IB ਅਫ਼ਸਰ ਕਤਲ ਕੇਸ ‘ਚ EX (AAP) ਕੌਂਸਲਰ ਸਮੇਤ 5 ਦੋਸ਼ੀਆਂ ਨੂੰ ਉਮਰਕੈਦ

ਨੈਸ਼ਨਲ ਪੰਜਾਬ

ਨਵੀ ਦਿੱਲੀ, 31 ਜੁਲਾਈ ,ਬੋਲੇ ਪੰਜਾਬ ਬਿਊਰੋ;

2020 ਦੇ ਦਿੱਲੀ ਦੰਗਿਆਂ ਦੌਰਾਨ ਆਈ.ਬੀ. (IB) ਅਧਿਕਾਰੀ ਅੰਕਿਤ ਸ਼ਰਮਾ ਦੇ ਕਤਲ ਦੇ ਮਾਮਲੇ ਵਿੱਚ ਕੜਕੜਡੂਮਾ ਅਦਾਲਤ ਨੇ ਸ਼ੁੱਕਰਵਾਰ ਨੂੰ ਸਾਬਕਾ ਕੌਂਸਲਰ ਤਾਹਿਰ ਹੁਸੈਨ ਸਮੇਤ 5 ਦੋਸ਼ੀਆਂ ਨੂੰ ਉਮਰਕੈਦ ਦੀ ਸਜ਼ਾ ਸੁਣਾਈ।

ਅਦਾਲਤ ਨੇ ਕਿਹਾ ਕਿ ਇਹ ਬੇਹੱਦ ਗੰਭੀਰ ਵਾਰਦਾਤ ਸੀ, ਜਿਸ ਨੇ ਸਮਾਜ ਨੂੰ ਝੰਜੋੜ ਕੇ ਰੱਖ ਦਿੱਤਾ। ਅਦਾਲਤ ਨੇ 13 ਜੁਲਾਈ ਨੂੰ ਤਾਹਿਰ, ਨਾਜ਼ਿਮ, ਕਾਸ਼ਿਮ, ਅਨਸ ਅਤੇ ਜਾਵੇਦ ਨੂੰ ਕਤਲ, ਅਗਵਾ, ਦੰਗਾ ਅਤੇ ਸੰਪ੍ਰਦਾਇਕ ਨਫ਼ਰਤ ਫੈਲਾਉਣ ਦਾ ਦੋਸ਼ੀ ਠਹਿਰਾਇਆ ਸੀ। ਉੱਥੇ ਹੀ, 11 ਮੁਲਜ਼ਮਾਂ ਵਿੱਚੋਂ 6 ਨੂੰ ਬਰੀ ਕਰ ਦਿੱਤਾ ਗਿਆ ਸੀ।

ਕੜਕੜਡੂਮਾ ਅਦਾਲਤ ਦੇ ਕਮਰੇ ਵਿੱਚ ਸਜ਼ਾ ਸੁਣਨ ਤੋਂ ਬਾਅਦ ਜਦੋਂ ਤਾਹਿਰ ਹੁਸੈਨ ਅਦਾਲਤੀ ਕੰਪਲੈਕਸ ਵਿੱਚ ਮੀਡੀਆ ਦੇ ਸਾਹਮਣੇ ਆਇਆ, ਤਾਂ ਉਸ ਨੇ ਦੱਸਿਆ ਕਿ ਉਹ ਹਾਈ ਕੋਰਟ ਦਾ ਰੁੱਖ ਕਰੇਗਾ। ਅਦਾਲਤੀ ਕੰਪਲੈਕਸ ਵਿੱਚ ਭਾਰੀ ਸੁਰੱਖਿਆ ਵਿਚਕਾਰ ਬਾਹਰ ਆਏ ਤਾਹਿਰ ਨੇ ਕਿਹਾ, ‘‘ਅਸੀਂ ਹਾਈ ਕੋਰਟ ਵਿੱਚ ਅਪੀਲ ਕਰਾਂਗੇ। ਹਾਈ ਕੋਰਟ ਤੋਂ ਇਨਸਾਫ਼ ਮਿਲੇਗਾ, ਦੇਰ ਹੈ ਅੰਧੇਰ ਨਹੀਂ।’’

ਦਿੱਲੀ ਦੰਗੇ 23 ਫ਼ਰਵਰੀ, 2020 ਤੋਂ ਸ਼ੁਰੂ ਹੋਏ ਸਨ। 25 ਫ਼ਰਵਰੀ ਨੂੰ ਆਈ.ਬੀ. (IB) ਅਫ਼ਸਰ ਅੰਕਿਤ ਸ਼ਰਮਾ ਘਰੋਂ ਬਾਹਰ ਨਿਕਲੇ ਸਨ, ਪਰ ਕਾਫ਼ੀ ਦੇਰ ਤੱਕ ਵਾਪਸ ਨਹੀਂ ਆਏ। ਪਰਿਵਾਰ ਉਨ੍ਹਾਂ ਦੀ ਭਾਲ ਕਰ ਰਿਹਾ ਸੀ, ਇਸ ਦੌਰਾਨ ਉਨ੍ਹਾਂ ਦੀ ਮ੍ਰਿਤਕ ਦੇਹ ਚਾਂਦਬਾਗ ਪੁਲੀਆ ਨੇੜੇ ਖਜੂਰੀ ਖ਼ਾਸ ਨਾਲੇ ਵਿੱਚ ਦੇਖੀ ਗਈ। ਅਗਲੇ ਦਿਨ ਸਵੇਰੇ ਪੁਲਿਸ ਨੇ ਨਾਲੇ ਵਿੱਚੋਂ ਅੰਕਿਤ ਦੀ ਮ੍ਰਿਤਕ ਦੇਹ ਬਰਾਮਦ ਕੀਤੀ ਸੀ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।