ਆਰ..ਪੀ. ਸ਼ਰਮਾ ਅਤੇ ਕੌਂਸਲਰ- ਕਮਲਜੀਤ ਕੌਰ ਸੁਹਾਣਾ ਨੇ ਕਰਵਾਈ ਕੰਮ ਦੀ ਰਸਮੀ ਸ਼ੁਰੂਆਤ.
ਮੋਹਾਲੀ 31 ਜੁਲਾਈ ,ਬੋਲੇ ਪੰਜਾਬ ਬਿਊਰੋ:
ਅੱਜ ਸੀਨੀਅਰ ਡਿਪਟੀ ਮੇਅਰ ਆਰ. ਪੀ. ਸ਼ਰਮਾ ਤੇ ਕੌਂਸਲਰ – ਕਮਲਜੀਤ ਕੌਰ ਸੋਹਾਣਾ ਵੱਲੋਂ ਸੈਕਟਰ – 77 ਦੇ ਵਿਚ 31.90 ਲੱਖ ਦੀ ਲਾਗਤ ਨਾਲ ਬਣ ਵਾਲੇ ਟਰੈਕ ਕੰਮ ਸ਼ੁਰੂ ਕਰਵਾਇਆ, ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੌਂਸਲਰ- ਕਮਲਜੀਤ ਕੌਰ ਸੁਹਾਣਾ ਨੇ ਦੱਸਿਆ ਕਿ 31.90 ਲੱਖ ਦੀ ਲਾਗਤ ਨਾਲ ਬਣਨ ਜਾ ਰਿਹਾ ਇਸ ਵਾਕਿੰਗ ਟਰੈਕ ਦੇ ਨਾਲ ਵਾਰਡ ਨੰਬਰ -40 ਤੇ ਨਾਲ ਲੱਗਦੇ ਏਰੀਏ ਦੇ ਸੀਨੀਅਰ ਸਿਟੀਜਨ ਨੂੰ ਵੱਡਾ ਲਾਭ ਪਹੁੰਚੇਗਾ, ਉਹ ਸਵੇਰੇ- ਸ਼ਾਮ ਇਸ ਵਾਕਿੰਗ ਟਰੈਕ ਤੇ ਆਸਾਨੀ ਨਾਲ ਵਾਕਿੰਗ ਕਰ ਸਕਣਗੇ, ਉਹਨਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਲੋਕਾਂ ਦੇ ਮਸਲਿਆਂ ਨੂੰ ਸਮਾਂ ਰਹਿੰਦਿਆਂ ਹੱਲ ਕੀਤਾ ਜਾ ਰਿਹਾ ਹੈ। ਕੌਂਸਲਰ ਕਮਲਜੀਤ ਕੌਰ ਸੁਹਾਣਾ ਨੇ ਦੱਸਿਆ ਕਿ ਵਿਧਾਇਕ ਕੁਲਵੰਤ ਸਿੰਘ ਅਤੇ ਮੇਅਰ ਸਰਬਜੀਤ ਸਿੰਘ ਸਮਾਣਾ ਮੋਹਾਲੀ ਹਲਕੇ ਦੀਆਂ ਸਮੱਸਿਆਵਾਂ ਤੋਂ ਭਲੀ-ਭਾਂਤੀ ਵਾਕਿਫ ਹਨ ਅਤੇ ਲੋਕਾਂ ਦੇ ਚੁਣੇ ਹੋਏ ਜਿਸ- ਜਿਸ ਵੀ ਨੁਮਾਇੰਦੇ ਵੱਲੋਂ ਮੇਅਰ ਸਰਬਜੀਤ ਸਿੰਘ ਸਮਾਣਾ ਦੇ ਕੋਲ ਕਿਸੇ ਵੀ ਤਰ੍ਹਾਂ ਦੀ ਕੋਈ ਮੰਗ ਰੱਖੀ ਜਾਂਦੀ ਹੈ, ਉਹ ਤੁਰੰਤ ਅਮਲੀ ਜਾਮਾ ਪਹਿਨਾਉਂਦੇ ਹਨ, ਅਤੇ ਮੇਰੇ ਵਾਰਡ ਨੰਬਰ -40 ਦੇ ਵਿੱਚ 31. 90 ਲੱਖ ਦੀ ਲਾਗਤ ਨਾਲ ਬਣਨ ਜਾ ਰਿਹਾ ਵਾਕਿੰਗ ਟਰੈਕ ਸੀਨੀਅਰ ਸਿਟੀਜਨ ਦੇ ਲਈ ਇੱਕ ਸੌਗਾਤ ਹੀ ਹੋਵੇਗਾ, ਉਹਨਾਂ ਕਿਹਾ ਕਿ ਉਹ ਵਾਰਡ ਦੇ ਲੋਕਾਂ ਦੀ ਇਸ ਜਰੂਰਤ ਤੋਂ ਉਹ ਵੀ ਭਲੀਭਾਂਤ ਵਾਕਫ ਸਨ ਅਤੇ ਉਹਨਾਂ ਇਸ ਬਾਰੇ ਵਿਸਥਾਰ ਵਿੱਚ ਵਿਧਾਇਕ ਕੁਲਵੰਤ ਸਿੰਘ ਅਤੇ ਮੇਅਰ ਸਰਬਜੀਤ ਸਿੰਘ ਸਮਾਣਾ ਨਾਲ ਗੱਲਬਾਤ ਕੀਤੀ ਅਤੇ ਇਸ ਕੰਮ ਦੀ ਅੱਜ ਰਸਮੀ ਤੌਰ ਤੇ ਸ਼ੁਰੂਆਤ ਕਰ ਦਿੱਤੀ ਗਈ ਹੈ ਅਤੇ ਇੱਕ ਮਹੀਨੇ ਦੇ ਵਿੱਚ ਇਹ ਟਰੈਕ ਬਣ ਕੇ ਲੋਕਾਂ ਨੂੰ ਸਪੁਰਦ ਕਰ ਦਿੱਤਾ ਜਾਵੇਗਾ। ਕੌਂਸਲਰ- ਕਮਲਜੀਤ ਕੌਰ ਸੁਹਾਣਾ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਪੰਜਾਬ ਦੇ ਸਰਬਪੱਖੀ ਵਿਕਾਸ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਅਤੇ ਆਪਸੀ ਲੋਕਾਂ ਦੇ ਵਿੱਚ ਆਪਸੀ ਭਾਈਚਾਰਕ ਸਾਂਝ ਵਧਾਉਣ ਦੇ ਲਈ- ਇਕ ਸ਼ਾਮ- ਭਗਵਾਨ ਸ਼ਿਵ ਕੇ ਨਾਮ -ਨਾ ਹੇਠ ਪੰਜਾਬ ਭਰ ਵਿੱਚ ਧਾਰਮਿਕ ਸਮਾਗਮ ਰੱਖੇ ਗਏ ਹਨ, ਅਤੇ ਬੀਤੀ ਸ਼ਾਮ ਮੋਹਾਲੀ ਵਿੱਚ ਹੋਏ ਵਿਸ਼ਾਲ ਧਾਰਮਿਕ ਸਮਾਗਮ ਦੇ ਵਿੱਚ ਜਿਸ ਉਤਸਾਹ ਅਤੇ ਸ਼ਰਧਾ ਦੇ ਨਾਲ ਵੱਡੀ ਗਿਣਤੀ ਵਿੱਚ ਲੋਕਾਂ ਨੇ ਸੈਕਟਰ -79 ਵਿਚਲੇ ਦੁਸ਼ਹਿਰਾ ਗਰਾਉਂਡ ਵਿਖੇ ਸਮਾਗਮ ਵਿੱਚ ਸ਼ਮੂਲੀਅਤ ਕੀਤੀ, ਉਸ ਤੋਂ ਇਹ ਸਾਫ ਝਲਕਦਾ ਹੈ ਕਿ ਪੰਜਾਬ ਦੇ ਲੋਕ ਰਵਾਇਤੀ ਪਾਰਟੀਆਂ ਨੂੰ ਪੂਰੀ ਤਰ੍ਹਾਂ ਤਿਲਾਂਜਲੀ ਦੇ ਕੇ ਫਿਰ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਹੋਂਦ ਦੇ ਵਿੱਚ ਲਿਆਉਣ ਦਾ ਪ੍ਰਣ ਕਰੀ ਬੈਠੇ ਹਨ, ਇਸ ਮੌਕੇ ਤੇ ਸੁਰਿੰਦਰ ਸਿੰਘ ਰੋਡਾ- ਡਾਇਰੈਕਟਰ ਦਾ ਕੋਆਪਰੇਟਿਵ ਬੈਂਕ ਲਿਮਿਟਡ ਜ਼ਿਲ੍ਹਾ ਮੋਹਾਲੀ, ਹਰਸੰਗਤ ਸਿੰਘ ਨੰਬਰਦਾਰ, ਨਰਿੰਦਰ ਸਿੰਘ, ਪ੍ੇਮ ਸਿੰਘ , ਜਗਦੀਸ਼ ਸਿੰਘ, ਗੁਰਮੇਲ ਸਿੰਘ, ਨਾਇਬ ਸਿੰਘ , ਗੁਰਦੀਪ ਸਿੰਘ, ਦਵਿੰਦਰ ਸਿੰਘ, ਨੰਬਰਦਾਰ ਗੁਰਦੇਵ ਸਿੰਘ, ਦਰਸ਼ਨ ਸਿੰਘ, ਰਮਨਪ੍ਰੀਤ ਸਿੰਘ, ਪਰਮਜੀਤ ਕੋਰ, ਪਲਵਿੰਦਰ ਕੌਰ, ਗੀਤਾ ਸੈਣੀ ਹਾਜ਼ਰ ਸਨ,












