ਚੰਡੀਗੜ੍ਹ, 14 ਜੁਲਾਈ, ਬੋਲੇ ਪੰਜਾਬ ਬਿਊਰੋ ;
ਫਿਰੋਜ਼ਪੁਰ ਦੇ ਇੱਕ ਪਹਿਲਵਾਨ ਅਮਨਪ੍ਰੀਤ ਸਿੰਘ ਸ਼ੇਰਾ ਨੇ ਪਾਵਰ ਸਲੈਪ ਮੁਕਾਬਲੇ ਦੌਰਾਨ ਸਾਬਕਾ WWE ਵਰਲਡ ਹੈਵੀਵੇਟ ਚੈਂਪੀਅਨ ਜੈਕ ਹੇਗਰ ਨੂੰ ਇੱਕ ਥੱਪੜ ਨਾਲ ਬੇਹੋਸ਼ ਕਰ ਦਿੱਤਾ। ਹਾਲਾਂਕਿ ਪਹਿਲੇ ਦੋ ਰਾਊਂਡਾਂ ਵਿੱਚ ਹੇਗਰ ਨੇ ਲੀਡ ਬਣਾਈ ਰੱਖੀ ਸੀ, ਪਰ ਤੀਜੇ ਰਾਊਂਡ ਵਿੱਚ ‘ਸ਼ੇਰਾ’ ਦੇ ਇੱਕ ਜ਼ਬਰਦਸਤ ਥੱਪੜ ਨੇ ਉਸਨੂੰ ਬਾਹਰ ਕਰ ਦਿੱਤਾ।
ਜਿੱਤ ਤੋਂ ਬਾਅਦ, ਸ਼ੇਰਾ ਨੇ ਸਟੇਜ ‘ਤੇ ਹੀ ਆਪਣੀ ਟੀ-ਸ਼ਰਟ ਉਤਾਰ ਕੇ ਜਸ਼ਨ ਮਨਾਇਆ, ਜਦੋਂ ਕਿ ਹੇਗਰ ਨੂੰ ਆਪਣੇ ਕਰੀਅਰ ਦੀ ਪਹਿਲੀ ਨਾਕਆਊਟ ਹਾਰ ਦਾ ਸਾਹਮਣਾ ਕਰਨਾ ਪਿਆ। ਇਹ ਪਾਵਰ ਸਲੈਪ 21 ਮੁਕਾਬਲਾ 10 ਜੁਲਾਈ, 2026 ਨੂੰ ਲਾਸ ਵੇਗਾਸ ਵਿੱਚ ਹੋਇਆ।
ਅਮਨਪ੍ਰੀਤ ਸਿੰਘ ਪਹਿਲਾਂ TNA ਰੈਸਲਿੰਗ, WWE NXT ਅਤੇ OVW ਹੈਵੀਵੇਟ ਵਿੱਚ ਹਿੱਸਾ ਲੈ ਚੁੱਕਾ ਹੈ; ਉਹ ਰਿੰਗ ਵਿੱਚ ‘ਮਹਾਬਲੀ ਸ਼ੇਰਾ’ ਦੇ ਨਾਮ ਨਾਲ ਮਸ਼ਹੂਰ ਹੈ।












