ਉਸਾਰੀ ਨਾਲ ਸੰਬੰਧਿਤ ਮਿਸਤਰੀਆਂ ਤੇ ਮਜ਼ਦੂਰਾਂ ਦੀ ਰਜਿਸਟ੍ਰੇਸ਼ਨ ਕਰਨ ਲਈ ਕੈਂਪ ਲਾਇਆ ਗਿਆ

ਪੰਜਾਬ

ਮਜਦੂਰਾ ਨੇ ਨਵੀਂ ਰਜਿਸਟਰੇਸ਼ਨ ਅਤੇ ਪੁਰਾਣੇ ਇਤਰਾਜ਼ ਦੂਰ ਕਰਵਾਏ


ਸ੍ਰੀ ਚਮਕੌਰ ਸਾਹਿਬ, 9, ਜੁਲਾਈ ,ਬੋਲੇ ਪੰਜਾਬ ਬਿਊਰੋ;

ਉਸਾਰੀ ਨਾਲ ਸੰਬੰਧਿਤ ਮਿਸਤਰੀਆਂ ਤੇ ਮਜ਼ਦੂਰਾਂ ਦੀ ਜਥੇਬੰਦੀ ਸ੍ਰੀ ਵਿਸ਼ਕਰਮਾ ਬਿਲਡਿੰਗ ਸਾਰੀ ਕਿਰਤੀ ਕਾਮਾ ਯੂਨੀਅਨ ਰਜਿਸਟਰ ਸਬੰਧਿਤ ਇਫਟੂ ਬਲਾਕ ਸ੍ਰੀ ਚਮਕੌਰ ਸਾਹਿਬ ਵੱਲੋਂ ਕਿਰਤ ਵਿਭਾਗ ਤੇ ਸੁਵਿਧਾ ਕੇਂਦਰ ਦੇ ਸਹਿਯੋਗ ਨਾਲ ਮਜ਼ਦੂਰਾਂ ਦੀ ਨਵੀਂ ਰਜਿਸਟਰੇਸ਼ਨ ਕਰਨ, ਪੁਰਾਣੀ ਰਜਿਸਟਰੇਸ਼ਨ ਨਿਊ ਕਰਨ, ਪੈਨਸ਼ਨ ਕੇਸ, ਅਤੇ ਹੋਰ ਲੰਮੇ ਸਮੇਂ ਤੋਂ ਕੇਸਾਂ ਤੇ ਲੱਗ ਰਹੇ ਇਤਰਾਜਾਂ ਨੂੰ ਦੂਰ ਕਰਨ ਲਈ ਸ੍ਰੀ ਵਿਸ਼ਵਕਰਮਾ ਭਵਨ ਵਿਖੇ ਲੇਬਰ ਸੁਵਿਧਾ ਕੈਂਪ ਲਾਇਆ ਗਿਆ। ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਯੂਨੀਅਨ ਦੇ ਬਲਾਕ ਪ੍ਰਧਾਨ ਬਲਵਿੰਦਰ ਸਿੰਘ ਭੈਰੋ ਮਾਜਰਾ, ਇਫਟੂ ਦੇ ਜ਼ਿਲ੍ਹਾ ਸਕੱਤਰ ਮਲਾਗਰ ਖਮਾਣੋ ਨੇ ਦੱਸਿਆ ਕਿ ਜਥੇਬੰਦੀ ਵੱਲੋਂ ਕਿਰਤ ਕਮਿਸ਼ਨਰ ਪੰਜਾਬ, ਸਹਾਇਕ ਕਿਰਤ ਕਮਿਸ਼ਨ, ਡਿਪਟੀ ਕਮਿਸ਼ਨਰ ਨੂੰ ਦਿੱਤੇ ਮੰਗ ਪੱਤਰ ਰਾਹੀਂ ਮੰਗ ਕੀਤੀ ਜਾ ਰਹੀ ਸੀ ਕਿ ਮਜ਼ਦੂਰਾਂ ਦੇ ਕੰਮਾਂ ਸਬੰਧੀ ਬਲਾਕ ਪੱਧਰੀ ਕੈਂਪ ਲਾਏ ਜਾਣ। ਜਿਸ ਨੂੰ ਅਮਲ ਰੂਪ ਵਿੱਚ ਲਾਗੂ ਕਰਦਿਆਂ ਕਿਰਤ ਵਿਭਾਗ ਵੱਲੋਂ ਲੇਬਰ ਇੰਸਪੈਕਟਰ ਨਵੀਨ ਮਾਨ ਦੀ ਅਗਵਾਈ ਵਿੱਚ ਕੈਂਪ ਲਾਇਆ ਗਿਆ। ਜਿਸ ਵਿੱਚ 105ਦੇ ਲਗਭਗ ਨਵੀਆਂ ਰਜਿਸਟ੍ਰੇਸ਼ਨਾ ,ਨਿਊ ਕਰਨ, ਪੁਰਾਣੇ ਇਤਰਾਜ਼ ਦੂਰ ਕਰਵਾਏ ਗਏ। ਇਨ੍ਹਾਂ ਆਗੂਆਂ ਨੇ ਦੱਸਿਆ ਕਿਹਾ ਕਿ ਉਸਾਰੀ ਨਾਲ ਸੰਬੰਧਿਤ ਮਜ਼ਦੂਰਾਂ ਦੀਆਂ ਨਵੀਆਂ ਰਜਿਸਟ੍ਰੇਸ਼ਨਾ, ਪੈਨਸ਼ਨਾਂ , ਵਜ਼ੀਫੇ ,ਐਲ ਟੀ ਸੀ, ਮੈਡੀਕਲ ਕਲੇਮ, ਐਕਸਗਰੇਸ਼ੀਆ ਗਰਾਂਟ ਆਦਿ ਮੰਗਾਂ ਲੰਮੇ ਸਮੇਂ ਤੋਂ ਪੇਡਿੰਗ ਪਈਆ, ਜਿਨਾਂ ਨੂੰ ਅਮਲ ਵਿੱਚ ਲਾਗੂ ਕਰਨ ਲਈ ਯੂਨੀਅਨ ਯਤਨ ਕਰ ਰਹੀ ਹੈ। ਇਨ੍ਹਾਂ ਦੱਸਿਆ ਕਿ ਫਾਰਮਾਂ ਦੀਆਂ ਆਨਲਾਈਨ ਪ੍ਰਕਿਰਿਆ ਲਈ ਸਾਇਡਾ ਵਿੱਚ ਰੁਕਾਵਟ ਪੈਂਦੀ ਹੈ। ਭਾਵੇਂ ਇਸ ਕੈਂਪ ਵਿੱਚ ਵੱਡੀ ਗਿਣਤੀ ਉਸਾਰੀ ਕਿਰਤੀ ਸ਼ਾਮਲ ਹੋਏ ਹਨ ਅਤੇ ਲੇਬਰ ਕਾਰਡਾਂ ਲਈ ਮਜ਼ਦੂਰਾਂ ਵਿੱਚ ਭਾਰੀ ਉਤਸ਼ਾਹ ਪਾਇਆ ਗਿਆ ਹੈ। ਕਿਰਤ ਵਿਭਾਗ ਦੇ ਅਧਿਕਾਰੀਆਂ ਨੇ ਭਰੋਸਾ ਦਿੱਤਾ ਕਿ ਲੇਬਰ ਸੁਵਿਧਾ ਕੈਂਪ ਜਾਰੀ ਰੱਖੇ ਜਾਣਗੇ, ਮੋਕੇ ਕਿਰਤ ਵਿਭਾਗ ਦੇ ਇੰਸਪੈਕਟਰ ਤੋਂ ਇਲਾਵਾ ਚਰਨਜੀਤ ਸਿੰਘ, ਸਨਦੀਪ ਕੁਮਾਰ, ਲੇਬਰ ਵੈਲਫੇਅਰ ਬੋਰਡ, ਸੁਵਿਧਾ ਕੇਂਦਰ ਵੱਲੋਂ ਵਰਿੰਦਰ ਬਾਵਾ, ਯੂਨੀਅਨ ਵੱਲੋਂ ਜਸਵੀਰ ਸਿੰਘ ਧਾਲੀਵਾਲ, ਸਤਵਿੰਦਰ ਸਿੰਘ ਨੀਟਾ, ਗੁਲਾਬ ਚੰਦ ਚੌਹਾਨ, ਗੁਰਮੇਲ ਸਿੰਘ,ਸੋਹਣ ਸਿੰਘ, ਦੇਵਿੰਦਰ ਸਿੰਘ ਰਾਜੂ, ਹਰਸਪ੍ਰੀਤ ਸਿੰਘ, ਜਗਤਾਰ ਸਿੰਘ ਰੱਤੋ ਆਦਿ ਹਾਜ਼ਰ ਸਨ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।