ਸਿੱਖਿਆ ਵਿਭਾਗ ਦਾ ਬਦਲੀ ਸਿਸਟਮ ਫਿਰ ਉਲਝਿਆ, ਸਟੇਸ਼ਨ ਚੁਆਇਸ ਨੇ ਵਧਾਈਆ ਅਧਿਆਪਕਾਂ ਦੀਆਂ ਮੁਸ਼ਕਲਾਂ

ਚੰਡੀਗੜ੍ਹ ਪੰਜਾਬ

ਚੰਡੀਗੜ੍ਹ 7 ਜੁਲਾਈ ,ਬੋਲੇ ਪੰਜਾਬ ਬਿਊਰੋ;

ਪੰਜਾਬ ਸਿੱਖਿਆ ਵਿਭਾਗ ਵੱਲੋਂ ਅਧਿਆਪਕਾਂ ਦੀਆਂ ਬਦਲੀਆਂ (Transfers) ਨੂੰ ਲੈ ਕੇ ਲਾਗੂ ਕੀਤਾ ਗਿਆ ਆਨਲਾਈਨ ਸਿਸਟਮ ਇੱਕ ਵਾਰ ਫਿਰ ਵਿਵਾਦਾਂ ਅਤੇ ਉਲਝਣਾਂ ਦੇ ਘੇਰੇ ਵਿੱਚ ਆ ਗਿਆ ਹੈ। ਵਿਭਾਗ ਵੱਲੋਂ ਜਾਰੀ ਕੀਤੀ ਗਈ ਤਾਜ਼ਾ ਸਟੇਸ਼ਨ ਚੁਆਇਸ (Station Choice) ਨੇ ਅਧਿਆਪਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਦੀ ਬਜਾਏ ਉਨ੍ਹਾਂ ਦੀਆਂ ਮੁਸ਼ਕਲਾਂ ਨੂੰ ਹੋਰ ਵਧਾ ਦਿੱਤਾ ਹੈ, ਜਿਸ ਕਾਰਨ ਅਧਿਆਪਕ ਵਰਗ ਵਿੱਚ ਭਾਰੀ ਨਿਰਾਸ਼ਾ ਅਤੇ ਰੋਸ ਪਾਇਆ ਜਾ ਰਿਹਾ ਹੈ।ਪ੍ਰੇਸ਼ਾਨ ਅਧਿਆਪਕਾਂ ਦਾ ਕਹਿਣਾ ਹੈ ਕਿ ਵਿਭਾਗ ਦਾ ਇਹ ਤਾਜ਼ਾ ਫੈਸਲਾ ਸਮਝ ਤੋਂ ਪਰ੍ਹੇ ਹੈ। ਅਧਿਆਪਕਾਂ ਨੇ ਸਵਾਲ ਚੁੱਕਦਿਆਂ ਕਿਹਾ, “ਜਦੋਂਵਿਭਾਗ ਵੱਲੋਂ ਅਜੇ ਤੱਕ ਨਾ ਤਾਂ ਬਦਲੀਆਂ ਸਬੰਧੀ ਪੂਰਾ ਡਾਟਾ ਹੀ ਭਰਵਾਇਆ ਗਿਆ ਹੈ ਅਤੇ ਨਾ ਹੀ ਡੀ.ਡੀ.ਓਜ਼ (DDOs) ਵੱਲੋਂ ਇਸ ਦੀ ਕੋਈ ਵੈਰੀਫਿਕੇਸ਼ਨ (ਪੜਤਾਲ) ਕਰਵਾਈ ਗਈ ਹੈ, ਤਾਂ ਫਿਰ ਸਟੇਸ਼ਨ ਚੋਇਸ ਦੀ ਪ੍ਰਕਿਰਿਆ ਕਿਸ ਆਧਾਰ ‘ਤੇ ਸ਼ੁਰੂ ਕੀਤੀ ਜਾ ਸਕਦੀ ਹੈ

