ਦਵਿੰਦਰ ਬਾਂਸਲ, ਟਰਾਂਟੋ ਦਾ ਨਵਾਂ ਕਾਵਿ ਸੰਗ੍ਰਹਿ ‘ਦੀਦ’ ਹੋਇਆ ਲੋਕ ਅਰਪਣ

ਸੰਸਾਰ ਸਾਹਿਤ ਪੰਜਾਬ

‘ਦੀਦ’ ਨਾਰੀ ਪੀੜਾ ਤੇ ਰੁਮਾਂਸਵਾਦ ਦਾ ਕਾਵਿ ਚਿੱਤਰਨ ਹੈ


ਬਰੈਂਪਟਨ (ਕੈਨੇਡਾ), 20 ਜੁਲਾਈ ,ਬੋਲੇ ਪੰਜਾਬ ਬਿਊਰੋ ,ਹਰਦੇਵ ਚੌਹਾਨ:

ਦਵਿੰਦਰ ਬਾਂਸਲ, ਟਰਾਂਟੋ (ਕਨੇਡਾ) ਦਾ ਨਵਾਂ ਕਾਵਿ ਸੰਗ੍ਰਹਿ ‘ਦੀਦ’ ਜਗਤ ਪੰਜਾਬੀ ਸਭਾ ਕੈਨੇਡਾ ਅਤੇ ਓਂਟਾਰੀਓ ਫਰੈਡਜ਼ ਕਲੱਬ ਵੱਲੋਂ 12ਵੀਂ ਵਰਲਡ ਪੰਜਾਬੀ ਕਾਨਫਰੰਸ ਦੌਰਾਨ ਸ. ਅਜੈਬ ਸਿੰਘ ਚੱਠਾ, ਚੇਅਰਮੈਨ, ਹਰਜਿੰਦਰ ਕੌਰ ਮੈਂਬਰ ਇੰਚਾਰਜ ਐਜੂਕੇਸ਼ਨ, ਪ੍ਰੈਜੀਡੈਂਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ,
ਬਲਵਿੰਦਰ ਸਿੰਘ ਚੱਠਾ, ਯੂ.ਐਸ.ਏ ਸਮੇਤ
ਵਿਸ਼ਵ ਦੇ ਸਹਿਤਕਾਰਾਂ, ਲੇਖਕਾਂ ਕਵੀਆਂ ਤੇ ਬੁਧੀਜੀਵੀਆਂ ਦੀ ਹਾਜਰੀ ਵਿੱਚ ਲੋਕ ਅਰਪਤ ਹੋਇਆ।
ਪੰਜਾਬ ਤੇ ਪੰਜਾਬੀ ਸਭਿਆਚਾਰ ਦੀ ਝਲਕ ਮਕਬੂਲ ਪਰਵਾਸੀ ਕਵਿਤਰੀ ਦਵਿੰਦਰ ਬਾਂਸਲ ਨੂੰ ਮਿਲ ਕੇ ਜਾਂ ਉਸ ਦੀਆਂ ਕਵਿਤਾਵਾਂ ਪੜ੍ਹ ਕੇ ਵੇਖੀ, ਵਾਚੀ ਜਾ ਸਕਦੀ।
ਹੁਣ ਤੱਕ ਦਵਿੰਦਰ ਬਾਂਸਲ ਦੇ ਤਿੰਨ ਕਾਵਿ ਸੰਗ੍ਰਹਿ ‘ਮੇਰੀਆਂ ਝਾਂਜਰਾਂ ਦੀ ਛਨ-ਛਨ’ (1998 ), ‘ਜੀਵਨ ਰੁੱਤ ਦੀ ਮਾਲਾ’ (2023) ਅਤੇ ‘ਸਵੈ ਦੀ ਪਰਕਰਮਾ’ (2023) ਪ੍ਰਕਾਸ਼ਤ ਹੋ ਚੁੱਕੇ । ‘ਮੇਰੀਆਂ ਝਾਂਜਰਾਂ ਦੀ ਛਨ-ਛਨ’ ਕਾਵਿ ਸੰਗ੍ਰਹਿ ਦੇ ਤਿੰਨ ਐਡੀਸ਼ਨ ਛਪ ਚੁੱਕੇ ।
ਬਹੁ-ਪਰਤੀ ਦਵਿੰਦਰ ਬਾਂਸਲ ਦੀਆਂ ਕਵਿਤਾਵਾਂ ਵਿਲੱਖਣ ਛੂਹ ਵਾਲੀਆਂ ਕਿਸੇ ਵਹਿੰਦੇ ਦਰਿਆ ਦੀਆਂ ਬਹੁ-ਰੰਗੀ ਤਰੰਗਾਂ ਹਨ।
‘ਦੀਦ’ ਉਸਦਾ ਚੌਥਾ ਕਾਵਿ ਸੰਗ੍ਰਹਿ ਹੈ ਜਿਸ ਵਿੱਚ ਛੋਟੀਆਂ-ਵੱਡੀਆਂ ਤੇ ਖੁਲ੍ਹੀਆਂ 56 ਕਵਿਤਾਵਾਂ ਸ਼ਾਮਲ ਨੇ।
‘ਦੀਦ’ ਵਿਚਲੀਆਂ ਰੰਗ ਬਰੰਗੀਆਂ ਕਵਿਤਾਵਾਂ ਦੀ ਰਵਾਨੀ ਦਰਿਆ ਕਿਸੇ ਦੀਆਂ ਲਹਿਰਾਂ ਵਰਗੀ।
ਸਮਾਜਿਕ ਤਾਣੇ-ਬਾਣੇ ‘ਚ ਵਿਚਰਦਿਆਂ ਜੋ ਪ੍ਰਭਾਵ ਬਾਂਸਲ ਨੇ ਗ੍ਰਹਿਣ ਕੀਤੇ ਉਨ੍ਹਾਂ ਨੂੰ ਯਾਦਗਾਰੀ ਕਵਿਤਾਵਾਂ ਦਾ ਰੂਪ ਦਿੱਤਾ। ਉਹ ਦੱਸਦੀ ਹੈ ਕਿ ਹਾਰ ਸ਼ਿੰਗਾਰ ਨਾਲ ਔਰਤ ਸੁੰਦਰ ਤਾਂ ਦਿਸਦੀ ਪ੍ਰੰਤੂ ਮਾਨਸਿਕ ਸ਼ਾਂਤੀ ਰੂਹਾਨੀ ਮੁਹੱਬਤਾਂ ਨਾਲ ਮਿਲਦੀ ਹੈ। ਉਸਦਾ ਕਾਵਿ ਸੰਗ੍ਰਹਿ ‘ਦੀਦ’ ਨਾਰੀ ਪੀੜਾ ਤੇ ਰੁਮਾਂਸਵਾਦ ਦਾ ਕਾਵਿ ਚਿੱਤਰਨ ਹੈ। ਇਹ ਬੇਸ਼ਕੀਮਤੀ ਕਿਤਾਬ ਪ੍ਰਿਥਮ ਪ੍ਰਕਾਸ਼ਨ ਪਟਿਆਲਾ ਨੇ ਛਾਪੀ ਹੈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।