸ਼ਵਤਖੋਰੀ ਦੇਪੂਰੇਨੈੱਟਵਰਕ ਨੂੰ ਖੰਗਾਲ ਰਹੀ ਹੈਅਤੇ
ਇਸ ਗੋਰਖ ਧੰਦੇ ਵਿੱਚ ਸ਼ਾਮਲ ਹੋਰਨਾਂ ਲੋਕਾਂ ਦੀ ਭੂਮਿਕਾ ਦੀ ਵੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।












