update news ਵੱਡੀ ਖ਼ਬਰ:ਮੁਲਾਜ਼ਮਾਂ ਦੇ DAਸੰਬੰਧੀ ਹਾਈਕੋਰਟ ਵੱਲੋਂ ਅਦਾਲਤੀ ਹੁਕਮ ਅਦੂਲੀ ਕੇਸ ਵਿੱਚ ਪੰਜਾਬ ਸਰਕਾਰ ਨੂੰ ਨੋਟਿਸ ਆਫ਼ ਮੋਸ਼ਨ ਜਾਰੀ

ਚੰਡੀਗੜ੍ਹ ਪੰਜਾਬ

ਨੋਟ;ਅਗਲੀ ਸੁਣਵਾਈ ਦੀ ਤਰੀਖ ਬਦਲ ਦਿੱਤੀ ਗਈ ਹੈ ਜੀ ਅਕਤੂਬਰ ਦੀ ਥਾਂ ਸਤੰਬਰ ਪੜ੍ਹਿਆ ਜਾਵੇ ਜੀ

ਚੰਡੀਗੜ੍ਹ 21 ਅਗਸਤ ,ਬੋਲੇ ਪੰਜਾਬ ਬਿਊਰੋ;

ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਸੂਬੇ ਦੇ ਸਰਕਾਰੀ ਮੁਲਾਜ਼ਮਾਂ ਦਾ ਮਹਿੰਗਾਈ ਭੱਤਾ (ਡੀ.ਏ.) ਜਾਰੀ ਨਾ ਕੀਤੇ ਜਾਣ ਸਬੰਧੀ ਪੈਨਸ਼ਨਰਾਂ ਵੱਲੋਂ ਅਦਾਲਤੀ ਹੁਕਮਾਂ ਦੀ ਪਾਲਣਾ ਨਾ ਕਰਨ ਤਹਿਤ ਦਾਇਰ ਕੀਤੀ ਗਈ ਸੀ.ਓ.ਸੀ.ਪੀ. (COCP) ਨੰਬਰ 4013/2026 ‘ਨਿਰਮਲ ਸਿੰਘ ਧਨੋਆ ਬਨਾਮ ਕੇ.ਏ.ਪੀ. ਸਿਨਹਾ’ ਕੇਸ ਵਿੱਚ ਨੋਟਿਸ ਆਫ਼ ਮੋਸ਼ਨ ਜਾਰੀ ਕਰ ਦਿੱਤਾ ਹੈ। ਹਾਈਕੋਰਟ ਨੇ ਇਸ ਮਾਮਲੇ ਦੀ ਅਗਲੀ ਸੁਣਵਾਈ ਦੀ ਤਾਰੀਖ਼ 27 ਸਤੰਬਰ ਤੈਅ ਕਰ ਦਿੱਤੀ ਹੈ।ਦੱਸਣਯੋਗ ਹੈ ਕਿ ਇਹ ਸੀ.ਓ.ਸੀ.ਪੀ. ਹਾਈਕੋਰਟ ਵਿੱਚ 3 ਅਗਸਤ 2026 ਨੂੰ ਐੱਲ.ਪੀ.ਏ. (LPA) ਨੰਬਰ 1437/2026 ਵਿੱਚ ਮਹਿੰਗਾਈ ਭੱਤਾ ਜਾਰੀ ਕੀਤੇ ਜਾਣ ਸਬੰਧੀ ਹੁਕਮਾਂ ਦੀ ਪਾਲਣਾ ਨਾ ਕਰਨ ਦੇ ਸਬੰਧ ਵਿੱਚ ਦਾਇਰ ਕੀਤੀ ਗਈ ਸੀ, ਜਿਸ ਵਿੱਚ ਮੁੱਖ ਸਕੱਤਰ ਪੰਜਾਬ ਕੇ.ਏ.ਪੀ. ਸਿਨਹਾ ਨੂੰ ਧਿਰ ਬਣਾਇਆ ਗਿਆ ਹੈ।ਹਾਲਾਂਕਿ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਅੱਜ 21 ਅਗਸਤ ਨੂੰ ਹਾਈਕੋਰਟ ਵੱਲੋਂ ਕੋਈ ਸਖ਼ਤ ਹੁਕਮ ਜਾਰੀ ਹੋਣ ਦੀ ਪੂਰੀ ਉਮੀਦ ਸੀ, ਪਰ ਫਿਲਹਾਲ ਇਹ ਕੇਸ ਹੁਣ 27 ਸਤੰਬਰ ’ਤੇ ਜਾ ਪਿਆ ਹੈ। ਪੈਨਸ਼ਨਰ ਆਗੂਆਂ ਡਾ. ਐੱਨ.ਕੇ. ਕਲਸੀ, ਸ਼ਾਮ ਲਾਲ ਸ਼ਰਮਾ ਅਤੇ ਗੁਰਬਖ਼ਸ਼ ਸਿੰਘ ਨੇ ਇਹ ਜਾਣਕਾਰੀ ਦਿੱਤੀ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।