ਕੈਨਬਰਾ, 9 ਜੁਲਾਈ, ਬੋਲੇ ਪੰਜਾਬ ਬਿਊਰੋ :
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇੰਡੋਨੇਸ਼ੀਆ ਦੇ ਤਿੰਨ ਦਿਨਾਂ ਦੌਰੇ ਤੋਂ ਬਾਅਦ ਆਸਟ੍ਰੇਲੀਆ ਪਹੁੰਚ ਗਏ ਹਨ। ਇਸ ਦੋ ਦਿਨਾਂ ਦੌਰੇ ਦੌਰਾਨ ਪ੍ਰਧਾਨ ਮੰਤਰੀ ਮੋਦੀ ਅਤੇ ਆਸਟ੍ਰੇਲੀਆਈ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਵਿਚਕਾਰ ਵੀਰਵਾਰ ਨੂੰ ਇੱਕ ਮੀਟਿੰਗ ਹੋਣ ਵਾਲੀ ਹੈ; ਦੋਵੇਂ ਨੇਤਾ ਮੀਟਿੰਗ ਦੌਰਾਨ ਸੀਈਸੀਏ (ਵਪਾਰ ਸੌਦੇ) ‘ਤੇ ਚਰਚਾ ਕਰਨਗੇ।
ਇਸ ਤੋਂ ਬਾਅਦ, ਪ੍ਰਧਾਨ ਮੰਤਰੀ ਭਾਰਤ-ਆਸਟ੍ਰੇਲੀਆ ਸੀਈਓ ਫੋਰਮ ਵਿੱਚ ਹਿੱਸਾ ਲੈਣਗੇ ਅਤੇ ਦੋਵਾਂ ਦੇਸ਼ਾਂ ਦੀਆਂ ਪ੍ਰਮੁੱਖ ਕਾਰੋਬਾਰੀ ਹਸਤੀਆਂ ਨੂੰ ਸੰਬੋਧਨ ਕਰਨਗੇ। ਇਸ ਤੋਂ ਬਾਅਦ, ਮੋਦੀ ਮੈਲਬੌਰਨ ਦੇ ਮਾਰਵਲ ਸਟੇਡੀਅਮ ਵਿੱਚ ਇੱਕ ਕਮਿਊਨਿਟੀ ਸਮਾਗਮ ਵਿੱਚ ਸ਼ਾਮਲ ਹੋਣਗੇ, ਜਿਸ ਵਿੱਚ ਭਾਰਤੀ ਮੂਲ ਦੇ ਲਗਭਗ 40,000 ਲੋਕਾਂ ਦੇ ਸ਼ਾਮਲ ਹੋਣ ਦੀ ਉਮੀਦ ਹੈ।
ਆਪਣੀ ਆਸਟ੍ਰੇਲੀਆ ਫੇਰੀ ਸਮਾਪਤ ਕਰਨ ਤੋਂ ਬਾਅਦ, ਮੋਦੀ 11 ਜੁਲਾਈ ਨੂੰ ਨਿਊਜ਼ੀਲੈਂਡ ਪਹੁੰਚਣਗੇ।












