ਐਕਟਿਵ ਜਰਨਲਿਸਟਸ ਯੂਨੀਅਨ ਆਫ ਪੰਜਾਬ (AJUP)ਵਲੋਂ ਪੱਤਰਕਾਰ ਰਮੇਸ਼ ਹਾਂਡਾ ‘ਤੇ ਹਮਲੇ ਦੀ ਨਿੰਦਾ

ਚੰਡੀਗੜ੍ਹ ਪੰਜਾਬ


ਚੰਡੀਗੜ੍ਹ, 18 ਜੁਲਾਈ, ਬੋਲੇ ਪੰਜਾਬ ਬਿਊਰੋ :
ਐਕਟਿਵ ਜਰਨਲਿਸਟਸ ਯੂਨੀਅਨ ਆਫ ਪੰਜਾਬ (ਏ. ਜੇ. ਯੂ. ਪੀ.) ਬੀਜੇਪੀ ਦੇ ਯੁਵਾ ਵਿੰਗ ਚੰਡੀਗੜ੍ਹ ਵੱਲੋਂ ਪੰਜਾਬ ਕੇਸਰੀ ਦੇ ਪੱਤਰਕਾਰ ਰਮੇਸ਼ ਹਾਂਡਾ ਨਾਲ ਕੀਤੀ ਗਈ ਹੱਥੋ ਪਾਈ ਦੀ ਸਖ਼ਤ ਨਿੰਦਾ ਕਰਦੀ ਹੈ ਅਤੇ ਬੀਜੇਪੀ ਤੋਂ ਮੰਗ ਕਰਦੀ ਹੈ ਕੇ ਉਹ ਜਨਤਕ ਤੌਰ ‘ਤੇ ਮੁਆਫੀ ਮੰਗੇ।
ਪ੍ਰਾਪਤ ਜਾਣਕਾਰੀ ਮੁਤਾਬਿਕ ਪੱਤਰਕਾਰ ਹਾਂਡਾ ਆਪਣੇ ਫੋਨ ਤੇ chandigarh undertaking ਦੀਆਂ ਸਰਕਾਰੀ ਬੱਸਾਂ ਚ PEC ਵੱਲ ਜਾਂਦੇ ਯੁਵਾ ਮੋਰਚਾ ਦੇ ਕਾਰਕੁਨਾਂ ਦੀ ਵੀਡਿਉ ਬਣਾ ਰਿਹਾ ਸੀ, ਇਸ ਦੌਰਾਨ ਉਸ ‘ਤੇ ਹਮਲਾ ਕੀਤਾ ਗਿਆ ਅਤੇ ਫੋਨ ਖੋਹ ਲਿਆ ਗਿਆ। ਇਹ ਕਾਰਕੁੰਨ ਪ੍ਰਧਾਨ ਮੰਤਰੀ ਦੇ ਪ੍ਰੋਗਰਾਮ ‘ਚ ਸ਼ਾਮਿਲ ਹੋਣ ਲਈ ਜਾ ਰਹੇ ਸੀ। ਬਾਅਦ ਵਿਚ ਟੁੱਟਾ ਫੋਨ ਚੰਡੀਗੜ੍ਹ ਪ੍ਰੈਸ ਕਲੱਬ ‘ਚ ਕਿਸੇ ਹੱਥ ਭੇਜ ਦਿੱਤਾ ਗਿਆ।
ਚੰਡੀਗੜ੍ਹ ਪ੍ਰੈਸ ਕਲੱਬ ਦੇ ਪ੍ਰਧਾਨ ਦੀ ਅਗਵਾਈ ‘ਚ ਇਕ ਵਫਦ ਡੀਜੀਪੀ ਨੂੰ ਮਿਲਿਆ ਅਤੇ ਪਰਚਾ ਦਰਜ ਕਰਨ ਲਈ ਬੇਨਤੀ ਕੀਤੀ, ਪਰ ਅਜੇ ਤੱਕ ਪਰਚਾ ਦਰਜ ਨਹੀਂ ਹੋਇਆ।
ਏ. ਜੇ. ਯੂ. ਪੀ. ਕਾਰਜਕਾਰਨੀ ਬੀਜੇਪੀ ਦੇ ਯੁਵਾ ਵਿੰਗ ਚੰਡੀਗੜ੍ਹ ਦੀ ਇਸ ਹਰਕਤ ਦੀ ਨਿੰਦਾ ਕਰਦੀ ਹੋਈ ਪੰਜਾਬ ਕੇਸਰੀ ਅਦਾਰੇ ਤੋਂ ਵੀ ਮੰਗ ਕਰਦੀ ਹੈ ਕੇ ਉਹ ਆਪਣੇ ਪੱਤਰਕਾਰ ਨਾਲ ਖੜੇ ਅਤੇ ਉਸਦੇ ਮਾਨ ਸਤਿਕਾਰ ਨੂੰ ਬਹਾਲ ਕਰਨ ਲਈ ਆਪਣੀ ਬਣਦੀ ਜ਼ਿੰਮੇਵਾਰੀ ਨਿਭਾਏ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।