ਮਾਮਲਾ ਉਦੋਂ ਹੋਰ ਗੰਭੀਰ ਹੋਗਿਆ ਜਦੋਂ ਈ.ਜੀ .ਐਸ. (EGS), ਐਸ.ਟੀ.ਆਰ. (STR) ਅਤੇ ਐਸੋਸੀਏਟ ਅਧਿਆਪਕਾਂ ਨੂੰ ਪਹਿਲਾਂ ਬਦਲੀ ਫਾਰਮ ਭਰਨ ਦਾ ਮੌਕਾ ਹੀ ਨਹੀਂ ਦਿੱਤਾ ਗਿਆ।ਪਰ ਹੈਰਾਨੀ ਦੀ ਗੱਲ ਹੈਕਿ ਬੀਤੇ ਦਿਨ ਆਏ ਸਟੇਸ਼ਨ ਚੁਆਇਸ ਚੁ ਦੇ ਨੋਟਿਸ ਵਿੱਚ ਇਨ੍ਹਾਂ ਅਧਿਆਪਕਾਂ ਨੂੰ ਸਟੇਸ਼ਨ ਚੋ ਇਸ ਕਰਨ ਲਈ ਆਖ ਦਿੱਤਾ ਗਿਆ ਹੈ। ਅਧਿਆਪਕ ਜਥੇਬੰਦੀਆਂ ਦਾ ਕਹਿਣਾ ਹੈ ਕਿ ਜਦੋਂ ਪੋਰਟਲ ‘ਤੇ ਇਨ੍ਹਾਂ ਅਧਿਆਪਕਾਂ ਦਾ ਡਾਟਾ ਹੀ ਅਪਲੋਡ ਅਤੇ ਵੈਰੀਫਾਈ ਨਹੀਂ ਹੋਇਆ, ਤਾਂ ਇਹ ਅਧਿਆਪਕ ਸਟੇਸ਼ਨਾਂ ਦੀ ਚੋਣ ਕਿਵੇਂ ਕਰ ਸਕਦੇਹਨ। ਸਿਸਟਮ ਦੀ ਇਸ ਤਕਨੀਕੀ ਗੜਬੜੀ (Portal Glitch) ਕਾਰਨ ਅਧਿਆਪਕਾਂ ਨੂੰ ਡਰ ਸਤਾ ਰਿਹਾ ਹੈਕਿ ਉਨ੍ਹਾਂ ਨੂੰ ਗਲਤ ਸਟੇਸ਼ਨ ਅਲਾਟ ਨਾ ਹੋ ਜਾਣ। ਅਧਿਆਪਕਾਂ ਨੇ ਮੰਗ ਕੀਤੀ ਹੈ ਕਿ ਸਿੱਖਿਆ ਵਿਭਾਗ ਤੁਰੰਤ ਇਸ ਬਦਲੀ ਪ੍ਰਕਿਰਿਆ ਦੇ ਨੁਕਸਾਂ ਨੂੰ ਸੁਧਾਰੇ ਅਤੇ ਪਾਰਦਰਸ਼ੀ ਤਰੀਕੇ ਨਾਲ ਪਹਿਲਾਂ ਡਾਟਾ ਵੈਰੀਫਾਈ ਕਰਵਾ ਕੇ ਹੀ ਸਟੇਸ਼ਨ ਚੁਆਇਸ ਦਾ ਮੌਕਾ ਦੇਵੇ।ਦੂਜੇ ਪਾਸੇ ਸਿੱਖਿਆ ਵਿਭਾਗ ਦੇ ਇੱਕ ਅਧਿਕਾਰੀ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ, ਸਾਨੂੰ ਅਧਿਆਪਕਾਂ ਕੋਲੋਂ ਅਜਿਹੀਆਂ ਸੂਚਨਾਵਾਂ ਮਿਲੀਆਂ ਹਨ, ਅਸੀਂ ਸਿਸਟਮ ਠੀਕ ਕਰਨ ਦੀ ਕੋਸਿਸ਼ ਕਰ ਰਹੇ ਹਾਂ। ਅਧਿਕਾਰੀ ਨੇ ਕਿਹਾ ਕਿ, ਆਉਂਦੇ ਕੁੱਝ ਘੰਟਿਆਂ ਦੌਰਾਨ ਇਹ ਸਮੱਸਿਆ ਹੱਲ ਹੋ ਜਾਵੇਗੀ ਅਤੇ ਇਸ ਬਾਰੇ ਉੱਚ ਅਧਿਕਾਰੀਆਂ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।