ਕੇਂਦਰੀ ਮੰਤਰੀ ਚਿਰਾਗ ਪਾਸਵਾਨ ਹਰੇਕ ਸੋਮਵਾਰ ਰਹਿਣਗੇ ਪੰਜਾਬ ਵਸਿੰਦਿਆਂ ਦੇ ਕੋਲ
ਮੋਹਾਲੀ 8 ਅਗਸਤ ,ਬੋਲੇ ਪੰਜਾਬ ਬਿਉਰੋ :
ਕੇਂਦਰੀ ਮੰਤਰੀ ਅਤੇ ਲੋਕ ਜਨ ਸ਼ਕਤੀ ਪਾਰਟੀ ਦੇ ਕੌਮੀ ਪ੍ਰਧਾਨ ਚਿਰਾਗ ਪਾਸਵਾਨ ਹਰੇਕ ਸੋਮਵਾਰ ਪੰਜਾਬ ਦੇ ਵਸਿੰਦਿਆਂ ਦੇ ਨਜ਼ਦੀਕ ਰਹਿਣਗੇ, ਤਾਂ ਕਿ ਲੋਕਾਂ ਦੀਆਂ ਸਮੱਸਿਆਵਾਂ ਸੁਣ ਕੇ ਉਹਨਾਂ ਦਾ ਸਮਾਂ ਰਹਿੰਦਿਆਂ ਹੱਲ ਕਰਵਾਇਆ ਜਾ ਸਕੇ, , ਅਤੇ ਚਿਰਾਗ ਪਾਸਵਾਨ ਬਤੌਰ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਹੁੰਦਿਆਂ ਪੰਜਾਬ ਦੇ ਵਸ਼ਿੰਦਿਆਂ ਦੀ ਬਿਹਤਰੀ ਲਈ ਕੁਝ ਕਰਨ ਦਾ ਜਜ਼ਬਾ ਲੈ ਕੇ ਲੋਕਾਂ ਨਾਲ ਸਾਂਝ ਕਰਨ ਦਾ ਫੈਸਲਾ ਕੀਤਾ ਗਿਆ ਹੈ,
ਚਿਰਾਗ ਪਾਸਵਾਨ ਦਾ ਆਪਣੇ ਪਿਤਾ ਰਾਮ ਬਿਲਾਸ ਪਾਸਵਾਨ ਦੇ ਵਾਂਗ ਹੀ ਪੰਜਾਬ ਦੇ ਨਿਵਾਸੀਆਂ ਨਾਲ ਡਾਹਡਾ ਹੈ,
ਇਹ ਗੱਲ ਲੋਕ ਜਨਸ਼ਕਤੀ ਪਾਰਟੀ ਦੇ ਪੰਜਾਬ ਪ੍ਰਭਾਰੀ ਅਤੇ ਕੌਮੀ ਜਨਰਲ ਸਕੱਤਰ ਕੇਹੜੀ ਚੌਧਰੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਹੀ,ਸ਼੍ਰੀ ਚੌਧਰੀ ਮੋਹਾਲੀ ਦੇ ਫੇਸ- 11 ਵਿਖੇ ਸਥਿਤ ਰੈਡੀਸਨ ਰੈਡ ਹੋਟਲ ਵਿਖੇ ਰੀਅਲ ਸਟੇਟ ਕਾਰੋਬਾਰੀ ਅਤੇ ਪ੍ਰਸਿੱਧ ਸਮਾਜ ਸੇਵੀ- ਸੁਖਦੇਵ ਸਿੰਘ ਪੰਜੇਟਾ ਦੀ ਅਗਵਾਈ ਹੇਠ ਵਪਾਰੀਆਂ ਦੀ ਕੋਈ ਇੱਕ ਅਹਿਮ ਇਕੱਤਰਤਾ ਨੂੰ ਸੰਬੋਧਨ ਕਰਨ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ, ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਕਿਹਾ ਕਿ ਲੋਕ ਜਨ ਸ਼ਕਤੀ ਪਾਰਟੀ ਪੰਜਾਬ ਵਿੱਚ ਪਾਰਟੀ ਦਾ ਵਿਸਥਾਰ ਕਰਨ ਜਾ ਰਹੀ ਹੈ ਅਤੇ ਆਗਾਮੀ ਵਿਧਾਨ ਸਭਾ ਚੋਣਾਂ ਦੇ ਵਿੱਚ ਪਾਰਟੀ ਪੰਜਾਬ ਵਿੱਚ 117 ਵਿਧਾਨ ਸਭਾ ਹਲਕਿਆਂ ਤੇ ਆਪਣੇ ਉਮੀਦਵਾਰ ਚੋਣ ਮੈਦਾਨ ਵਿੱਚ ਉਤਾਰਨ ਜਾ ਰਹੀ ਹੈ। ਜਿਸ ਨੂੰ ਲੈ ਕੇ ਤਿਆਰੀਆਂ ਵਿਡ ਦਿੱਤੀਆਂ ਗਈਆਂ ਹਨ, ਉਹਨਾਂ ਕਿਹਾ ਕਿ ਆਉਣ ਵਾਲੇ ਕੁਝ ਦਿਨਾਂ ਵਿੱਚ ਪਾਰਟੀ ਦੇ ਸੰਗਠਨਾਤਮਕ ਢਾਂਚੇ ਦਾ ਐਲਾਨ ਕਰ ਦਿੱਤਾ ਜਾਵੇਗਾ, ਉਪਰੰਤ ਜ਼ਿਲਾ ਪੱਧਰ ਤੇ ਜੁਝਾਰੂ ਅਤੇ ਅਗਾਂਹ ਵਧੂ ਸੋਚਦੇ ਲੋਕਾਂ ਨੂੰ ਪਾਰਟੀ ਨਾਲ ਜੋੜ ਕੇ ਉਹਨਾਂ ਨੂੰ ਜਿੰਮੇਵਾਰੀ ਸੌਂਪੀ ਜਾਵੇਗੀ, ਸ਼੍ਰੀ ਚੌਧਰੀ ਨੇ ਕਿਹਾ ਕਿ ਪਾਰਟੀ ਦੇ ਸੀਨੀਅਰ ਨੇਤਾ- ਸੰਜੇ ਪਾਸਵਾਨ ਹੋਰਾਂ ਵੱਲੋਂ ਲੁਧਿਆਣਾ ਵਿਖੇ ਪਾਰਟੀ ਦੇ ਸੂਬਾ ਦਫਤਰ ਦਾ ਬਕਾਇਦਾ ਉਦਘਾਟਨ ਕਰ ਦਿੱਤਾ ਹੈ , ਅਤੇ ਆਉਣ ਵਾਲੇ ਦਿਨਾਂ ਵਿੱਚ ਪਾਰਟੀ ਦੀਆਂ ਸਰਗਰਮੀਆਂ ਲਗਾਤਾਰ ਵਧਾਈਆਂ ਜਾ ਰਹੀਆਂ ਹਨ, ਇਸ ਮੌਕੇ ਤੇ ਸੰਜੀਵ ਥਾਪਰ, ਵਿਕਰਮ ਸਿੰਘ ਬਾਜਵਾ, ਸੁਨੀਲ ਕੁਮਾਰ ਜੈਨ , ਕਰਮਜੀਤ ਸਿੰਘ ਮੋਹਾਲੀ ,
ਪ੍ਰੋਫੈਸਰ ਗੁਰਨਾਮ ਸਿੰਘ , ਗੁਰਜਿੰਦਰ ਸਿੰਘ ਮੋਹਾਲੀ ,
ਸੇਵਾ ਮੁਕਤ ਐਸ.ਐਸ.ਪੀ .-ਸੁਨੀਲ ਕੁਮਾਰ ,ਅਸ਼ੋਕ ਕੰਬੋਜ, ਬਲਜਿੰਦਰ ਸਿੰਘ ਮੁਕਤਸਰ, ਐਡਵੋਕੇਟ ਖੁਸ਼ਬੂ ਮਿਸ਼ਰਾ- ਪ੍ਰਧਾਨ ਲੀਗਲ ਸੈਲ,
ਗੁਰਕਵਲ ਸਿੰਘ, ਸਰਬਜੀਤ ਸਿੰਘ, ਹਰਵਿੰਦਰ ਸਿੰਘ ਸਰਪੰਚ ਵੀ ਹਾਜ਼ਰ ਸਨ












