ਪੰਜਾਬ ‘ਚ ਕਈ ਥਾਈਂ ਮੀਂਹ ਕਾਰਨ ਲੋਕਾਂ ਨੂੰ ਮਿਲੀ ਗਰਮੀ ਤੇ ਹੁੰਮਸ ਤੋਂ ਰਾਹਤ

ਚੰਡੀਗੜ੍ਹ ਪੰਜਾਬ

ਚੰਡੀਗੜ੍ਹ, 14 ਅਗਸਤ, ਬੋਲੇ ਪੰਜਾਬ ਬਿਊਰੋ :

ਪੰਜਾਬ ‘ਚ ਅੱਜ ਕਈ ਥਾਈਂ ਪਏ ਮੀਂਹ ਕਾਰਨ ਲੋਕਾਂ ਨੂੰ ਗਰਮੀ ਤੇ ਹੁੰਮਸ ਤੋਂ ਰਾਹਤ ਮਿਲੀ ਹੈ। ਕੁਝ ਇਲਾਕਿਆਂ ਵਿੱਚ ਪਾਣੀ ਭਰਨ ਕਾਰਨ ਪ੍ਰੇਸ਼ਾਨੀ ਵੀ ਝੱਲਣੀ ਪਈ।

ਪਠਾਨਕੋਟ ਵਿੱਚ ਅੱਜ ਸ਼ੁੱਕਰਵਾਰ ਸਵੇਰੇ ਦੋ ਘੰਟੇ ਦੀ ਮੋਹਲੇਧਾਰ ਬਾਰਿਸ਼ ਨੇ ਨਗਰ ਨਿਗਮ ਦੇ ਮਾਨਸੂਨ ਦੀਆਂ ਤਿਆਰੀਆਂ ਅਤੇ ਸਫਾਈ ਪ੍ਰਬੰਧਾਂ ਸੰਬੰਧੀ ਦਾਅਵਿਆਂ ਦੀ ਪੋਲ ਖੋਲ੍ਹ ਦਿੱਤੀ। ਭਾਰੀ ਬਾਰਿਸ਼ ਕਾਰਨ ਕਈ ਮੁੱਖ ਸੜਕਾਂ, ਨੀਵੇਂ ਇਲਾਕਿਆਂ ਅਤੇ ਗਲੀਆਂ ਵਿੱਚ ਭਾਰੀ ਪਾਣੀ ਭਰ ਗਿਆ – ਜਿਸ ਵਿੱਚ ਗਾਂਧੀ ਚੌਕ, ਅੰਦਰੂਨ ਬਾਜ਼ਾਰ, ਪੁਰਾਣਾ ਸ਼ਾਹਪੁਰ ਰੋਡ ਅਤੇ ਮੀਟ ਮਾਰਕੀਟ ਸ਼ਾਮਲ ਹਨ।

ਕਈ ਥਾਵਾਂ ‘ਤੇ ਪਾਣੀ ਇਕੱਠਾ ਹੋਣ ਨਾਲ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਸਵੇਰੇ ਕੰਮ, ਦਫਤਰਾਂ ਅਤੇ ਸਕੂਲਾਂ ਨੂੰ ਜਾਣ ਵਾਲੇ ਲੋਕਾਂ ਨੂੰ ਮੀਂਹ ਨੇ ਸਭ ਤੋਂ ਵੱਧ ਪ੍ਰਭਾਵਿਤ ਕੀਤਾ। ਸੜਕਾਂ ‘ਤੇ ਪਾਣੀ ਦਾ ਪੱਧਰ ਇੱਕ ਤੋਂ ਦੋ ਫੁੱਟ ਤੱਕ ਵੱਧ ਗਿਆ, ਜਿਸ ਨਾਲ ਪੈਦਲ ਚੱਲਣ ਵਾਲਿਆਂ ਦੇ ਨਾਲ-ਨਾਲ ਦੋਪਹੀਆ ਅਤੇ ਚਾਰ ਪਹੀਆ ਵਾਹਨ ਚਾਲਕਾਂ ਲਈ ਮੁਸ਼ਕਲਾਂ ਪੈਦਾ ਹੋਈਆਂ। ਪਾਣੀ ਭਰਨ ਕਾਰਨ, ਕਈ ਕਾਰਾਂ ਅਤੇ ਮੋਟਰਸਾਈਕਲ ਬੰਦ ਹੋ ਗਏ।

ਇਸ ਦੌਰਾਨ ਗੁਰਦਾਸਪੁਰ ‘ਚ ਤੇਜ਼ ਗਰਮੀ ਅਤੇ ਹੁੰਮਸ ਤੋਂ ਬਾਅਦ ਅੱਧੀ ਰਾਤ ਨੂੰ ਸ਼ੁਰੂ ਹੋਈ ਲਗਾਤਾਰ ਬਾਰਿਸ਼ ਨੇ ਲੋਕਾਂ ਨੂੰ ਵੱਡੀ ਰਾਹਤ ਦਿੱਤੀ। ਸਵੇਰ ਤੱਕ ਰੁਕ-ਰੁਕ ਕੇ ਹੋਈ ਬਾਰਿਸ਼ ਨੇ ਮੌਸਮ ਨੂੰ ਸੁਹਾਵਣਾ ਬਣਾ ਦਿੱਤਾ ਅਤੇ ਤਾਪਮਾਨ ਵਿੱਚ ਗਿਰਾਵਟ ਆਈ, ਜਿਸ ਨਾਲ ਲੋਕਾਂ ਨੇ ਗਰਮੀ ਤੋਂ ਰਾਹਤ ਦਾ ਸਾਹ ਲਿਆ। ਹਾਲਾਂਕਿ, ਲਗਾਤਾਰ ਬਾਰਿਸ਼ ਕਾਰਨ ਸ਼ਹਿਰ ਦੇ ਕਈ ਨੀਵੇਂ ਇਲਾਕਿਆਂ ਵਿੱਚ ਪਾਣੀ ਭਰ ਗਿਆ। ਸੜਕਾਂ ਅਤੇ ਗਲੀਆਂ ‘ਚ ਪਾਣੀ ਜਮ੍ਹਾਂ ਹੋਣ ਕਾਰਨ ਪੈਦਲ ਚੱਲਣ ਵਾਲਿਆਂ ਅਤੇ ਵਾਹਨ ਚਾਲਕਾਂ ਦੋਵਾਂ ਨੂੰ ਹੀ ਪਰੇਸ਼ਾਨੀ ਹੋਈ। ਕਈ ਥਾਵਾਂ ‘ਤੇ ਮਾੜੀ ਨਿਕਾਸੀ ਕਾਰਨ ਪਾਣੀ ਲੰਬੇ ਸਮੇਂ ਤੱਕ ਖੜ੍ਹਾ ਰਿਹਾ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।